ਆਵਦੀ ਸਰਕਾਰ ਵੇਲੇ ਧਰਨੇ ਲਾਉਣ ਵਾਲਿਆਂ ਨੂੰ ਵਿਹਲੜ ਆਖਣ ਵਾਲਾ ਖੁਦ ਧਰਨਾ ਲਾ ਬੈਠਾ
ਮੁਹਾਲੀ 7 ਜੂਨ (ਪ.ਪ.) : ਪੰਜਾਬ ਦੇ ਲੋਕਾਂ ਨੂੰ ਉਹ ਸਮਾਂ ਜਰੂਰ ਯਾਦ ਹੋਵੇਗਾ ਜਦੋਂ ਸੁਖਬੀਰ ਸਿੰਘ ਬਾਦਲ ਆਵਦੀ ਸਰਕਾਰ ਵੇਲੇ ਜਿਹੜੇ ਲੋਕ ਧਰਨੇ ਲਾਉਦੇ ਸੀ ਉਨ੍ਹਾਂ ਨੂੰ ਕਹਿੰਦਾ ਹੁੰਦਾ ਸੀ ਇਹ ਉਹ ਲੋਕ ਹਨ ਜਿਹੜੇ ਵਿਹਲੇ ਹਨ ਤੇ ਇਨ੍ਹਾਂ ਕੋਲ ਕੋਈ ਹੋਰ ਕੰਮ ਨਹੀਂ ਹੈ। ਅੱਜ ਖੁਦ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਘਰ ਅੱਗੇ ਧਰਨਾ ਲਾ ਕੇ ਬੈਠੇ ਤੇ ਸਿਹਤ ਮੰਤਰੀ ਸਿੱਧੂ ਦੇ ਖਿਲਾਫ ਆਖਿਆ ਕੇ ਇਸ ਨੇ ਟੀਕਾ ਘੋਟਾਲਾ ਕੀਤਾ ਹੈ ਇੰਨਾ ਨੇ ਕੋਰੋਨਾ ਦੌਰਾਨ ਮੁਨਾਫ਼ਾਖੋਰੀ ਕੀਤੀ ਹੈ । ਸਿਹਤ ਮੰਤਰੀ ਡਾਕੂ ਅਤੇ ਲੁਟੇਰਾ ਹੈ ਯਾਨਿ ਕਿ ਲੋਕਾਂ ਦੇ ਪੈਸਿਆਂ ਦਾ ਗਲਤ ਇਸਤੇਮਾਲ ਕਰਦੇ ਹੋਏ ਕਮਾਈ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਹਾਂਮਾਰੀ ਦੌਰਾਨ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਵੰਡ ਦਿੱਤੀ ਗਈ। ਉਨ੍ਹਾਂ ਕਿਹਾ ਕਿ, ‘ਹਾਲੇ ਤਾਂ ਵੈਕਸੀਨ ਘੋਟਾਲੇ ਦਾ ਮੁੱਦਾ ਹੀ ਚੁੱਕ ਰਹੇ ਸੀ ਕਿ ਇੰਨ੍ਹੇ ‘ਚ ਕੈਪਟਨ ਸਰਕਾਰ ਦਾ ਇੱਕ ਹੋਰ ਘਪਲਾ ਸਾਹਮਣੇ ਆਇਆ ਹੈ ਫ਼ਤਹਿ ਕਿੱਟ ਦਾ ਘਪਲਾ । ਇਸ ਬਾਬਤ 50 ਦਿਨਾਂ ਵਿੱਚ 4 ਵੱਖ-ਵੱਖ ਟੈਂਡਰ ਕੱਢੇ ਗਏ। ਪਹਿਲਾਂ ਟੈਂਡਰ ਸੰਗਮ ਮੈਡੀਕਲ ਸਟੋਰ ਨੂੰ ਦਿੱਤਾ ਗਿਆ ਜਿਨ੍ਹਾਂ ਨੇ 837 ਰੁਪਏ ਵਿੱਚ ਬੋਲੀ ਰੱਖੀ ਸੀ । ਦੂਜਾ ਤੇ ਤੀਜਾ ਟੈਂਡਰ ਗ੍ਰੈੰਡ ਵੇ ਕੰਪਨੀ ਨੂੰ ਦਿੱਤਾ ਗਿਆ। ਬਾਦਲ ਨੇ ਆਰੋਪ ਲਾਏ ਕਿ ਇਸ ਕੰਪਨੀ ਕੋਲ ਡਰੱਗਜ਼ ਲਾਇਸੈਂਸ ਹੀ ਨਹੀਂ ਹਨ । ਕੱਪੜੇ ਬਣਾਉਣ ਵਾਲੀ ਕੰਪਨੀ ਹੈ ਗ੍ਰੈੰਡ ਵੇ। ਕੋਵਿਡ ਮਹਾਂਮਾਰੀ ‘ਤੇ ਵੀ ਕੈਪਟਨ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਕੋਵਿਡ ਦੇ ਗਲਤ ਅੰਕੜੇ ਪੇਸ਼ ਕਰ ਰਹੀ ਹੈ
ਕੋਰੋਨਾ ਕਾਰਨ ਹੋਈਆਂ ਮੌਤਾਂ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਜ਼ਿੰਮੇਵਾਰ ਹਨ। ਇਸ ਬਾਬਤ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਰਾਜਨੀਤੀ ‘ਚ ਤਕਰੀਬਨ 30 ਕੁ ਸਾਲ 30 ਸਾਲਾਂ ਤੋਂ ਰਾਜਨੀਤੀ ਵਿੱਚ ਹਨ ਪਰ ਕਿਸੇ ਵੀ ਮੰਤਰੀ ਨੂੰ ਲੋਕਾਂ ਦੀ ਜ਼ਿੰਦਗੀ ਦੇ ਨਾਲ ਘੋਟਾਲਾ ਕਰਦੇ ਨਹੀਂ ਦੇਖਿਆ। ਇਸ ਬਾਬਤ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਕਈ ਵਾਰ ਆਪਣੀ ਆਵਾਜ਼ ਬੁਲੰਦ ਕੀਤੀ ਹੈ ਕਿ ਪ੍ਰਾਈਵੇਟ ਹਸਪਤਾਲ ਲੋਕਾਂ ਨੂੰ ਲੁੱਟ ਰਹੇ ਹਨ, ਐਂਬੂਲੈਂਸਾਂ ਵਧੇਰੇ ਚਾਰਜ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਨੂੰ ਕੋਈ ਪ੍ਰਵਾਹ ਨਹੀਂ। ਉਨ੍ਹਾਂ ਕਿਹਾ ਕਿ, ”ਅਸੀਂ ਜ਼ਿੰਮੇਵਾਰੀ ਖੁਦ ਲਈ। ਐਸਜੀਪੀਸੀ ਕੋਲ 1 ਮੈਡੀਕਲ ਕਾਲਜ ਹੈ ਉਹ ਸਾਰੇ ਪੰਜਾਬ ਵਿਚ ਸੇਵਾ ਕਰ ਰਹੇ ਹਨ” ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ ‘ਤੇ ਤਿੱਖੇ ਨਿਸ਼ਾਨੇ ਲਗਾਉਂਦੇ ਹੋਏ ਕਿਹਾ ਕਿ ਜੇਕਰ ਪੂਰੇ ਪੰਜਾਬ ਵਿਚ ਕੋਵਿਡ ਕੇਅਰ ਸੈਂਟਰ ਖੋਲ੍ਹ ਦਿੱਤੇ ਜਾਂਦੇ ਤਾਂ ਕੋਵਿਡ -19 ਕਾਰਨ 14000 ਲੋਕਾਂ ਦੀ ਮੌਤ ਨਾ ਹੁੰਦੀ। ਇਸ ਦੇ ਨਾਲ ਹੀ ਯੂਥ ਅਕਾਲੀ ਦਲ ਵੱਲੋਂ ਚੰਡੀਗੜ੍ਹ ਵਿੱਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਦੀ ਚੰਡੀਗੜ੍ਹ ਪੁਲਿਸ ਨਾਲ ਧੱਕਾ-ਮੁੱਕੀ ਵੀ ਹੋਈ।