ਬਾਘਾਪੁਰਾਣਾ 8 ਜੂਨ (ਪ.ਪ.) : ਪੰਜਾਬ ਵਿਚ ਨੇੜੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਪੱਬਾਂ ਭਾਰ ਹਨ। ਅਜਿਹਾ ਹੀ ਇਕ ਫੈਸਲਾ ਆਮ ਆਦਮੀ ਪਾਰਟੀ ਨੇ ਅੱਜ 24 ਨਵੇਂ ਹਲਕਾ ਇੰਚਾਰਜ ਥਾਪ ਕੇ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਅਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਆਮ ਆਦਮੀ ਪਾਰਟੀ ਨੇ ਹਲਕਾ ਬਾਘਾਪੁਰਾਣਾ ਤੋਂ ਇੰਚਾਰਜ ਥਾਪਿਆ ਹੈ ਉਸਦੇ ਨਾਲ ਹੀ ਮੋਗਾ ਤੋਂ ਨਵਦੀਪ ਸੰਘਾ, ਜ਼ੀਰਾ ਤੋਂ ਨਰੇਸ਼ ਕਟਾਰੀਆ, ਫਰੀਦਕੋਟ ਤੋਂ ਗੁਰਦਿੱਤ ਸੇਖੋਂ ਸਮੇਤ ਹੋਰਨਾਂ 24 ਹਲਕਾ ਇੰਚਾਰਜ ਥਾਪੇ ਹਨ। ਜੇਕਰ ਹਲਕਾ ਬਾਘਾਪੁਰਾਣਾ ਦੀ ਗੱਲ ਕਰੀਏ ਤਾਂ ਅਮ੍ਰਿਤਪਾਲ ਸਿੱਧੂ ਪਿਛਲੇ ਲੰਬੇ ਸਮੇਂ ਤੋਂ ਇਸ ਹਲਕੇ ਵਿਚ ਆਮ ਆਦਮੀ ਪਾਰਟੀ ਲਈ ਦਿਨ ਰਾਤ ਇਕ ਕਰਕੇ ਮਿਹਨਤ ਕਰਦੇ ਆ ਰਹੇ ਹਨ। ਤੇ ਜੇਕਰ ਇਸੇ ਪ੍ਰਕਾਰ ਹੀ ਆਮ ਆਦਮੀ ਪਾਰਟੀ ਹਲਕਾ ਇੰਚਾਰਜਾਂ ਮੁਤਾਬਿਕ ਟਿਕਟਾਂ ਦੀ ਵੰਡ ਕਰਦੀ ਹੈ ਤਾਂ ਵਿਰੋਧੀ ਪਾਰਟੀਆਂ ਲਈ ਵੱਡਾ ਸਬਕ ਸਾਬਿਤ ਹੋ ਸਕਦਾ ਹੈ।
PUNJAB




INDIA








WORLD










