ਅੰਮ੍ਰਿਤਸਰ:-ਮੋਗਾ ਜਿਲਾ ਤੋਂ ਪਿੰਡ ਸੰਗਤਪੁਰਾ ਥਾਣਾ ਬਾਘਾ ਪੁਰਾਣਾ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਲਈ ਆਇਆ ਹੋਇਆ ਸੀ ਮਿਲੀ ਜਾਣਕਾਰੀ ਮੁਤਾਬਿਕ ਜਿਸ ਦੀ ਅੰਮ੍ਰਿਤਸਰ ਦੇ ਇਕ ਹੋਟਲ ਵਿਚ ਮੌਤ ਹੋ ਗਈ ਜਸਪ੍ਰੀਤ ਸਿੰਘ ਜੋ ਕਿ ਹਰ ਵਾਰ ਦੀ ਤਰਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਤੌ ਬਾਅਦ ਕਲ ਸ਼ਾਮ ਤੌ ਹੀ ਹੋਟਲ ਦੇ ਕਮਰੇ ਵਿਚ ਰਹਿ ਰਿਹਾ ਸੀ ਜਿਸਦੀ ਦੇਰ ਰਾਤ ਹੋਟਲ ਦੇ ਕਮਰੇ ‘ਚ ਲਾਸ਼ ਬਰਾਮਦ ਹੋਈ ਹੈ ਜਿਸਦੇ ਚਲਦੇ ਪੁਲਿਸ ਪ੍ਰਸ਼ਾਸ਼ਨ ਵਲੌ ਲਾਸ਼ ਕਬਜੇ ਵਿਚ ਲੈ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।
ਮਾਮਲੇ ‘ਤੇ ਜਾਣਕਾਰੀ ਦਿੰਦਿਆਂ ਥਾਣਾ ਬੀ ਡਿਵੀਜ਼ਨ ਦੇ ਐਸ ਐਚ ਉ ਗੁਰਬਿੰਦਰ ਸਿੰਘ ਨੇ ਦਸਿਆ ਕਿ ਸਾਨੂੰ ਮਿਲੀ ਇਤਲਾਹ ਮੁਤਾਬਕ ਜਸਪ੍ਰੀਤ ਪੁਤਰ ਬਲਜੀਤ ਸਿੰਘ ਵਾਸੀ ਜਿਲਾ ਮੋਗਾ ਦਾ ਰਹਿਣ ਵਾਲਾ ਹੈ ਅਤੇ ਹਮੇਸ਼ਾ ਦੀ ਤਰਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਪਹੁੰਚਿਆ ਸੀ ਅਤੇ ਉਹ ਇਸ ਹੋਟਲ ਰਾਇਲ ਬੀ ਐਡ ਬੀ ਵਿਖੇ ਕਮਰਾ ਲੈ ਕੇ ਰਹਿ ਰਿਹਾ ਸੀ ਜਿਸਦੀ ਅਜ ਸ਼ਾਮ ਲਾਸ਼ ਹੋਟਲ ਦੇ ਕਮਰੇ ਵਿੱਚੋਂ ਮਿਲੀ ਹੈ ਫਿਲਹਾਲ ਅਜੇ ਮੌਤ ਦੇ ਕਾਰਨਾਂ ਦਾ ਪਤਾ ਨਹੀ ਲਗ ਸਕਿਆ ਹੈ
ਉਥੇ ਹੀ ਹੋਟਲ ਮਾਲਿਕ ਦਾ ਕਹਿਣਾ ਹੈ ਕਿ ਜਸਪ੍ਰੀਤ ਬੀਤੇ ਕਈ ਸਾਲਾਂ ਤੌ ਉਹਨਾ ਦੇ ਹੋਟਲ ਵਿਚ ਠਹਿਰਦਾ ਸੀ ਅਤੇ ਬੀਤੀ ਸ਼ਾਮ ਵਿਚ ਉਸਨੇ ਹੋਟਲ ਵਿੱਚ ਕਮਰਾ ਲਿਆ ਹੋਇਆ ਸੀ ਪਰ ਅਜ ਸ਼ਾਮ ਜਦੌ ਉਸਦੇ ਕੁਝ ਦੌਸਤ ਉਸਨੂੰ ਮਿਲਣ ਆਏ ਤਾ ਉਸਦੇ ਦਰਵਾਜਾ ਨਾ ਖੋਲਣ ਦੇ ਚਲਦੇ ਜਦੌ ਉਹਨਾ ਦਰਵਾਜਾ ਤੋੜਿਆ ਗਿਆ ਤਾਂ ਅੰਦਰ ਜਸਪ੍ਰੀਤ ਸਿੰਘ ਦੀ ਲਾਸ਼ ਪਈ ਹੋਈ ਸੀ।ਜਿਸਦੇ ਚਲਦੇ ਉਹਨਾ ਪੁਲਿਸ ਨੂੰ ਸੁਚਿਤ ਕੀਤਾ ਹੈ।
ਪਰ ਇਥੇ ਗੌਰਤਲਬ ਇਹ ਹੈ ਕਿ ਜਿਸ ਹੋਟਲ ਵਿਚ ਜਸਪ੍ਰੀਤ ਰੁਕਿਆ ਸੀ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਨਜਦੀਕ ਹੈ ਅਤੇ ਹੋਟਲ ਮਾਲਿਕ ਵਲੋਂ ਹੋਟਲ ਦੇ ਬਾਹਰ ਕਿਸੇ ਵੀ ਤਰਾ ਦਾ ਬੋਰਡ ਵਗੈਰਾ ਨਹੀ ਲਗਾਇਆ ਗਿਆ ਹੈ ਅਤੇ ਨਾ ਹੀ ਹੋਟਲ ਵਿਚ ਸੀਸੀਟੀਵੀ ਕੈਮਰੇ ਲੱਗੇ ਹੌਏ ਸਨ ਅਜਿਹੈ ਮੌਕੇ ਹੋਟਲ ਵਿਚ ਕਿਸੇ
ਨੋਜਵਾਨ ਦੀ ਮੌਤ ਹੋਣਾ ਚਿੰਤਾ ਦਾ ਵਿਸ਼ਾ ਹੈ
PUNJAB




INDIA








WORLD










