ਨਵੀਂ ਦਿੱਲੀ: ਕੋਰੋਨਾ ਮਹਾਂਂਮਾਰੀ ਕਰਕੇ ਪਿਛਲੇ ਸਮੇਂ ਤੋਂ ਵਿਦੇਸ਼ ਜਾਣ ਵਾਲੇ ਲੋਕ ਇਸ ਕਰਕੇ ਭਾਰਤ ਵਿੱਚ ਫਸੇ ਹੋਏ ਸੀ । ਕਿਉਂਕਿ ਕਾਫੀ ਦੇਸ਼ਾਂ ਵੱਲੋਂ ਭਾਰਤ ਆਉਣ ਵਾਲੀਆਂ ਫਲਾਈਟ ਬੰਦ ਕਰ ਦਿੱਤੀਆਂ ਸਨ ਜਿਸ ਵਿੱਚ ਜਿਆਦਾ ਗਿਣਤੀ ਵਿਦਿਆਰਥੀਆਂ ਦੀ ਹੈ । ਇਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹੈ । ਕੇਂਦਰ ਸਰਕਾਰ ਨੇ ਸੋਮਵਾਰ ਨੂੰ ਵਿਦੇਸ਼ ਜਾਣ ਵਾਲੇ ਲੋਕਾਂ ਲਈ ਟੀਕਾਕਰਨ ਸਬੰਧੀ ਨਵੀਂ ਗਾਈਡਲਾਈਨਸ ਜਾਰੀ ਕੀਤੀ ਹੈ। ਨਵੀਂ ਐਸਓਪੀ ਤਹਿਤ ਵਿਦੇਸ਼ਾਂ ‘ਚ ਪੜ੍ਹ ਰਹੇ ਵਿਦਿਆਰਥੀ ਤੇ ਪੇਸ਼ੇਵਰ 28 ਦਿਨਾਂ ਬਾਅਦ ਕਿਸੇ ਵੀ ਸਮੇਂ ਕੋਵਿਸ਼ੀਲਡ ਦੀ ਦੂਜੀ ਖੁਰਾਕ ਲੈ ਸਣਗੇ। ਪਹਿਲਾਂ ਇਹ ਨਿਯਮ 84 ਦਿਨ ਮਤਲਬ (12-16 ਹਫ਼ਤੇ) ਦਾ ਸੀ। ਇਹ ਨਿਯਮ ਦੇਸ਼ ‘ਚ ਰਹਿੰਦੇ ਲੋਕਾਂ ਤੇ ਲਾਗੂ ਨਹੀਂ ਹੋਵੇਗਾ।
ਇਹ ਨਿਯਮ 31 ਅਗਸਤ ਤਕ ਵਿਦੇਸ਼ ਜਾਣ ਵਾਲਿਆਂ ਲਈ ਹੈ।
ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਦੇਸ਼ ਯਾਤਰਾ ਕਰਨ ਲਈ ਸਿਰਫ਼ ਉਨ੍ਹਾਂ ਨੂੰ ਕੋਵਿਸ਼ੀਲਡ ਟੀਕਾ ਲਵਾਇਆ ਜਾਵੇਗਾ। ਟੀਕਾਕਰਨ ਸਰਟੀਫ਼ਿਕੇਟ ‘ਤੇ ਪਾਸਪੋਰਟ ਨੰਬਰ ਦਾ ਜ਼ਿਕਰ ਕਰਨਾ ਲਾਜ਼ਮੀ ਹੋਵੇਗਾ। ਇਹ ਸਹੂਲਤ ਉਨ੍ਹਾਂ 18 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਲਈ ਹੈ ਜੋ 31 ਅਗਸਤ ਤਕ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹਨ। ਛੇਤੀ ਹੀ ਵਿਦੇਸ਼ ਯਾਤਰਾ ਕਰਨ ਵਾਲਿਆਂ ਲਈ ਇਹ ਵਿਸ਼ੇਸ਼ ਪ੍ਰਬੰਧ CoWIN ਪਲੇਟਫ਼ਾਰਮ ‘ਤੇ ਵੀ ਉਪਲੱਬਧ ਹੋਣਗੇ।
ਇਨ੍ਹਾਂ ਲੋਕਾਂ ਨੂੰ ਵੀ ਲਾਭ ਹੋਵੇਗਾ
ਉਹ ਵਿਦਿਆਰਥੀ ਜਿਨ੍ਹਾਂ ਨੂੰ ਪੜ੍ਹਾਈ ਲਈ ਵਿਦੇਸ਼ ਜਾਣਾ ਪੈਂਦਾ ਹੈ।
ਉਹ ਵਿਅਕਤੀ ਜਿਨ੍ਹਾਂ ਨੂੰ ਵਿਦੇਸ਼ਾਂ ‘ਚ ਨੌਕਰੀ ਕਰਨੀ ਪੈਂਦੀ ਹੈ।
ਕੌਮਾਂਤਰੀ ਓਲੰਪਿਕ ਖੇਡਾਂ ‘ਚ ਹਿੱਸਾ ਲੈਣ ਵਾਲੇ ਭਾਰਤੀ ਅਥਲੀਟ, ਖਿਡਾਰੀ ਤੇ ਨਾਲ ਜਾਣ ਵਾਲੇ ਸਟਾਫ਼।
ਕੇਂਦਰ ਸਰਕਾਰ ਨੇ ਸੂਬਿਆਂ ਨੂੰ ਨਿਰਦੇਸ਼ ਜਾਰੀ ਕੀਤੇ
ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਕੋਵਿਸ਼ੀਲਡ ਦੀ ਦੂਜੀ ਖੁਰਾਕ ਦਾ ਪ੍ਰਬੰਧ ਕਰਨ ਲਈ ਹਰੇਕ ਜ਼ਿਲ੍ਹੇ ‘ਚ ਇੱਕ ਅਧਿਕਾਰੀ ਨਿਯੁਕਤ ਕੀਤਾ ਜਾਵੇ। ਇਹ ਅਧਿਕਾਰੀ ਜਾਂਚ ਕਰਨਗੇ ਕਿ ਕੀ ਪਹਿਲੀ ਖੁਰਾਕ ਦੀ ਮਿਤੀ ਤੋਂ 28 ਦਿਨ ਗੁਜਰ ਚੁੱਕੇ ਹਨ। ਇਸ ਦੇ ਨਾਲ ਇਹ ਅਧਿਕਾਰੀ ਦਸਤਾਵੇਜ਼ਾਂ ਦੇ ਅਧਾਰ ‘ਤੇ ਸਬੰਧਤ ਲੋਕਾਂ ਦੀ ਯਾਤਰਾ ਦੇ ਉਦੇਸ਼ ਦੀ ਸੱਚਾਈ ਦੀ ਜਾਂਚ ਵੀ ਕਰਨਗੇ।
PUNJAB




INDIA








WORLD









