ਥਾਣਾ ਧਰਮਕੋਟ
ਇਹ ਮਕੁੱਦਮਾ ਦ/ਨੰਬਰੀ 146/ 5ਪੀ ਸੀ/ਸੀ ਸੀ ਮਿਤੀ 19-03-2022 ਬਾਅਦ ਪੜਤਾਲ ਡੀ ਐਸ ਪੀ ਸਪੈਸ਼ਲ਼ ਕਰਾਇਮ ਮੋਗਾ ਬਾਅਦ ਰਾਇ ਡੀ ਏ ਲੀਗਲ ਮੋਗਾ ਬਾਹੁਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆਂ ਨੇ ਆਪਸੀ ਸਾਜਬਾਜ ਹੋ ਕੇ ਦਰਖਾਸਤੀ ਨੂੰ ਓਲਾ ਕੰਪਨੀ ਦੀ ਪਾਟਰਨਰ ਸ਼ਿਪ ਦੇਣ ਦਾ ਝੰਸਾ ਦੇ ਕੇ 6 ਲੱਖ ਰੁਪਏ ਦੀ ਠੱਗੀ ਮਾਰੀ ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ਼:ਥ: ਦਵਿੰਦਰਜੀਤ ਸਿੰਘ ਨੇ 1.ਅਨੀਤਾ ਚੁਹਾਨ ਪੁੱਤਰੀ ਸੰਨੀ ਲਾਲ ਚੁਹਾਨ ਵਾਸੀ ਰਾਜਪੁਰ ਲੋਨੀਆਂਵਾਟਾ ਗੋਰਖਪੁਰ (ਯੂ.ਪੀ) 2.ਅਰਵਿੰਦ ਭਾਈ ਦੇਵਸੀ ਭਾਈ ਖੁਦਾ ਦਈਆ ਪੁੱਤਰ ਨਾਮਾਲੂਮ ਵਾਸੀ ਬਜਰੰਗ ਨਗਰ ਠਾਕਰਵਾਸ ਵਸਤਰਾਲ ਅਹਿਮਦਾਬਾਦ (ਗੁਜਰਾਤ) 3.ਸੁਬਮ ਸੋਨੀ ਪੁੱਤਰ ਰਜਿੰਦਰ ਸੋਨੀ ਵਾਸੀ ਸ਼ੀਤਲ ਨਗਰ ਆਰਮੀ ਹੈਡਕੁਆਟਰ (ਐੰ.ਪੀ) 4.ਮਿਸ ਸੀਮਾ ਦੇਵੀ ਪੁੱਤਰੀ ਦੇਵ ਲਾਲ ਵਾਸੀ ਚੱਕ ਬਿਜਲੀਪੁਰ, ਤਾਇਬਾਪੁਰ ਸ਼ਮਸ਼ਾਬਾਦ (ਯੂ.ਪੀ) ਤੇ 97/07-05-2022 ਅ/ਧ 420/120ਬੀ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਇਹ ਮਕੁੱਦਮਾ ਦ/ਨੰਬਰੀ 420 ਪੀ ਸੀ 4/21 ਮਿਤੀ 14-07-2021 ਬਾਅਦ ਪੜਤਾਲ ਐਸ ਪੀ ਸਥਾਨਿਕ ਮੋਗਾ ਬਾਅਦ ਰਾਇ ਡੀ ਏ ਲੀਗਲ ਮੋਗਾ ਬਾਹੁਕਮ ਐਸ ਅੇਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਨੇ ਦਰਖਾਸਤੀ ਨੂੰ ਪੁਲਾਟ ਦੀ ਰਜਿਸਟਰੀ ਕਰਵਾਉਣ ਦਾ ਝੰਸਾ ਦੇ ਕੇ ਨੇ 15 ਲੱਖ 45 ਹਜਾਰ ਰੁਪਏ ਦੀ ਠੱਗੀ ਮਾਰੀ ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ਼:ਥ: ਸਾਹਿਬ ਸਿੰਘ ਨੇ ਅਵਤਾਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਦਸ਼ਮੇਸ਼ ਨਗਰ ਮੋਗਾ ਤੇ 84/07-05-2022 ਅ/ਧ 420 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਮਿਤੀ 29/30-05-2022 ਦੀ ਦਰਮਿਆਨੀ ਰਾਤ ਨੂੰ ਉਕਤਾਨ ਦੋਸ਼ੀ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਉਸਦੇ ਘਰ ਚੋਰੀ ਕਰਨ ਦੀ ਨੀਅਤ ਨਾਲ ਆਏ ਮੁਦਈ ਵੱਲੋ ਰੋਲਾ ਪਾਉਣ ਤੇ ਦੋਸ਼ੀ ਹਥਿਅਰਾ ਸਮੇਤ ਮੋਕਾ ਤੋਂ ਭੱਜ ਗਏ।ਬਾਅਦ ਵਿੱਚ ਦੋਸ਼ੀ ਨਿਰਮਲ ਸਿੰਘ ਨੂੰ ਗ੍ਰਿਫਤਾਰ ਕਰਕੇ ਉਕਤ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ਼:ਥ: ਰਰੇਸ਼ ਕੁਮਾਰ ਨੇ 1.ਨਿਰਮਲ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬਿਲਾਸਪੁਰ 2.ਜਸਵੰਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਕੁਸਾ ਤੇ 73/07-05-2022 ਅ/ਧ 457/398 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਲੈਸਰ ਗੱਡੀ ਨੰਬਰੀ ਪੀ ਬੀ 10 ਸੀ ਐਚ 0780 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 25 ਗ੍ਰਾਂਮ ਹੈਰੋਇਨ ਅਤੇ 200 ਗ੍ਰਾਂਮ ਅਫੀਮ ਅਤੇ 30,000 ਰੁਪਏ ਵੱਟਿਤ ਬ੍ਰਾਂਮਦ ਕੀਤੀ ਗਈ। ਸ਼:ਥ: ਮਲਕੀਤ ਸਿੰਘ ਨੇ ਜਗਰੂਪ ਸਿੰਘ ਉਰਫ ਰੂਪ ਪੁੱਤਰ ਗੁਰਸੇਵਕ ਸਿੰਘ ਵਾਸੀ ਧਰਮਕੋਟ ਤੇ 98/07-05-2022 ਅ/ਧ 18/21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਸ਼ੱਕੀ ਪੁਰਸ਼ਾ ਦੀ ਤਲਾਸ਼ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 100 ਨਸ਼ੀਲੀਆਂ ਗੋਲੀਆਂ ਮਾਰਕਾ ਏਟੀਜੋਲਮ 0.5 ਐਮ ਜੀ ਬ੍ਰਾਂਮਦ ਕੀਤੀਆਂ ਗਈਆਂ। ਸ਼:ਥ: ਕੁਲਦੀਪ ਸਿੰਘ ਨੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਮੀਨੀਆਂ ਤੇ 51/07-05-2022 ਅ/ਧ 22ਬੀ/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 105 ਗੋਲੀਆਂ ਨਸ਼ੀਲੀਆਂ ਮਾਰਕਾ ਅਲਪਰਾਜੋਲਮ ਬ੍ਰਾਂਮਦ ਕੀਤੀਆਂ ਗਈਆਂ। ਸ਼:ਥ: ਗੁਰਜਿੰਦਰ ਸਿੰਘ ਨੇ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਬੱਗਾ ਸਿੰਘ ਵਾਸੀ ਪਿੰਡ ਬੁਗੇਵਾਲਾ ਤੇ 20/07-05-2022 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।