ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਹ ਰਿਲਾਇੰਸ ਜੀਓ ਕੰਪਨੀ ਵਿੱਚ ਬਤੌਰ ਲੀਗਲ ਮੈਨੇਜਰ ਕੰਮ ਕਰਦਾ ਹੈ ਅਤੇ ਮਿਤੀ 16-04-2022 ਨੂੰ ਕੋਈ ਨਾਮਲੂਮ ਵਿਅਕਤੀ ਯੁਵਰਾਜ ਇਨਕਲੇਵ ਮੋਗਾ ਵਿਖੇ ਲੱਗੇ ਟਾਵਰ ਤੋਂ ਦੋ ਰਿਮੋਟ ਰੇਡੀਓ ਹੈਡ ਚੋਰੀ ਕਰਕੇ ਲੈ ਗਏ। ਜਿਹਨਾ ਦੀ ਭਾਲ ਹੁਣ ਤੱਕ ਮੁਦਈ ਆਪਣੇ ਤੌਰ ਤੇ ਕਰਦਾ ਰਿਹਾ, ਜੋ ਨਹੀ ਮਿਲੇ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਕੁੱਲ ਮਲੀਤੀ:40,000/- ਰੁਪਏ। ਸ:ਥ: ਜਸਵਿੰਦਰ ਸਿੰਘ ਨੇ ਨਾਮਲੂਮ ਵਿਅਕਤੀ ਤੇ 85/29-04-2022 ਅ/ਧ 379 ਭ;ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੇ ਭਰਾ ਸੰਜੇ ਰਿਸ਼ੀ ਅਤੇ ਜਵਾਈ ਮਨਜੀਤ ਰਿਸ਼ੀ ਨਾਲ ਬਜਾਰ ਵਿੱਚ ਸਮਾਨ ਲੈਣ ਲਈ ਪੈਦਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੋਸ਼ੀਆਂ ਨੇ ਮੁਦਈ ਨੂੰ ਘੇਰ ਕੇ ਉਸ ਦੀਆਂ ਬਾਹਾਂ ਫੜ ਕੇ ਜੇਬ ਵਿਚੋਂ 6000/- ਰੁਪਏ ਕੱਢ ਲਏ ਅਤੇ ਮੁਦਈ ਦੀ ਕੁੱਟਮਾਰ ਕੀਤੀ। ਰੋਲਾ ਪਾਉਣ ਤੇ ਦੋਸ਼ੀਆਨ ਮੋਕਾ ਤੋਂ ਫਰਾਰ ਹੋ ਗਏ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਬਲਜਿੰਦਰ ਸਿੰਘ ਨੇ 1.ਚੂਜੀ ਪੁੱਤਰ ਗੀਤਾ ਕਬਾੜੀਆ 2.ਬਲਵਿੰਦਰ ਸਿੰਘ ਉਰਫ ਗਗਨਾ ਪੁੱਤਰ ਕਰਨੈਲ ਸਿੰਘ 3.ਰਵੀ ਪੁੱਤਰ ਪੱਪੀ ਹਲਵਾਈ 4.ਕੁਲਦੀਪ ਸਿੰਘ ਪੁੱਤਰ ਕਰਨੈਲ ਸਿੰਘ 5.ਮੋਟਾ ਰੋਡਿਆਂ ਵਾਲਾ ਵਾਸੀਆਨ ਮਹੰਤਾ ਵਾਲਾ ਮੁਹੱਲਾ ਬਾਘਾਪੁਰਾਣਾ ਤੇ 75/29-04-2022 ਅ/ਧ 379(ਬੀ), 341, 34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਖਤਰਨਾਕ ਕਿਸਮ ਦੇ ਵਿਅਕਤੀ ਹੈ। ਜਿਹਨਾ ਤੇ ਰਲ ਕੇ ਇਕ ਖਤਰਨਾਕ ਗਿਰੋਹ ਬਣਾਇਆ ਹੋਇਆ ਹੈ ਅਤੇ ਇਕੱਠੇ ਹੋ ਕੇ ਲੁੱਟਾਂ ਖੋਹਾਂ ਦੀ ਵਾਰਦਾਤਾਂ ਕਰਦੇ ਹਨ। ਅੱਜ ਵੀ ਦੋਸ਼ੀਆਨ ਅਜੀਤਵਾਲ ਤੋਂ ਢੁੱਡੀਕੇ ਰੋਡ ਪਰ ਬਣੇ ਇਕ ਬੇਅਬਾਦ ਕਮਰੇ ਵਿੱਚ ਨਜਾਇਜ ਅਸਲੇ ਨਾਲ ਲੈਸ ਹੋ ਕੇ ਬੈਠੇ ਹਨ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਗੁਰਜੀਵਨ ਸਿੰਘ ਉਰਫ ਜੁਗਨੂੰ ਪਾਸੋਂ ਇਕ 32 ਬੌਰ ਰਿਵਾਲਵਰ ਨੰਬਰ: ਐਫ.ਜੀ-13665 ਸਮੇਤ ਦੋ ਰੋਂਦ ਜਿੰਦਾ 32 ਬੌਰ, ਦੋਸ਼ੀ ਮਨਪ੍ਰੀਤ ਸਿੰਘ ਉਰਫ ਪਾਵਰ ਪਾਸੋਂ ਇਕ ਦੇਸੀ ਕੱਟਾ 315 ਬੌਰ ਸਮੇਤ ਇਕ ਰੋਂਦ ਜਿੰਦਾ 315 ਬੌਰ, ਦੋਸ਼ੀ ਅਕਾਸ਼ਦੀਪ ਸਿੰਘ ਉਰਫ ਅਰਸ਼ ਪਾਸੋਂ ਇਕ 32 ਬੌਰ ਪਿਸਟਲ ਦੇਸੀ ਪੀ-ਬਰੇਟਾ ਸਮੇਤ ਦੋ ਰੋਂਦ ਜਿੰਦਾ 32 ਬੌਰ, ਦੋਸ਼ੀ ਸੁਖਜਿੰਦਰ ਸਿੰਘ ਪਾਸੋਂ ਇਕ 32 ਬੌਰ ਦੇਸੀ ਪਿਸਟਲ ਸਮੇਤ ਦੋ ਰੋਂਦ ਜਿੰਦਾ 32 ਬੌਰ, ਦੋਸ਼ੀ ਮਨਜੀਤ ਸਿੰਘ ਪਾਸੋਂ ਇਕ 32 ਬੌਰ ਪਿਸਟਲ, ਮੇਡ ਇਨ ਇੰਗਲੈਂਡ ਸਮੇਤ ਦੋ ਰੋਂਦ ਜਿੰਦਾ 32 ਬੌਰ ਅਤੇ ਦੋਸ਼ੀ ਗੁਰਪ੍ਰੀਤ ਸਿੰਘ ਪਾਸੋਂ 315 ਬੌਰ ਦੇਸੀ ਕੱਟਾ ਸਮੇਤ ਇਕ ਰੋਂਦ ਜਿੰਦਾ 315 ਬੋਰ ਬ੍ਰਾਂਮਦ ਕਰ ਲਿਆ ਗਿਆ। ਸ:ਥ: ਮਲਕੀਤ ਸਿੰਘ ਨੇ 1.ਗੁਰਜੀਵਨ ਸਿੰਘ ਉਰਫ ਜੁਗਨੂੰ ਪੁੱਤਰ ਰੇਸ਼ਮ ਸਿੰਘ ਵਾਸੀ ਸਿੰਘਾਂਵਾਲਾ ਹਾਲ ਅਬਾਦ ਛਾਉਣੀ ਵਾਲਾ ਰਾਹ, ਐਮ.ਪੀ ਬਸਤੀ ਮੋਗਾ 2.ਮਨਪ੍ਰੀਤ ਸਿੰਘ ਉਰਫ ਪਾਵਰ ਪੁੱਤਰ ਸੁਖਵਿੰਦਰ ਸਿੰਘ ਵਾਸੀ ਦਸ਼ਮੇਸ਼ ਨਗਰ, ਗਲੀ ਨੰ:7- ਐਫ, ਵਾਰਡ ਨੰ:3, ਮੋਗਾ 3.ਅਕਾਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਲਖਵੀਰ ਸਿੰਘ ਵਾਸੀ ਸਿੰਘਾਂਵਾਲਾ 4.ਸੁਖਜਿੰਦਰ ਸਿੰਘ ਪੁੱਤਰ ਗੁਰਦਾਵਰ ਸਿੰਘ ਵਾਸੀ ਦੁੰਨੇਕੇ 5.ਮਨਜੀਤ ਸਿੰਘ ਉਰਫ ਸੰਨੀ ਪੁੱਤਰ ਗੁਰਮੇਲ ਸਿੰਘ ਵਾਸੀ ਦਾਤਾ 6.ਗੁਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਜੈ ਸਿੰਘ ਵਾਲਾ ਤੇ 30/29-04-2022 ਅ/ਧ 399,402 ਭ:ਦ: 25-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਸੀ.ਡੀ.ਡੀਲੈਕਸ ਮੋਟਰਸਾਈਕਲ ਨੰਬਰੀ ਪੀ.ਬੀ 30-ਯੂ-4132 ਸਮੇਤ ਗ੍ਰਿਫਤਾਰ ਕਰਕੇ ਦੋਸ਼ੀਆਂ ਪਾਸੋਂ 500 ਗ੍ਰਾਂਮ ਅਫੀਮ ਬ੍ਰਾਂਮਦ ਕਰ ਲਈ ਗਈ। ਸ:ਥ: ਮੋਹਕਮ ਸਿੰਘ ਨੇ 1.ਜਗਜੀਤ ਸਿੰਘ ਉਰਪ ਝੰਡਾ ਪੁੱਤਰ ਬਾਬਾ ਸਿੰਘ ਵਾਸੀ ਚੱਕ ਦੂਹੇਵਾਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ 2.ਗੁਰਵਿੰਦਰ ਸਿੰਘ ਉਰਫ ਗੱਗਾ ਪੁੱਤਰ ਕੁਲਵੰਤ ਸਿੰਘ ਵਾਸੀ ਚੱਕ ਦੂਹੇਵਾਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ 77/29-04-2022 ਅ/ਧ 18-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।