ਥਾਣਾ ਸਦਰ ਮੋਗਾ
ਮੁਦਈ ਨੇ ਦਰਜ ਰਜਿਸਟਰ ਰਜਿਸਟਰ ਕਿ ਉਹ ਅਤੇ ਉਸਦਾ ਭਰਾ ਨਰੇਸ਼ ਕੁਮਾਰ ਉਮਰ 35 ਸਾਲ ਜੋ ਆਪਣੀ ਸਕੂਟਰੀ ਨੰਬਰੀ ਪੀ ਬੀ 04 ਟੀ 9870 ਪਰ ਸਵਾਰ ਹੋ ਕੇ ਮੋਗਾ ਤੋਂ ਫਰੀਦਕੋਟ ਨੂੰ ਜਾ ਰਹੇ ਸਨ ਤਾਂ ਪਿਛੇ ਤੋ ਇੱਕ ਗੱਡੀ ਨੰਬਰੀ ਪੀ ਬੀ 07 ਏ ਐਮ 4291 ਜਿਸਨੂੰ ਨਾਮਾਲੂਮ ਆਦਮੀ ਚਲਾ ਰਿਹਾ ਸੀ ਜਿਸਨੇ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਉਨਾਂ ਦੀ ਸਕੂਟਰੀ ਵਿੱਚ ਮਾਰੀ ਜਿਸ ਨਾਲ ਉਹ ਅਤੇ ਉਸਦਾ ਭਰਾ ਨਰੇਸ਼ ਕੁਮਾਰ ਬੁਰੀ ਤਰਾਂ ਜਖਮੀ ਹੋ ਗਿਆ ਅਤੇ ਉਸਦੇ ਭਰਾ ਨਰੇਸ਼ ਕੁਮਾਰ ਦੀ ਦੋਰਾਨੇ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਮੌਤ ਹੋ ਗਈ।ਅਤੇ ਸਕੂਟਰੀ ਟੁੱਟ ਭੱਜ ਗਈ। ਹੋਲ: ਕਮਲਜੀਤ ਸਿੰਘ ਨੇ ਨਾਮਾਲੂਮ ਆਦਮੀ ਤੇ 33/27-04-2022 ਅ/ਧ 304ਏ/279/337/338/427 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਸ਼ੀ ਜੋ ਮੁੱਕਦਮਾ ਨੰਬਰ 130 ਮਿਤੀ 12-07-2018 ਅ/ਧ 457/380/411 ਭ:ਦ ਥਾਣਾ ਬਾਘਾਪੁਰਾਣਾ ਵਿੱਚ ਦੋਸ਼ੀ ਸੀ ਜੋੰ ਮਾਨਯੋਗ ਅਦਾਲਤ ਸ੍ਰੀ ਰਵਨੀਤ ਸਿੰਘ ਪੀ.ਸੀ.ਐਸ ਐਸ ਡੀ ਐਮ ਬਾਘਾਪੁਰਾਣਾ ਵਿੱਚ ਪੀ ਓ ਸੀ ਜਿਸਨੂੰ ਗ੍ਰਿਫਤਾਰ ਕਰਕੇ 174 ਏ ਦਾ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਹੋਲ: ਹਰਜੀਤ ਸਿੰਘ ਨੇ ਰਣਧੀਰ ਸਿੰਘ ਉਰਫ ਧੀਰਾ ਪੁੱਤਰ ਜਗਰਾਜ ਸਿੰਘ ਵਾਸੀ ਮਾੜੀਮੁਸਤਫਾ ਤੇ 73/27-04-2022 ਅ/ਧ 174ਏ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਕਰਾਟੇ ਅਕੈਡਮੀ ਵਿੱਚ ਕਰਾਟੇ ਸਿਖਦੀ ਹੈ ਅੱਜ ਜਦ ਉਹ ਕਰਾਟੇ ਸਿੱਖਣ ਲਈ ਮੋਗਾ ਨੂੰ ਜਾ ਰਹੀ ਸੀ ਤਾਂ ਪਿਛੇ ਤੋ 2 ਨੋਜਵਾਨ ਮੋਟਰ ਸਾਇਕਲ ਪਰ ਆਏ ਅਤੇ ਉਸਦਾ ਮੋਬਾਇਲ ਫੋਨ ਝਪਟ ਮਾਰ ਕੇ ਖੋਹ ਕੇ ਲੈ ਗਏ।ਬਾਅਦ ਪੜਤਾਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਖੋਇਆ ਹੋਇਆ ਮੋਬਾਇਲ ਫੋਨ ਮਾਰਕਾ ਓਪੋ ਬ੍ਰਾਂਮਦ ਕੀਤਾ ਗਿਆ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਜਗਮੋਹਨ ਸਿੰਘ ਨੇ 1.ਹਰਮਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਘਲਕਲਾਂ ਮੋਗਾ 2.ਬਿੰਦਰ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਕੋਰੋਵਾਲਾ ਤੇ 76/27-04-2022 ਅ/ਧ 379ਬੀ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਸ਼ੱਕੀ ਪੁਰਸ਼ਾ ਦੀ ਤਲਾਸ਼ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 210 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਸੇਫ 0.5 ਬ੍ਰਾਂਮਦ ਕੀਤੀਆਂ ਗਈਆਂ। ਐਸ ਆਈ ਬਲਵਿੰਦਰ ਸਿੰਘ ਨੇ ਦਿਲਬਾਗ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਲੁਹਾਮ ਰੋਡ ਮੁਦਕੀ ਤੇ 34/27-04-2022 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 09 ਬੋਤਲਾਂ ਨਜਾਇਜ ਸ਼ਰਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ: ਜਸਵੀਰ ਸਿੰਘ ਨੇ ਗੁਰਜੀਤ ਸਿੰਘ ਉਰਫ ਗੋਬਿੰਦਾ ਪੁੱਤਰ ਮੰਦਰ ਸਿੰਘ ਵਾਸੀ ਪਿੰਡ ਚੜਿੱਕ ਤੇ 83/27-04-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।