JAGAT SEWAK
  • Home
  • PUNJABਪੰਜਾਬ

    Punjab

    ਮੀਡੀਆ ਦੀ ਆਜ਼ਾਦੀ ‘ਤੇ ਹਮਲਾ ਲੋਕਤੰਤਰ ਦੀ ਅਖੰਡਤਾ ‘ਤੇ ਹਮਲਾ ਹੈ: ਵਿਜੈ ਇੰਦਰ ਸਿੰਗਲਾ
    ਪੰਜਾਬ

    ਮੀਡੀਆ ਦੀ ਆਜ਼ਾਦੀ ‘ਤੇ ਹਮਲਾ ਲੋਕਤੰਤਰ ਦੀ ਅਖੰਡਤਾ ‘ਤੇ ਹਮਲਾ ਹੈ: ਵਿਜੈ ਇੰਦਰ ਸਿੰਗਲਾ

    May 3, 2026
    1.5k
    *ਨਸ਼ਾ ਤਸਕਰੀ ਨੈਟਵਰਕ ਦਾ ਅੰਮ੍ਰਿਤਸਰ ਵਿੱਚ ਪਰਦਾਫ਼ਾਸ਼; 12 ਕਿੱਲੋ ਹੈਰੋਇਨ ਸਮੇਤ 3 ਕਾਬੂ*ਪਾਕਿਸਤਾਨ ਅਧਾਰਤ ਤਸਕਰ ਦੇ ਸੰਪਰਕ ਵਿੱਚ ਸਨ ਗ੍ਰਿਫਤਾਰ ਕੀਤੇ ਦੋਸ਼ੀ:- ਡੀਜੀਪੀ ਗੌਰਵ ਯਾਦਵ
    ਪੰਜਾਬ

    *ਨਸ਼ਾ ਤਸਕਰੀ ਨੈਟਵਰਕ ਦਾ ਅੰਮ੍ਰਿਤਸਰ ਵਿੱਚ ਪਰਦਾਫ਼ਾਸ਼; 12 ਕਿੱਲੋ ਹੈਰੋਇਨ ਸਮੇਤ 3 ਕਾਬੂ*ਪਾਕਿਸਤਾਨ ਅਧਾਰਤ ਤਸਕਰ ਦੇ ਸੰਪਰਕ ਵਿੱਚ ਸਨ ਗ੍ਰਿਫਤਾਰ ਕੀਤੇ ਦੋਸ਼ੀ:- ਡੀਜੀਪੀ ਗੌਰਵ ਯਾਦਵ

    May 3, 2026
    1.5k
    ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,ਸੱਤ ਪਿਸਤੌਲਾਂ ਸਮੇਤ ਚਾਰ ਵਿਅਕਤੀ ਕੀਤੇ ਕਾਬੂ 
    ਪੰਜਾਬ

    ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,ਸੱਤ ਪਿਸਤੌਲਾਂ ਸਮੇਤ ਚਾਰ ਵਿਅਕਤੀ ਕੀਤੇ ਕਾਬੂ 

    May 3, 2026
    1.5k
    ਧਾਰਮਿਕ ਗ੍ਰੰਥਾਂ ਦੀਆਂ ਹੁੰਦੀਆਂ ਬੇਅਦਬੀਆਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਸਖ਼ਤ ਕਾਨੂੰਨ ਬਣਾਉਣ ਲਈ ਸੱਦਿਆ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, ਸਪੀਕਰ ਨੇ ਦਿੱਤੀ ਜਾਣਕਾਰੀ 
    ਪੰਜਾਬ

    *12ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ‘ਚ ਰੂਪਨਗਰ ਦੀਆਂ ਲੜਕੀਆਂ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ*

    May 3, 2026
    1.5k
  • INDIAਦੇਸ਼
    ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਸੰਦੀਪ ਪਾਠਕ ਤੇ ਪੁਲਿਸ ਕੀਤੇ ਦੋ ਪਰਚੇ, ਦਿੱਲੀ ਪਹੁੰਚੀ ਪੰਜਾਬ ਪੁਲਿਸ 

    ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਸੰਦੀਪ ਪਾਠਕ ਤੇ ਪੁਲਿਸ ਕੀਤੇ ਦੋ ਪਰਚੇ, ਦਿੱਲੀ ਪਹੁੰਚੀ ਪੰਜਾਬ ਪੁਲਿਸ 

    ਆਸਟ੍ਰੇਲੀਆ ਤੋਂ ਡਿਪੋਰਟ ਕੀਤੇ 15 ਵਿਅਕਤੀਆਂ ਵਿੱਚੋਂ 11 ਪੰਜਾਬ ਦੇ, ਜਿੰਨਾ ਨੂੰ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਰਿਸੀਵ 

    ਆਸਟ੍ਰੇਲੀਆ ਤੋਂ ਡਿਪੋਰਟ ਕੀਤੇ 15 ਵਿਅਕਤੀਆਂ ਵਿੱਚੋਂ 11 ਪੰਜਾਬ ਦੇ, ਜਿੰਨਾ ਨੂੰ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਰਿਸੀਵ 

    ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ, ਤਿੰਨ ਸੰਸਦ ਮੈਂਬਰਾਂ ਨੇ ਛੱਡੀ ਪਾਰਟੀ 

    ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ, ਤਿੰਨ ਸੰਸਦ ਮੈਂਬਰਾਂ ਨੇ ਛੱਡੀ ਪਾਰਟੀ 

    ਅਮਿਤ ਸ਼ਾਹ ਵੱਲੋਂ ਆਮ ਆਦਮੀ ਪਾਰਟੀ ਤੋੜਨ ਲਈ,ਰਾਘਵ ਚੱਢੇ ਨੂੰ ਕੀਤੀ ਵੱਡੀ ਆਫਰ, ਬਲਤੇਜ ਪੰਨੂੰ ਨੇ ਲਗਾਏ ਵੱਡੇ ਇਲਜ਼ਾਮ 

    ਅਮਿਤ ਸ਼ਾਹ ਵੱਲੋਂ ਆਮ ਆਦਮੀ ਪਾਰਟੀ ਤੋੜਨ ਲਈ,ਰਾਘਵ ਚੱਢੇ ਨੂੰ ਕੀਤੀ ਵੱਡੀ ਆਫਰ, ਬਲਤੇਜ ਪੰਨੂੰ ਨੇ ਲਗਾਏ ਵੱਡੇ ਇਲਜ਼ਾਮ 

    ਸੰਸਦ ਭਾਈ ਅੰਮ੍ਰਿਤਪਾਲ ਸਿੰਘ ਦੀ ਐਨ ਐਸ ਏ ਖ਼ਤਮ ਹੋਣ ਤੋਂ ਬਾਅਦ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਹੋਈ ਪੇਸ਼ੀ 

    ਸੰਸਦ ਭਾਈ ਅੰਮ੍ਰਿਤਪਾਲ ਸਿੰਘ ਦੀ ਐਨ ਐਸ ਏ ਖ਼ਤਮ ਹੋਣ ਤੋਂ ਬਾਅਦ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਹੋਈ ਪੇਸ਼ੀ 

    ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਰਾਜ ਸਭਾ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਇਆ। ਰਾਜ ਸਭਾ ਸਕੱਤਰੇਤ ਨੂੰ ਸੌਂਪਿਆ ਦਿੱਤਾ ਪੱਤਰ 

    ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਰਾਜ ਸਭਾ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਇਆ। ਰਾਜ ਸਭਾ ਸਕੱਤਰੇਤ ਨੂੰ ਸੌਂਪਿਆ ਦਿੱਤਾ ਪੱਤਰ 

    ਵੱਡੀ ਖਬਰ, ਭਾਰਤੀ ਜਨਤਾ ਪਾਰਟੀ ਦੇ ਦਫਤਰ ਦੇ ਨੇੜੇ ਹੋਇਆ ਧਮਾਕਾ, ਪੁਲਿਸ ਨੇ ਜਾਂਚ ਕੀਤੀ ਸ਼ੁਰੂ 

    ਵੱਡੀ ਖਬਰ, ਭਾਰਤੀ ਜਨਤਾ ਪਾਰਟੀ ਦੇ ਦਫਤਰ ਦੇ ਨੇੜੇ ਹੋਇਆ ਧਮਾਕਾ, ਪੁਲਿਸ ਨੇ ਜਾਂਚ ਕੀਤੀ ਸ਼ੁਰੂ 

    ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐੱਸ ਫੂਲਕਾ ਬੀਜੇਪੀ ਵਿੱਚ ਹੋਏ ਸ਼ਾਮਲ 

    ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐੱਸ ਫੂਲਕਾ ਬੀਜੇਪੀ ਵਿੱਚ ਹੋਏ ਸ਼ਾਮਲ 

    ਪੰਜਾਬ ਵਿੱਚ ਚੋਣਾਂ ਦਾ ਬਿਗਲ ਵਜਾਉਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ 14 ਮਾਰਚ ਨੂੰ ਆ ਰਹੇ ਮੋਗਾ 

    ਪੰਜਾਬ ਵਿੱਚ ਚੋਣਾਂ ਦਾ ਬਿਗਲ ਵਜਾਉਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ 14 ਮਾਰਚ ਨੂੰ ਆ ਰਹੇ ਮੋਗਾ 

  • WORLDਵਿਸ਼ਵ
    ਕੈਨੇਡਾ ਸਰਕਾਰ ਵੱਲੋਂ ਇੰਮੀਗ੍ਰੇਸ਼ਨ ਕਾਨੂੰਨ ਬਿੱਲ ਸੀ 12 ਮੁਤਾਬਕ,30000 ਲੋਕਾਂ ਨੂੰ ਬਾਹਰ ਕੱਢਣ ਦੇ ਕੀਤੇ ਹੁਕਮ 

    ਕੈਨੇਡਾ ਸਰਕਾਰ ਵੱਲੋਂ ਇੰਮੀਗ੍ਰੇਸ਼ਨ ਕਾਨੂੰਨ ਬਿੱਲ ਸੀ 12 ਮੁਤਾਬਕ,30000 ਲੋਕਾਂ ਨੂੰ ਬਾਹਰ ਕੱਢਣ ਦੇ ਕੀਤੇ ਹੁਕਮ 

    ਈਰਾਨ ਅਤੇ ਅਮਰੀਕਾ ਦੀ ਜੰਗ ਨੂੰ ਲੈਕੇ ਵੱਡੀ ਖਬਰ, ਸ਼ਰਤਾਂ ਦੇ ਆਧਾਰ ਉਪਰ ਦੋ ਹਫਤਿਆਂ ਲਈ ਹੋਈ ਜੰਗਬੰਦੀ 

    ਈਰਾਨ ਅਤੇ ਅਮਰੀਕਾ ਦੀ ਜੰਗ ਨੂੰ ਲੈਕੇ ਵੱਡੀ ਖਬਰ, ਸ਼ਰਤਾਂ ਦੇ ਆਧਾਰ ਉਪਰ ਦੋ ਹਫਤਿਆਂ ਲਈ ਹੋਈ ਜੰਗਬੰਦੀ 

    ਅਮਰੀਕਾ ਨੇ ਵੱਡੀ ਗਿਣਤੀ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਦੇ ਲਾਇਸੈਂਸ ਕੀਤੇ ਰੱਦ 

    ਅਮਰੀਕਾ ਨੇ ਵੱਡੀ ਗਿਣਤੀ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਦੇ ਲਾਇਸੈਂਸ ਕੀਤੇ ਰੱਦ 

    ਕੈਨੇਡਾ ਦੇ ਸਰੀ ਵਿੱਚ ਇੱਕ ਹੋਰ ਨੌਜਵਾਨ ਦਾ ਗੋਲੀਆਂ ਮਾਰਕੇ ਕੀਤਾ ਕਤਲ 

    ਕੈਨੇਡਾ ਦੇ ਸਰੀ ਵਿੱਚ ਇੱਕ ਹੋਰ ਨੌਜਵਾਨ ਦਾ ਗੋਲੀਆਂ ਮਾਰਕੇ ਕੀਤਾ ਕਤਲ 

    ਮੰਦਭਾਗੀ ਖ਼ਬਰ-ਰੋਜੀ ਰੋਟੀ ਕਮਾਉਣ ਗਏ ਮੋਗਾ ਦੇ ਨੌਜਵਾਨ ਦਾ ਕੈਨੇਡਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਕੀਤਾ ਕ*ਤ*ਲ 

    ਮੰਦਭਾਗੀ ਖ਼ਬਰ-ਰੋਜੀ ਰੋਟੀ ਕਮਾਉਣ ਗਏ ਮੋਗਾ ਦੇ ਨੌਜਵਾਨ ਦਾ ਕੈਨੇਡਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਕੀਤਾ ਕ*ਤ*ਲ 

    ਕੈਨੇਡਾ ਵਿੱਚ ਵਰਕ ਪਰਮਿਟ ਤੇ ਕੰਮ ਕਰ ਰਹੇ ਕਾਮਿਆਂ ਨੂੰ ਸਰਕਾਰ ਕਰੇਗੀ ਪੱਕੇ 

    ਕੈਨੇਡਾ ਵਿੱਚ ਵਰਕ ਪਰਮਿਟ ਤੇ ਕੰਮ ਕਰ ਰਹੇ ਕਾਮਿਆਂ ਨੂੰ ਸਰਕਾਰ ਕਰੇਗੀ ਪੱਕੇ 

    ਕੈਨੇਡਾ ਨਿਵਾਸੀ ਸੋਸ਼ਲ ਮੀਡੀਆ ਤੇ ਸਰਗਰਮ ਰਹਿਣ ਵਾਲੀ ਨੈਂਨਸੀ ਗਰੇਵਾਲ ਦਾ ਹੋਇਆ ਕਤਲ 

    ਕੈਨੇਡਾ ਨਿਵਾਸੀ ਸੋਸ਼ਲ ਮੀਡੀਆ ਤੇ ਸਰਗਰਮ ਰਹਿਣ ਵਾਲੀ ਨੈਂਨਸੀ ਗਰੇਵਾਲ ਦਾ ਹੋਇਆ ਕਤਲ 

    ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਔਰਤਾਂ ਨੂੰ ਪਤੀਆ ਵੱਲੋਂ ਕੁੱਟਣ ਸਬੰਧੀ ਨਵਾਂ ਹੁਕਮ ਕੀਤਾ ਜਾਰੀ 

    ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਔਰਤਾਂ ਨੂੰ ਪਤੀਆ ਵੱਲੋਂ ਕੁੱਟਣ ਸਬੰਧੀ ਨਵਾਂ ਹੁਕਮ ਕੀਤਾ ਜਾਰੀ 

    “ਵਾਅਦਿਆਂ ਦੀ ਰਾਜਨੀਤੀ ਕਦੋਂ ਖ਼ਤਮ ਹੋਵੇਗੀ?” – ਇੰਟਰਨੈਸ਼ਨਲ ਪੰਥਕ ਦਲ ਯੂਕੇ ਵੱਲੋਂ ਐਸਜੀਪੀਸੀ ਪ੍ਰਧਾਨ ਧਾਮੀ ਨੂੰ ਸਿੱਧੀ ਚੁਣੌਤੀ

    “ਵਾਅਦਿਆਂ ਦੀ ਰਾਜਨੀਤੀ ਕਦੋਂ ਖ਼ਤਮ ਹੋਵੇਗੀ?” – ਇੰਟਰਨੈਸ਼ਨਲ ਪੰਥਕ ਦਲ ਯੂਕੇ ਵੱਲੋਂ ਐਸਜੀਪੀਸੀ ਪ੍ਰਧਾਨ ਧਾਮੀ ਨੂੰ ਸਿੱਧੀ ਚੁਣੌਤੀ

  • BUSINESSਕਾਰੋਬਾਰ
  • E-Paper
  • Youtube
SUBSCRIBE
No Result
View All Result

Home ਪੰਜਾਬ

ਵਿਸ਼ੇਸ਼ ਰਿਪੋਰਟ . ਆਖਿਰ ਕਿਉਂ ਕੀਤੀ ਸੀ ਪ੍ਰੇਮੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ…?

by Tarlochan Singh Brar
June 11, 2021
Reading Time: 1 min read
0
ਵਿਸ਼ੇਸ਼ ਰਿਪੋਰਟ .  ਆਖਿਰ ਕਿਉਂ ਕੀਤੀ ਸੀ ਪ੍ਰੇਮੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ…?
Share on WhatsApp!Share on Facebook

ਡੇਰਾ ਪ੍ਰੇਮੀਆਂ ਵਿੱਚ ਬਦਲਾਖੋਰੀ ਦੀ ਭਾਵਨਾ ਹੀ ਬਣੀ ਬੇਅਦਬੀ ਦਾ ਮੁੱਖ ਕਾਰਨ 

ਅੱਜ ਅਸੀ ਕੁੱਝ ਅਜਿਹੇ ਤੱਥ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਜਿਨ੍ਹਾਂ ਨੂੰ ਪ੍ਰਕਾਸ਼ਿਤ ਕਰਨ ਵਿੱਚ ਸਾਨੂੰ ਭਵਿੱਖ ਵਿੱਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਖੀਆਂ ਸਬੰਧੀ ਸੱਚੀ ਜਾਣਕਾਰੀ ਦੀ ਇੱਕ ਨਿਵੇਕਲੀ ਪਹਿਲ ਕੀਤੀ ਹੈ ।           

 ਆਓ ਸੁਰੂਆਤ ਕਰਦੇ ਹਾਂ ਡੇਰਾ ਸਿਰਸਾ ਦੇ ਇਤਿਹਾਸ ਤੋ

RELATED STORIES

ਮੀਡੀਆ ਦੀ ਆਜ਼ਾਦੀ ‘ਤੇ ਹਮਲਾ ਲੋਕਤੰਤਰ ਦੀ ਅਖੰਡਤਾ ‘ਤੇ ਹਮਲਾ ਹੈ: ਵਿਜੈ ਇੰਦਰ ਸਿੰਗਲਾ

ਮੀਡੀਆ ਦੀ ਆਜ਼ਾਦੀ ‘ਤੇ ਹਮਲਾ ਲੋਕਤੰਤਰ ਦੀ ਅਖੰਡਤਾ ‘ਤੇ ਹਮਲਾ ਹੈ: ਵਿਜੈ ਇੰਦਰ ਸਿੰਗਲਾ

May 3, 2026
1.5k
*ਨਸ਼ਾ ਤਸਕਰੀ ਨੈਟਵਰਕ ਦਾ ਅੰਮ੍ਰਿਤਸਰ ਵਿੱਚ ਪਰਦਾਫ਼ਾਸ਼; 12 ਕਿੱਲੋ ਹੈਰੋਇਨ ਸਮੇਤ 3 ਕਾਬੂ*ਪਾਕਿਸਤਾਨ ਅਧਾਰਤ ਤਸਕਰ ਦੇ ਸੰਪਰਕ ਵਿੱਚ ਸਨ ਗ੍ਰਿਫਤਾਰ ਕੀਤੇ ਦੋਸ਼ੀ:- ਡੀਜੀਪੀ ਗੌਰਵ ਯਾਦਵ

*ਨਸ਼ਾ ਤਸਕਰੀ ਨੈਟਵਰਕ ਦਾ ਅੰਮ੍ਰਿਤਸਰ ਵਿੱਚ ਪਰਦਾਫ਼ਾਸ਼; 12 ਕਿੱਲੋ ਹੈਰੋਇਨ ਸਮੇਤ 3 ਕਾਬੂ*ਪਾਕਿਸਤਾਨ ਅਧਾਰਤ ਤਸਕਰ ਦੇ ਸੰਪਰਕ ਵਿੱਚ ਸਨ ਗ੍ਰਿਫਤਾਰ ਕੀਤੇ ਦੋਸ਼ੀ:- ਡੀਜੀਪੀ ਗੌਰਵ ਯਾਦਵ

May 3, 2026
1.5k

  ਅਪਰੈਲ 1948 ਵਿੱਚ ਡੇਰਾ ਸੱਚਾ ਸੌਦਾ ਹੋਂਦ ਵਿੱਚ ਆਇਆ ਸੀ,ਇਸ ਦੀ ਸਥਾਪਨਾ ਮਸਤਾਨਾ ਬਲੋਚਿਸਤਾਨੀ(ਜੋ ਕਿ ਰਾਧਾ ਸਵਾਮੀ ਡੇਰੇ, ਬਿਆਸ ਦੇ ਦੂਜੇ ਮੁਖੀ ਬਾਬਾ ਸਾਵਨ ਸਿੰਘ ਦਾ ਚੇਲਾ ਸੀ) ਨੇ ਕੀਤੀ। ਰਾਧਾ ਸਵਾਮੀ ਡੇਰਾ ਬਿਆਸ ਵੱਲੋਂ ਹਰਿਆਣੇ ਵਿੱਚ 25 ਆਸ਼ਰਮ ਬਣਾਏ ਜ ਰਹੇ ਸਨ ਤੇ ਜਿਨ੍ਹਾਂ ਵਿਚੋਂ ਮੇਨ ਡੇਰਾ ਸਿਰਸਾ ਨੂੰ ਹੋਂਦ ਵਿੱਚ ਲਿਆਂਦਾ ਗਿਆ ਤੇ ਇਹ ਡੇਰਾ ਬੇਪਰਵਾਹ ਮਸਤਾਨਾ ਜੀ ਵੱਲੋਂ ਚਲਾਇਆ ਜਾਣ ਲੱਗਾ। ਫਿਰ ਉਨ੍ਹਾਂ ਸਿਰਸਾ ਦੇ ਨੇੜਲੇ ਪਿੰਡ ਬੇਗੂ ਵਿਖੇ ਇੱਕ ਡੇਰਾ ਤਿਆਰ ਕੀਤਾ ਜਿਸ ਦਾ ਨਾਮ ਡੇਰਾ ਸੱਚਾ ਸੌਦਾ ਰੱਖ ਦਿੱਤਾ ਗਿਆ।18 ਅਪਰੈਲ1960 ਨੂੰ ਮਸਤਾਨਾ ਬਲੋਚਿਸਤਾਨੀ ਦੀ ਮੌਤ ਹੋ ਗਈ ਤੇ ਉਨ੍ਹਾਂ ਦੀ ਗੱਦੀ ਸ਼ਾਹ ਸਤਨਾਮ ਸਿੰਘ ਜੀ ਨੇ ਸਾਂਭ ਲਈ।
 23 ਸਤੰਬਰ1990 ਨੂੰ ਗੁਰਮੀਤ ਰਾਮ ਰਹੀਮ ਡੇਰੇ ਦਾ ਤੀਜਾ ਮੁਖੀ ਬਣਿਆ ਤੇ ਇਹ ਗੱਦੀ ਗੁਰਮੀਤ ਰਾਮ ਰਹੀਮ ਨੂੰ ਉਸ ਦੇ ਖਾਸ ਮਿੱਤਰ ਗੁਰਜੰਟ ਸਿੰਘ ਰਾਜਸਥਾਨੀ(ਖਾਲਿਸਤਾਨ ਕਮਾਡੋ ਫੋਰਸ)ਨੇ ਦਵਾਈ।ਇਸ ਤੋ ਬਾਅਦ ਮੁਹਾਲੀ ਵਿੱਚ 1991 ਵਿੱਚ ਗੁਰਜੰਟ ਸਿੰਘ ਰਾਜਸਥਾਨੀ ਦਾ ਪੁਲਿਸ ਦੁਆਰਾ ਇਨਕਾਊਂਟਰ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਮਈ 2002 ਵਿੱਚ ਦੋ ਸਾਥਵੀਆਂ ਨੇ ਤੱਤਕਾਲੀ ਪ੍ਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਵਾਜਪਾਈ ਨੂੰ ਸ੍ਰੀ ਗੁਰਮੀਤ ਰਾਮ ਰਹੀਮ ਖਿਲਾਫ ਸਰੀਰਕ ਸ਼ੋਸ਼ਣ ਅਤੇ ਬਲਾਤਕਾਰ ਕਰਨ ਜਿਹੇ ਇਲਜਾਮ ਲਗਾ ਕੇ ਇੱਕ ਚਿੱਠੀ ਲਿਖੀ,ਜਿਸ ਦੀ ਇੱਕ ਕਾਪੀ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਕੋਲ ਵੀ ਭੇਜ ਦਿੱਤੀ ਗਈ।ਹਾਈਕੋਰਟ ਨੇ ਉਕਤ ਕਾਰਵਾਈ ਸੀ.ਬੀ.ਆਈ.ਨੂੰ ਸੌਪ ਦਿੱਤੀ।30 ਮਈ 2002 ਨੂੰ ਰਾਮ ਚੰਦਰ ਛੱਤਰਪਤੀ ਨੇ ਆਪਣੇ ਅਖਬਾਰ ਪੂਰਾ ਸੱਚ ਵਿੱਚ ਉਕਤ ਸਾਥਵੀਆਂ ਵਾਲਾ ਮਸਲਾ ਪੂਰੀ ਬੇਬਾਕੀ ਨਾਲ ਨਸ਼ਰ ਕੀਤਾ। ਉਸ ਦਿਨ ਤੋ ਹੀ ਡੇਰੇ ਵੱਲੋਂ ਰਾਮ ਚੰਦਰ ਛੱਤਰਪਤੀ ਨੂੰ ਮਾਰਨ ਲਈ ਸਾਜਿਸ਼ ਘੜਨੀ ਸ਼ੁਰੂ ਕਰ ਦਿੱਤੀ ਗਈ। 10 ਜੁਲਾਈ 2002 ਨੂੰ ਡੇਰੇ ਵੱਲੋਂ ਆਪਣੇ ਹੀ ਇੱਕ ਡਰਾਈਵਰ ਰਣਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ। ਕਤਲ ਦਾ ਕਾਰਨ ਇਹ ਅੰਦਾਜ਼ਾ ਲਾਇਆ ਗਿਆ ਕਿ ਡੇਰੇ ਨੂੰ ਸ਼ੱਕ ਸੀ ਕਿ ਉਸ ਵੱਲੋਂ ਪ੍ਰਧਾਨ ਮੰਤਰੀ ਨੂੰ ਸਾਧਵੀਆਂ ਵਾਲੀ ਚਿੱਠੀ ਲਿਖੀ ਗਈ ਹੈ। ਉਸ ਤੋ ਬਾਅਦ 23 ਅਕਤੂਬਰ 2002 ਨੂੰ ਡੇਰੇ ਦੇ ਪੈਰੋਕਾਰ ਪੱਤਰਕਾਰ ਰਾਮ ਚੰਦਰ ਛੱਤਰਪਤੀ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ।
 2004 ਵਿੱਚ ਡੇਰੇ ਵੱਲੋਂ ਆਪਣਾ ਕੁਰਬਾਨ ਦਸਤਾ ਤਿਆਰ ਕੀਤਾ ਜਾਂਦਾ ਹੈ। ਕੁਰਬਾਨੀ ਦਸਤੇ ਦੀ ਟਰੇਨਿੰਗ ਡੇਰੇ ਨਾਲ ਜੁੜੇ ਹੋਏ ਰਿਟਾਇਰਡ ਆਰਮੀ ਅਫਸਰ ਕਰਵਾਉਂਦੇ ਸੀ ਤੇ ਗੁਰਮੀਤ ਰਾਮ ਰਹੀਮ ਲਈ ਮਰ ਮਿਟਣ ਦਾ ਜਜ਼ਬਾ ਰੱਖਣ ਵਾਲੇ ਨੌਜਵਾਨਾਂ ਨੂੰ ਉਸਦੇ ਈਵੈਂਟਾਂ ਵਿੱਚ 3 ਟਾਇਰ ਸਿਕਿਓਰਿਟੀ ਲਈ ਵਰਤਿਆ ਜਾਂਦਾ ਸੀ।ਵਿਵਾਦ ਸ਼ੁਰੂ ਹੁੰਦਾ ਹੈ ਮਈ 2007  ਤੋਂ ਜਦੋਂ ਗੁਰਮੀਤ ਰਾਮ ਰਹੀਮ ਵੱਲੋਂ 10 ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਹਾ ਬਾਣਾ ਪਾਇਆ ਗਿਆ, ਸਿਰ ਉਪਰ ਕਲਗੀ ਸਜਾਈ ਗਈ ਤੇ ਡੇਰਾ ਪ੍ਰੇਮੀਆਂ ਨੂੰ ਨਵਾਂ ਇੰਸਾ ਗੋਤ ਦੇਣ ਲਈ ਜਾਮ-ਏ-ਇੰਸਾ ਪਿਲਾਇਆ ਗਿਆ। ਇਸ ਗਤੀਵਿਧੀ ਤੋਂ ਬਹੁਤ ਸਾਰੇ ਪੰਜਾਬ ਵਿੱਚ ਭਾਂਬੜ ਮੱਚ ਉਠਿਆ ਤੇ ਸਿੱਖਾਂ ਤੇ ਪ੍ਰੇਮੀਆਂ ਵਿਚਕਾਰ ਤਕਰਾਰ ਹੋਣੇ ਸ਼ੁਰੂ ਹੋ ਗਏ।ਉਸ ਵੇਲੇ ਸਿੱਖ ਧਰਮ ਵਿੱਚ ਤਿੰਨ ਨਵੇਂ ਪ੍ਰਚਾਰਕ ਸਾਹਮਣੇ ਆਏ ਜਿਨ੍ਹਾਂ ਦੁਆਰਾ ਡੇਰੇ ਖਿਆਲ ਡਟਵਾਂ ਪ੍ਰਚਾਰ ਕੀਤਾ ਗਿਆ।ਇਹ 3 ਪ੍ਰਚਾਰਕ ਹਨ ਸੰਤ ਬਲਜੀਤ ਸਿੰਘ ਦਾਦੂਵਾਲ ,ਪੰਥਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਢੰਡਰੀਆਂ ਵਾਲਾ। 7 ਮਾਰਚ 2011 ਨੂੰ ਮੋਗੇ ਜਿਲ੍ਹੇ ਦੇ ਪਿੰਡ ਧੱਲੇਕੇ ਵਿਖੇ ਡੇਰਾ ਪ੍ਰੇਮੀ ਆਪਣੀ ਨਾਮ ਚਰਚਾ ਕਰ ਰਹੇ ਸੀ ਤੇ ਉਸ ਸਮੇ ਨਾਮ ਚਰਚਾ ਨੂੰ ਲੈ ਕੇ ਵਿਵਾਦ ਹੋ ਗਿਆ।ਡੇਰਾ ਪ੍ਰੇਮੀਆਂ ਅਤੇ ਮਹਿੰਦਰਪਾਲ ਬਿੱਟੂ ਦੀ ਅਗਵਾਈ ਵਿੱਚ ਕੋਟਕਪੂਰਾ ਰੋਡ ਮੋਗਾ ਚੌਕ ਵਿਖੇ ਧਰਨਾ ਲਾ ਕੇ ਪ੍ਰੇਮੀਆਂ ਨੇ ਹੁੱਲੜਬਾਜ਼ੀ ਕੀਤੀ ਤੇ ਉਸ ਸਮੇ ਬਰਨਾਲਾ ਡਿੱਪੂ ਦੀ ਸਰਕਾਰੀ ਬੱਸ ਪੀ.ਆਰ.ਟੀ.ਸੀ. ਨੂੰ ਅੱਗ ਲਾ ਦਿੱਤੀ ਗਈ ਤੇ ਮੋਗਾ ਪੁਲਿਸ ਨੇ ਸਾਰੇ ਘਟਨਾਕ੍ਰਮ ਨੂੰ ਲੈ ਕੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਤੇ ਲੋਕਾਂ ਖਿਲਾਫ ਸਿਟੀ ਮੋਗਾ ਵਿੱਚ ਐਫ. ਆਈ.ਆਰ.ਨੰ.33 ਮਿਤੀ 7-03-2011 ਐੱਸ 283,353,186,427,436,148,149 ਆਈਪੀਐਸ ਅਤੇ ਪਰਵੇਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ 1984 ਥਾਣਾ ਸਿਟੀ ਮੋਗਾ ਤਹਿਤ ਦਰਜ ਕੀਤੀ ਗਈ ਸੀ।ਦਸੰਬਰ 2014 ਵਿੱਚ ਮੋਹਿੰਦਰਪਾਲ ਬਿੱਟੂ ਜੋ ਕਿ 45 ਮੈਬਰੀ ਕਮੇਟੀ ਦਾ ਹਿੱਸਾ ਹੈ,ਉਸਨੂੰ ਨੈਸ਼ਨਲ ਤਿੰਨ ਮੈਬਰੀ ਕਮੇਟੀ( ਹਰਸ਼ ਧੂਰੀ, ਸੰਦੀਪ ਬਰੇਟਾ,ਪ੍ਰਦੀਪ ਕਲੇਰ) ਵੱਲੋ ਡੇਰੇ ਬੁਲਾਇਆ ਗਿਆ ਜਿੱਥੇ ਉਹਨਾਂ ਮੋਹਿੰਦਰਪਾਲ ਬਿੱਟੂ ਨੂੰ ਇਹ ਹੁਕਮ ਲਗਾਇਆ ਕਿ ਉਹ ਜਲਦ ਤੋ ਜਲਦ ਸੰਤ ਬਲਜੀਤ ਸਿੰਘ ਦਾਦੂਵਾਲ ਦਾ ਕਤਲ ਕਰਵਾਉਣ ਕਿਉਕਿ ਉਹ ਲਗਾਤਾਰ ਡੇਰਾ ਮੁਖੀ ਉਪਰ ਸ਼ਬਦੀ ਹਮਲੇ ਕਰਦੇ ਰਹਿੰਦੇ ਸਨ।ਉਕਤ ਮੈਂਬਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਬਿੱਟੂ ਵੱਲੋ ਕੋਟਕਪੂਰਾ ਵਿਖੇ ਫਰੀਦਕੋਟ, ਜੈਤੋ ਅਤੇ ਕੋਟਕਪੂਰਾ ਨਾਲ ਸਬੰਧਤ ਕਮੇਟੀ ਮੈਬਰਾਂ ਨੂੰ ਮੀਟਿੰਗ ਲਈ ਇਕੱਤਰ ਕੀਤਾ। ਜਿੱਥੇ ਉਸ ਵੱਲੋਂ ਮੌਕੇ ਤੇ ਹਾਜਰ ਪ੍ਰੇਮੀਆਂ ਨੂੰ ਹੁਕਮ ਦਿੱਤਾ ਕਿ ਮਾਨਸਾ ਜਿਲ੍ਹੇ ਦੇ ਭਿੱਖੀ ਪਿੰਡ ਵਿੱਚ ਬਲਜੀਤ ਸਿੰਘ ਦਾਦੂਵਾਲ ਦੇ ਦੀਵਾਨ ਲੱਗਣੇ ਹਨ ਤੇ ਉਹ ਚਾਹੀਦਾ ਹੈ ਕਿ 200 ਤੋਂ 250 ਪ੍ਰੇਮੀ ਉਨ੍ਹਾਂ ਦੇ ਦੀਵਾਨ ਸੁਨਣ ਲਈ ਜਾਣ ਅਤੇ ਜਦੋ ਉਹਨਾਂ ਦਾ ਭੇਜਿਆ ਹੋਇਆ ਸ਼ੂਟਰ ਦਾਦੂਵਾਲ ਨੂੰ ਗੋਲੀ ਮਾਰ ਦੇਵੇਗਾ ਤਾਂ ਦੀਵਾਨ ਸੁਨਣ ਗਏ ਪ੍ਰੇਮੀ ਉਸਨੂੰ ਉਥੋ ਭੱਜਣ ਵਿੱਚ ਕਾਮਯਾਬ ਕਰਨ। ਪਰ ਜੋ ਇਹ ਪਲੈਨ ਬਿੱਟੂ ਨੇ ਦੱਸਿਆ ਉਸ ਨੂੰ ਮੰਨਣ ਲਈ ਕੋਈ ਵੀ ਡੇਰਾ ਪ੍ਰੇਮੀ ਰਾਜੀ ਨਹੀਂ ਹੋਇਆ । ਬਿੱਟੂ ਨੇ ਇਹ ਗੱਲ ਆਪਣੇ ਆਕਾਵਾਂ ਨੂੰ ਦੱਸੀ ਤੇ ਉਨ੍ਹਾਂ ਬਿੱਟੂ ਨੂੰ ਕਿਹਾ ਕਿ ਤੂੰ ਕੁਝ ਅਜਿਹਾ ਕਰ ਜਿਸ ਨਾਲ ਆਪਾਂ ਉਕਤ ਪ੍ਰਚਾਰਕ ਦਾਦੂਵਾਲ ਨੂੰ ਬਦਨਾਮ ਕਰ ਸਕੀਏ।2015 ਤੋਂ 2015 ਦੇ ਸਾਲ ਦੌਰਾਨ ਸਿੱਖ ਕੌਮ ਨੂੰ ਇੱਕ ਹੋਰ ਪ੍ਰਚਾਰਕ ਮਿਲਿਆ ਜਿਸਦਾ ਨਾਮ ਹੈ ਹਰਜਿੰਦਰ ਸਿੰਘ ਮਾਝੀ। 19 ਮਈ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੀ ਗੁਰਦੁਆਰਾ ਸਾਹਿਬ ਕਮੇਟੀ ਨੇ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਦੇ ਦੀਵਾਨ ਲਗਵਾਉਣ ਦੀ ਪਲੈਨਿੰਗ ਕੀਤੀ। ਹਰਜਿੰਦਰ ਸਿੰਘ ਮਾਝੀ ਵੀ ਉਸ ਵੇਲੇ ਬੜੇ ਬੇਬਾਕ ਤਰੀਕੇ ਨਾਲ ਡੇਰਾ ਪ੍ਰੇਮੀਆਂ ਖਿਲਾਫ ਬੋਲ ਰਿਹਾ ਸੀ ਤੇ ਹਰ ਦੀਵਾਨ ਵਿੱਚ ਜਿਆਦਾ ਲੈਕਚਰ ਡੇਰਾ ਪ੍ਰੇਮੀਆਂ ਉਪਰ ਹੀ ਦਿੰਦਾ ਸੀ।ਜਦੋ ਮਾਝੀ ਦੇ ਦੀਵਾਨ ਲਗਵਾਉਣ ਦਾ ਫੈਸਲਾ ਕੀਤਾ ਤਾਂ ਡੇਰਾ ਪ੍ਰੇਮੀਆਂ ਨੇ ਇਸ ਦਾ ਵਿਰੋਧ ਕੀਤਾ ਤੇ ਸਾਰੇ ਪ੍ਰੇਮੀ ਇਕੱਠੇ ਹੋਕੇ 25 ਮੈਬਰੀ ਕਮੇਟੀ ਨਾਲ ਸਬੰਧਤ ਗੋਪਾਲ ਕ੍ਰਿਸ਼ਨ ਕੋਲ ਬਰਗਾੜੀ ਜਾ ਪਹੁੰਚੇ। ਜਿੱਥੇ ਗੋਪਾਲ ਕ੍ਰਿਸ਼ਨ ਨੇ ਰਾਏ ਦਿੱਤੀ ਉਨ੍ਹਾਂ ਵੱਲੋ ਲੋਕਲ ਪੁਲਿਸ ਪਾਸ ਪਹੁੰਚ ਕਰਨੀ ਚਾਹੀਦੀ ਹੈ ਤੇ ਇਸੇ ਮੁਤਾਬਕ ਪਿੰਡ ਦੇ ਪ੍ਰੇਮੀ ਗੁਰਦੇਵ ਸਿੰਘ ਤੇ ਸੁਖਦੇਵ ਜਟਾਣਾ ਵੱਲੋ ਬਾਜਾਖਾਨਾ ਥਾਣਾ ਵਿਖੇ ਦਰਖਾਸਤ ਦਿੱਤੀ ਗਈ ਜਿਸ ਵਿੱਚ ਉਨ੍ਹਾਂ ਲਿਖਿਆ ਕਿ ਪਿੰਡ ਵਿੱਚ ਲਾਅ ਅਐਡ ਆਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਲਿਸ ਦੀਵਾਨਾ ਉਪਰ ਰੋਕ ਲਗਾਵੇ ਤੇ ਤੁਰੰਤ ਡੀ. ਐਸ.ਪੀ. ਗੁਰਜੀਤ ਸਿੰਘ ਰੋਮਾਣਾ ਨੇ ਪਿੰਡ ਪਹੁੰਚ ਕਰਕੇ ਲੋਕਲ ਗੁਰਦੁਆਰਾ ਕਮੇਟੀ ਨਾਲ ਮੀਟਿੰਗ ਕੀਤੀ ਤੇ ਹੁਕਮ ਦਿੱਤਾ ਕਿ ਮਾਝੀ  ਦੀਵਾਨ ਦੌਰਾਨ ਡੇਰਾ ਪ੍ਰੇਮੀਆਂ ਖਿਲਾਫ ਕੁਝ ਵੀ ਗਲਤ ਨਹੀਂ ਕਹੇਗਾ। ਸਾਰੇ ਸਮਝੌਤੇ ਬਾਅਦ ਮਾਝੀ ਦੇ ਦੀਵਾਨ 21,22 ਅਤੇ 23 ਮਈ 2015 ਨੂੰ ਰਾਤ ਦੇ ਸੱਤ ਵਜੇ ਤੋ ਦਸ ਵਜੇ ਤੱਕ ਲਗਵਾਉਣ ਲਈ ਝੰਡੀ ਦੇ ਦਿੱਤੀ ਗਈ। ਪਰ ਅਖੀਰਲੇ ਦੀਵਾਨ ਵਾਲੇ ਦਿਨ 23 ਮਈ ਨੂੰ ਮਾਝੀ ਨੇ ਤਵੀਤ ਅਤੇ ਗਲ ਵਿੱਚ ਹੋਰ ਵਸਤਾਂ ਪਾਉਢ ਵਾਲੇ ਲੋਕਾਂ ਉਪਰ ਕਾਫੀ ਭਾਸ਼ਣ ਦਿੱਤਾ ਤੇ ਕਿਹਾ ਕਿ ਅਜਿਹਾ ਪਾਉਣ ਵਾਲੇ ਸੱਚੇ ਸਿੱਖ ਨਹੀ ਹੋ ਸਕਦੇ ਤੇ ਜਿਨ੍ਹਾਂ ਨੇ ਵੀ ਉਕਤ ਪਦਾਰਥ ਪਾਏ ਹੋਏ ਹਨ ਉਹ ਤੁਰੰਤ ਉਸਦਾ ਦੀਵਾਨ ਛੱਡ ਕੇ ਜਾ ਸਕਦੇ ਹਨ।ਇਸ ਭਾਸ਼ਣ ਦੀ ਬਦੌਲਤ ਚਾਰ ਡੇਰਾ ਪ੍ਰੇਮੀਆਂ ਵੱਲੋ ਆਪਣੇ ਗੁਰੂ ਰਾਮ ਰਹੀਮ ਵਾਲੇ ਲੋਕਿਟ ਉਤਾਰ ਕੇ ਉਥੇ ਗੋਲਕ ਪਾਸ ਰੱਖ ਦਿੱਤੇ ਤੇ ਬਾਅਦ ਵਿੱਚ ਦੀਵਾਨ ਮੁੱਕਣ ਉਪਰੰਤ 10 ਤੋਂ 12 ਹੋਰ ਲੋਕਿਟ ਵੀ ਉਥੇ ਵਿਸ਼ਾਈਆਂ ਦਰੀਆਂ ਹੇਠੋਂ ਪ੍ਰਾਪਤ ਹੋਏ। ਜਿਸ ਤੋ ਬਾਅਦ ਲੋਕਲ ਪ੍ਰੇਮੀਆਂ ਨੇ ਪਹਿਲਾਂ ਤਾਂ ਗੋਪਾਲ ਕ੍ਰਿਸ਼ਨ ਪਾਸ ਪਹੁੰਚ ਕੀਤੀ ਫਿਰ ਉਸ ਵੱਲੋ ਉਨ੍ਹਾਂ ਨੂੰ ਮੋਹਿੰਦਰਪਾਲ ਬਿੱਟੂ ਪਾਸ ਭੇਜ ਦਿੱਤਾ ਗਿਆ।2015 ਦੇ ਮਈ ਮਹੀਨੇ ਦੇ ਅਖੀਰਲੇ ਹਫਤੇ ਬਿੱਟੂ ਵੱਲੋਂ ਸਾਰਾ ਮਸਲਾ ਨੈਸ਼ਨਲ ਤਿੰਨ ਮੈਬਰੀ ਕਮੇਟੀ ਦੇ ਧਿਆਨ ਹਿੱਤ ਲਿਆਂਦਾ ਗਿਆ। ਜਿਥੇ ਤਿੰਨ ਮੈਬਰੀ ਕਮੇਟੀ ਨੇ ਹੁਕਮ ਲਾਇਆ ਕਿ ਉਨ੍ਹਾਂ ਦੇ ਪਿਤਾ ਜੀ ਦੇ ਲੋਕਿਟ ਪੈਰਾਂ ਵਿੱਚ ਰੋਲੇ ਗਏ ਹਨ ਤੇ ਬਦਲਾ ਲੈਢ ਲਈ ਡੇਰਾ ਪ੍ਰੇਮੀਆਂ ਨੂੰ ਵੀ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਜਿਹਾ ਹਾਲ ਕਰਨਾ ਪੜੇਗਾ ਤੇ ਫਿਰ ਹੀ ਸਾਡੇ ਗੁਰੂ ਦੇ ਅਪਮਾਨ ਦਾ ਬਦਲਾ ਪੂਰਾ ਹੋਵੇਗਾ। ਜਦੋ ਹੀ ਬਿੱਟੂ ਡੇਰੇ ਤੋਂ ਇਹ ਫਰਮਾਨ ਲੈ ਕੇ ਵਾਪਸ ਆਇਆ ਤਾਂ ਉਸ ਨੇ ਪਹੁੰਚਦਿਆਂ ਹੀ ਤੁਰੰਤ ਆਪਣੇ ਭਰੋਸੇਮੰਦ ਵਿਅਕਤੀ ਸੁਖਜਿੰਦਰ ਸਿੰਘ ਸੰਨੀ ਅਤੇ ਰਣਦੀਪ ਸਿੰਘ ਨੀਲਾ ਨੂੰ ਆਪਣੇ ਪਾਸ ਬੁਲਾਇਆ ਤੇ ਉਨ੍ਹਾਂ ਨੂੰ ਹੁਕਮ ਕੀਤੇ ਕਿ ਜਲਦ ਤੋ ਜਲਦ ਬਰਗਾੜੀ ਨੇੜੇ ਦੇ ਕਿਸੇ ਵੀ ਪਿੰਡ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕਰੋ ਅਤੇ ਉਨ੍ਹਾਂ ਦੇ ਪੱਤਰੇ ਗਲੀਆਂ ਵਿੱਚ ਖਲਾਰੋ।

ਜੁਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਚੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਹੁੰਦੀ ਹੈ(ਜਿਸ ਗੁਰਦੁਆਰਾ ਸਾਹਿਬ ਵਿੱਚ ਮਾਝੀ ਵੱਲੋ ਦੀਵਾਨ ਲਗਾਏ ਸਨ ਇਹ ਉਸੇ ਹੀ ਗੁਰਦੁਆਰਾ ਸਾਹਿਬ ਵਿਚੋਂ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਕੀਤੀ ਗਈ ਸੀ) 2 ਜੂਨ 2015 ਨੂੰ ਐਫ. ਆਈ.ਆਰ.ਨੰਬਰ 63 ਧਾਰਾ ਅਧੀਨ 295 ਏ 380 ਤਹਿਤ ਥਾਣਾ ਬਾਜਾਖਾਨਾ ਵਿਖੇ ਗੋਰਾ ਸਿੰਘ ਵਾਸੀ ਠੱਠੀ ਭਾਈ ਵੱਲੋਂ ਆਪਣੇ ਬਿਆਨਾਂ ਤਹਿਤ ਦਰਜ ਕਰਾਈ ਜਾਂਦੀ ਹੈ।ਥੋੜ੍ਹੇ ਦਿਨਾਂ ਵਿੱਚ 6 ਪ੍ਰਚਾਰਕਾਂ ਦੀ ਇੱਕ ਕਮੇਟੀ ਬਣਾਈ ਜਾਂਦੀ ਹੈ ਜਿਸ ਅਧੀਨ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਸਬੰਧੀ ਰਿਪੋਰਟ ਪੇਸ਼ ਕਰਨੀ ਸੀ।ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਇਨਕੁਆਰੀ ਕੀਤੀ ਜਾਂਦੀ ਹੈ ਤੇ ਸ਼ੱਕ ਦੀ ਸੂਈ ਗੋਰਾ ਸਿੰਘ ਗ੍ਰੰਥੀ, ਸੁਖਵਿੰਦਰ ਮਾਸਟਰ ਅਤੇ ਗੁਰਦੇਵ ਸਿੰਘ ਉਪਰ ਜਾਂਦੀ ਹੈ।ਇਸ ਵੇਲੇ ਪ੍ਰੇਮੀ ਸੁਖਦੇਵ ਜਟਾਣਾ ਵੀ ਸ਼ੱਕ ਦੇ ਘੇਰੇ ਵਿੱਚ ਆਉਂਦਾ ਹੈ ਜੋ ਬਾਰ ਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਹੀ ਦੱਸਦਾ ਰਿਹਾ ਹੁੰਦਾ ਹੈ। ਪਰ ਇਸ ਕਮੇਟੀ ਦੁਆਰਾ ਬਣਾਈ ਗਈ ਰਿਪੋਰਟ ਉਤੇ ਪਿੰਡ ਵਾਸੀਆਂ ਨੇ ਬਹੁਤਾ ਯਕੀਨ ਨਹੀ ਕੀਤਾ ਕਿਉਂਕਿ ਕਮੇਟੀ ਮੈਬਰਾਂ ਨੇ ਪਹਿਲਾਂ ਪਿੰਡ ਦੇ ਇੱਕ ਵਿਅਕਤੀ ਦੀ ਕੁੱਟਮਾਰ ਕੀਤੀ ਜਿਸ ਕਰਕੇ ਕਮੇਟੀ ਨੇ ਉਥੋ ਪਿੰਡ ਵਾਸੀਆਂ ਤੋ ਭੱਜ ਕੇ ਆਪਣੀ ਜਾਨ ਬਚਾਈ।18 ਸਤੰਬਰ 2015 ਨੂੰ ਵਿਵਾਦਤ ਫਿਲਮ ਐਮ. ਐਸ.ਜੀ. 2 ਉੱਤਰ ਭਾਰਤ ਵਿੱਚ ਰਲੀਜ਼ ਹੁੰਦੀ ਹੈ ਪਰ ਪੰਜਾਬ ਸਰਕਾਰ ਉਸ ਉੱਪਰ ਬੈਨ ਲਗਾ ਦਿੰਦੀ ਹੈ।24 ਸਤੰਬਰ 2015 ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ 2007 ਵਿੱਚ ਕੀਤੀ ਗਲਤੀ ਲਈ ਮੁਆਫੀ ਮੰਗੀ ਜਾਂਦੀ ਹੈ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਤੁਰੰਤ ਹੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੌਂ ਡੇਰਾ ਮੁਖੀ ਨੂੰ ਮੁਆਫੀ ਦੇ ਦਿੱਤੀ ਜਾਂਦੀ ਹੈ ਤੇ ਇਸ ਖਿਲਾਫ ਸਾਰੇ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰਫੈਲ ਜਾਂਦੀ ਹੈ ਤੇ ਵੱਖ ਵੱਖ ਥਾਈ ਰੋਸ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ। ਮੁਆਫੀ ਦੇਣ ਤੋਂ ਬਾਅਦ ਫਿਲਮ ਐਮ.ਐਸ.ਜੀ. 2 ਦਿਖਾਉਣ ਦਾ ਰਾਹ ਹੋਰ ਸਾਫ ਹੋ ਜਾਂਦਾ ਹੈ। 25 ਸਤੰਬਰ 2015  ਨੂੰ ਸਿੱਖ ਭਾਈਚਾਰੇ ਨੂੰ ਚੈਲੰਜ਼ ਕਰਦੇ ਦੋ ਵਿਵਾਦਤ ਪੋਸਟਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਲਗਾਏ ਜਾਂਦੇ ਹਨ, ਜਿਨ੍ਹਾਂ ਉਪਰ ਲਿਖਿਆ ਹੋਇਆ ਹੁੰਦਾ ਹੈ ਕਿ ਚੋਰੀ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਰਗਾੜੀ ਵਿਖੇ ਪਿਆ ਹੈ ਤੇ ਜੇਕਰ ਕੋਈ ਬਰਗਾੜੀ ਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਲੱਭਣ ਚ ਸਫਲ ਹੋਵੇਗਾ ਤਾਂ ਡੇਰਾ ਸਲਾਬਤਪੁਰਾ ਉਨ੍ਹਾਂ ਨੂੰ 10 ਲੱਖ ਰੁਪਏ ਦਾ ਇਨਾਮ ਦੇਵੇਗਾ। ਜਿਸ ਸਬੰਧੀ 25 ਸਤੰਬਰ 2015 ਨੂੰ ਇੱਕ ਹੋਰ ਐਫ. ਆਈ.ਆਰ. ਨੰਬਰ 117 ਥਾਣਾ ਬਾਜਾਖਾਨਾ ਵਿਖੇ ਰਣਜੀਤ ਸਿੰਘ ਦੇ ਬਿਆਨਾਂ ਮੁਤਾਬਕ ਦਰਜ ਹੁੰਦੀ ਹੈ।

ਹੁਣ ਆਉਦਾ ਹੈ 12 ਅਕਤੂਬਰ 2015 ਦਾ ਦਿਨ ਜਦੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਅਣਪਛਾਤੇ ਵਿਅਕਤੀਆਂ ਵੱਲੋ ਬਰਗਾੜ੍ਹੀ ਦੇ ਗੁਰਦੁਆਰਾ ਸਾਹਿਬ ਅੱਗੇ ਅਤੇ ਪਿੰਡ ਦੀਆਂ ਗਲੀਆਂ ਵਿੱਚ ਪਾੜ ਕੇ ਸੁਟ ਦਿੱਤੇ ਜਾਂਦੇ ਹਨ । ਪਵਿੱਤਰ ਅੰਗਾਂ ਨੂੰ ਸਭ ਤੋ ਪਹਿਲਾਂ ਜਗਰੂਪ ਸਿੰਘ ਸੇਵਾਦਾਰ ਵੱਲੋਂ ਵੇਖਿਆ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਇਹ ਸਾਰਾ ਮਾਮਲਾ ਗੁਰਦੁਆਰਾ ਸਾਹਿਬ ਦੇ ਮੈਨੇਜਰ ਕੁਲਵਿੰਦਰ ਸਿੰਘ ਨੂੰ ਦੱਸਿਆ।ਜਿਸ ਤੋ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 112 ਪਵਿੱਤਰ ਅੰਗ ਲੱਭੇ ਗਏ ਅਤੇ ਸਭ ਨੂੰ ਪੂਰੇ ਆਦਰ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਵਿੱਚ ਲਿਆਂਦਾ ਗਿਆ।12 ਅਕਤੂਬਰ ਦੇ ਦਿਨ ਹੀਐਫ.ਆਈ.ਆਰ.ਨੰਬਰ 128 ਥਾਣਾ ਬਾਜਾਖਾਨਾ ਵਿਖੇ ਰਜਿਸਟਰ ਕੀਤੀ ਗਈ। ਇਹ ਐਫ.ਆਈ.ਆਰ. ਕੁਲਵਿੰਦਰ ਸਿੰਘ ਮੈਨੇਜਰ ਵੱਲੋਂ ਆਪਣੇ ਬਿਆਨਾਂ ਤਹਿਤ ਦਰਜ ਕਰਵਾਈ ਗਈ। ਇਸ ਤੋ ਬਾਅਦ ਪੰਥਪ੍ਰੀਤ ਸਿੰਘ ਅਤੇ ਹੋਰਨਾਂ ਸਿੱਖ ਲੀਡਰਾਂ ਵੱਲੋ ਬਰਗਾੜ੍ਹੀ ਕੂਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਖੰਡਿਤ ਹੋਏ ਅੰਗਾਂ ਨੂੰ ਪਾਲਕੀ ਸਾਹਿਬ ਚ ਰੱਖ ਕੇ ਰੋਸ ਵੱਜੋਂ ਕੋਟਕਪੂਰਾ ਵਿਖੇ ਮੇਨ ਚੌਕ ਜਾਮ ਕਰ ਦਿੱਤਾ ਗਿਆ।

ਜਿਸ ਤੋ ਬਾਅਦ ਮੌਕੇ ਦੀ ਸਰਕਾਰ ਨੇ 14 ਅਕਤੂਬਰ 2015 ਦੇ ਦਿਨ ਕੋਟਕਪੂਰਾ ਚੌਂਕ ਨੂੰ ਖਾਲੀ ਕਰਵਾਉਣ ਲਈ ਬੈਠੀਆਂ ਸਿੱਖ ਸੰਗਤਾਂ ਉਪਰ ਗੰਦੇ ਪਾਣੀ ਦੀਆਂ ਬੋਛਾੜਾਂ ਅਤੇ ਫਾਇਰਿੰਗ ਕਰਕੇ ਧਰਨਾ ਚੁੱਕਵਾ ਦਿੱਤਾ ਗਿਆ ਦੂਜੇ ਪਾਸੇ ਦੋ ਸਿੰਘਾਂ ਨੂੰ ਨੇੜਲੇ ਪਿੰਡ ਬਹਿਬਲ ਕਲਾਂ ਵਿਖੇ ਧਰਨੇ ਦੌਰਾਨ ਸਹੀਦ ਕਰ ਦਿੱਤਾ ਗਿਆ ਤੇ ਉਸੇ ਦਿਨ ਹੀ ਡੇਰਾ ਮੁੱਖੀ ਨੂੰ ਦਿੱਤੀ ਮੁਆਫੀ ਵਾਪਿਸ ਲੈ ਲਈ ਗਈ। 18 ਅਕਤੂਬਰ 2015 ਨੂੰ ਮੋਗਾ ਜਿਲ੍ਹੇ ਦੇ ਪਿੰਡ ਪੰਜਗਰਾਈਂ ਦੇ ਵਸਨੀਕ ਦੋ ਸਕੇ ਭਰਾ ਰੁਪਿੰਦਰ ਅਤੇ ਜਸਵਿੰਦਰ ਸਿੰਘ ਨੂੰ ਫੋਨ ਕਾਲਾਂ ਦੇ ਅਧਾਰ ਤੇ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਇਨਵੈਸਟੀਗੇਸ਼ਨ ਵਿੱਚ ਇਹ ਵੀ ਟਰੇਸ ਹੁੰਦਾ ਹੈ ਕਿ ਉਨ੍ਹਾਂ ਦੋਹਾਂ ਵੱਲੋਂ ਫੋਨ ਉਪਰ ਪਾੜ੍ਹੇ ਗਏ ਅੰਗਾਂ ਸਬੰਧੀ ਵੀ ਗੱਲਬਾਤ ਹੁੰਦੀ ਹੈ।ਉਸ ਤੋ ਬਾਅਦ ਕੁਝ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਬੇਅੰਤ ਸਿੰਘ ਜੋ ਰੁਪਿੰਦਰ ਸਿੰਘ ਦਾ ਕਰੀਬੀ ਹੈ ਊਸਦੇ ਘਰੋਂ ਪੁਲਿਸ ਵੱਲੋ ਬਰਾਮਦ ਕੀਤੇ ਜਾਂਦੇ ਹਨ ਤੇ ਬਾਅਦ ਵਿੱਚ ਉਨ੍ਹਾਂ ਪਾਵਨ ਅੰਗਾਂ ਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿੱਚ ਭੇਜਿਆ ਜਾਂਦਾ ਹੈ।ਗਿਰਫਤਾਰ ਕੀਤੇ ਰੁਪਿੰਦਰ, ਜਸਵਿੰਦਰ ਅਤੇ ਬੇਅੰਤ ਸਿੰਘ ਉਪਰ ਇਲਜਾਮ ਸਾਰੇ ਬੇਬੁਨਿਆਦ ਸਾਬਿਤ ਹੋਣ ਤੋਂ ਬਾਅਦ ਪੁਲਿਸ ਦੁਆਰਾ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ।20 ਅਕਤੂਬਰ 2015 ਨੂੰ ਪੁਲਿਸ ਵੱਲੋਂ ਪੁਲਿਸ ਸਟੇਸ਼ਨ ਦਿਆਲਪੁਰਾ ਵਿਖੇ ਐਫ.ਆਈ.ਆਰ.ਨੰਬਰ 161 ਤਹਿਤ ਪਿੰਡ ਗੁਰੂਸਰ ਨੇੜੇ ਭਗਤਾ ਭਾਈਕਾ ਵਿੱਚ ਹੋਈ ਬੇਅਦਬੀ ਦੇ ਮਾਮਲੇ ਸਬੰਧੀ ਰਜਿਸਟਰ ਕੀਤੀ ਜਾਂਦੀ ਹੈ।

25 ਅਕਤੂਬਰ 2015 ਨੂੰ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਲੈਂਦਿਆਂ ਪੰਜਾਬ ਦੇ ਡੀ.ਜੀ.ਪੀ.ਸੁਮੇਧ ਸਿੰਘ ਸੈਣੀ ਦੀ ਬਦਲੀ ਕਰ ਦਿੱਤੀ ਜਾਂਦੀ ਹੈ ਤੇ ਸੁਰੇਸ਼ ਅਰੋੜਾ ਨੂੰ ਨਵੇ ਡੀ.ਜੀ.ਪੀ. ਵਜੋਂ ਨਿਯੁਕਤ ਕੀਤਾ ਜਾਂਦਾ ਹੈ। 2 ਨਵੰਬਰ 2015 ਨੂੰ ਪੰਜਾਬ ਸਰਕਾਰ ਵੱਲੋਂ ਬੇਅਦਬੀ ਮਾਮਲਿਆਂ ਦੀ ਜਾਂਚ ਪੁਲਿਸ ਤੋ ਵਾਪਿਸ ਲੈ ਸੀ.ਬੀ.ਆਈ. ਨੂੰ ਦੇ ਦਿੱਤੀ ਜਾਂਦੀ ਹੈ। 4 ਨਵੰਬਰ 2015 ਨੂੰ ਸਮਾਲਸਰ ਥਾਣੇ ਅਧੀਨ ਆਉਂਦੇ ਪਿੰਡ ਮੱਲਕੇ ਸੈਂਚੀ ਸਾਹਿਬ ਦੇ ਅੰਗ ਪਾੜ੍ਹੇ ਹੋਏ ਪ੍ਰਾਪਤ ਹੁੰਦੇ ਹਨ ਤੇ ਮਾਮਲਾ ਦਰਜ਼ ਹੁੰਦਾ ਹੈ। 30 ਨਵੰਬਰ 2015 ਨ ਪੰਜਾਬ ਸਰਕਾਰ ਵੱਲੋਂ ਡੀ.ਆਈ.ਜੀ. ਆਰ . ਐਸ. ਖੱਟੜਾ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਦਾ ਗਠਨ  ਕੀਤਾ ਗਿਆ,ਜਿਸ ਤੋ ਬਾਅਦ ਸੀ.ਬੀ.ਆਈ. ਦੇ ਨਾਲ ਨਾਲ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਵੀ ਆਪਣੀ ਜਾਂਚ ਆਰੰਭ ਕਰ ਦਿੱਤੀ ਗਈ।13 ਜੂਨ 2016 ਨੂੰ ਸੀ.ਬੀ.ਆਈ. ਦੀ ਟੀਮ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਦਾ ਹੈ ਕਿਉਂਕਿ ਬੇਅਦਬੀ ਮਾਮਲਿਆਂ ਦੇ ਮੁੱਖ ਗਵਾਹ ਗੁਰਦੇਵ ਸਿੰਘ ਡੇਰਾ ਪ੍ਰੇਮੀ ਪੁੱਤਰ ਰਾਮ ਸਿੰਘ ਵਾਸੀ ਬੁਰਜ ਜਵਾਹਰ ਸਿੰਘ ਵਾਲਾ ਨੂੰ ਸਿਰ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਹੈ। ਜਿਸ ਤੋ ਬਾਅਦ ਥਾਣਾ ਬਾਜਾਖਾਨਾ ਵਿਖੇ ਮਾਮਲਾ ਨੰਬਰ 51 ਦਰਜ ਕੀਤਾ ਜਾਂਦਾ ਹੈ।ਉੱਕਤ ਹਮਲਾਵਰ ਅਣਪਛਾਤੇ ਸਨ ਤੇ ਚਿੱਟੇ ਰੰਗ ਦੀ ਸਵਿਫਟ ਕਾਰ ਉਪਰ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਦੀ ਬਾਅਦ ਵਿੱਚ ਐਸ.ਆਈ.ਟੀ.ਵੱਲੋਂ ਗਿਰਫਤਾਰੀ ਕਰ ਲਈ ਜਾਂਦੀ ਹੈ।17 ਜੂਨ ਨੂੰ ਮੁੱਖ ਗਵਾਹ ਗੁਰਦੇਵ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਲਾਸ਼ ਨੂੰ ਕੋਟਕਪੂਰਾ ਦੇ ਡੇਰੇ ਵਿੱਚ ਲਿਆ ਕੇ ਉਸ ਦਾ ਸਸਕਾਰ ਕਰਨ ਤੋਂ ਜਵਾਬ ਦੇ ਦਿੱਤਾ ਜਾਂਦਾ ਹੈ।ਉਸ ਸਮੇ ਪੰਜਾਬ ਸਰਕਾਰ ਵੱਲੋਂ 10 ਲੱਖ ਦੀ ਮਾਲੀ ਸਹਾਇਤਾ ਦੇ ਐਲਾਨ ਦੇ ਬਾਅਦ ਡੇਰਾ ਪ੍ਰੇਮੀ ਉਸਦਾ ਸਸਕਾਰ ਕਰਨ ਲਈ ਰਾਜ਼ੀ ਹੋ ਜਾਂਦੇ ਹਨ। ਐਸ. ਆਈ.ਟੀ. ਅਤੇ ਸੀ. ਬੀ. ਆਈ. ਆਪਣੀ ਜਾਂਚ 2 ਸਾਲ ਗੁਪਤ ਤਰੀਕੇ ਨਾਲ ਜਾਰੀ ਰੱਖਦੀ ਹੈ। ਜਿਸ ਤੋ ਬਾਅਦ ਬੇਅਦਬੀ ਦੇ ਮਾਮਲੇ ਚ ਦੋਸ਼ੀ ਵੱਜੋਂ  ਇੱਕ ਵੱਡਾ ਚਿਹਰੇ ਸਾਹਮਣੇ ਆਉਦਾ ,ਇਹ ਚਿਹਰਾ ਹੈ ਮਹਿੰਦਰ ਪਾਲ ਬਿਟੂ ਦਾ, 9 ਜੂਨ 2018 ਨੂੰ ਮਹਿੰਦਰ ਪਾਲ ਬਿਟੂ ਨੂੰ ਥਾਣਾ ਸਿਟੀ ਮੋਗਾ ਵੱਲੋਂ 2011 ਦੀ 33 ਨੰਬਰ ਐਫ. ਆਈ. ਆਰ.ਤਹਿਤ ਗਿਰਫ਼ਤਾਰ ਕੀਤਾ ਜਾਂਦਾ ਹੈ। 12 ਜੂਨ 2018 ਨੂੰ ਮਹਿੰਦਰ ਪਾਲ ਬਿਟੂ ਦੀ ਨਿਸ਼ਾਨਦੇਹੀ ਤੇ ਸੁਖਜਿੰਦਰ ਸਿੰਘ ਸਨੀ,ਰਣਦੀਪ ਸਿੰਘ ਨੀਲਾ,ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਭੋਲਾ, ਸ਼ਕਤੀ ਸਿੰਘ ਨੂੰ ਪੁਲਿਸ ਵੱਲੋਂ ਗਿਰਫ਼ਤਾਰ ਕਰ ਲਿਆ ਜਾਂਦਾ ਹੈ। 15 ਜੂਨ 2018 ਨੂੰ ਪ੍ਰਦੀਪ ਸਿੰਘ ਰਾਜੂ ਦੋਧੀ,ਨਰਿੰਦਰ ਕੁਮਾਰ ਸ਼ਰਮਾ ਸੰਦੀਪ ਕੁਮਾਰ ਨੂੰ ਗਿਰਫ਼ਤਾਰ ਕਰ ਲਿਆ ਜਾਂਦਾ ਹੈ।18 ਜੂਨ 2018 ਨੂੰ ਗੋਪਾਲ ਕ੍ਰਿਸ਼ਨ ਡੇਰਾ ਪ੍ਰੇਮੀ ਵੱਲੋਂ ਸ੍ਰ. ਜੀ ਐਸ ਜੋਹਲ ਦੀ ਅਦਾਲਤ ਵਿੱਚ ਕਬੂਲਨਾਮਾ ਕੀਤਾ ਜਾਂਦਾ ਹੈ ਕਿ ਬਰਗਾੜ੍ਹੀ ਵਿੱਚ ਲੱਗੇ ਵਿਵਾਦਤ ਪੋਸਟਰ ਸ਼ਕਤੀ ਸਿੰਘ ਵੱਲੋਂ ਉਸਦੀ ਦੁਕਾਨ ਤੋਂ ਮਾਰਕਰ ਖਰੀਦ ਕੇ ਬਣਾਏ ਬਣਾਏ ਗਏ ਸਨ।ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੁਖਜਿੰਦਰ ਸਿੰਘ ਸਨੀ ਨੇ ਆਪਣੇ ਬਿਆਨਾਂ ਵਿੱਚ ਕਬੂਲ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਵੇਲੇ ਪਲਟੀਨਾ ਮੋਟਰ ਸਾਇਕਲ ਨੰਬਰ ਪੀ.ਬੀ.-04- ਟੀ-0930 ਦੀ ਵਰਤੋਂ ਕੀਤੀ ਗਈ ਅਤੇ ਅੱਗੋ ਸ਼ਕਤੀ ਸਿੰਘ ਵੱਲੋਂ ਅਲਟੋ ਗੱਡੀ ਨੰਬਰ ਪੀ.ਬੀ.-30-ਆਰ-6480 ਦੀ ਵਰਤੋਂ ਕੀਤੀ ਗਈ ਸੀ। ਵੱਡੀ ਗੱਲ ਇਹ ਰਹੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਕਰਨ ਤੋਂ ਬਾਅਦ ਤਿੰਨ ਮਹੀਨੇ ਉਸ ਨੂੰ ਬਲਜੀਤ ਸਿੰਘ ਸਿਖਾਂਵਾਲਾ ਦੇ ਘਰ ਰੱਖਿਆ ਗਿਆ।ਗੁਰੂ ਸਾਹਿਬ ਦੇ ਅੰਗ ਪਾੜਨ ਵੇਲੇ ਉਕਤ ਪ੍ਰੇਮੀਆਂ ਨੇ ਨਿਸ਼ਾਨ ਸਿੰਘ ਦੀ ਏ -ਸਟਾਰ ਗੱਡੀ ਦੀ ਵਰਤੋਂ ਕੀਤੀ ਤੇ ਬੱਚਿਆਂ ਦੇ ਪੇਪਰ ਕਟਰ ਨਾਲ ਅੰਗਾਂ ਨੂੰ ਕੱਟ ਕੇ ਬੇਅਦਬੀ ਕੀਤੀ ਗਈ ਸੀ।

19 ਜੂਨ 2018 ਨੂੰ ਸਾਰੇ ਫੜੇ ਗਏ ਦੋਸ਼ੀਆਂ ਨੂੰ ਜੁਡੀਸ਼ੀਅਲ ਕਸਟਡੀ ਵਿੱਚ ਭੇਜ ਦਿੱਤਾ ਜਾਂਦਾ ਹੈ। 20  ਜੂਨ 2018 ਨੂੰ ਮਹਿੰਦਰ ਪਾਲ ਬਿੱਟੂ ਵੱਲੋਂ ਮੋਗਾ ਦੀ ਅਦਾਲਤ ਵਿੱਚ ਸਾਰੇ ਬੇਅਦਬੀ ਨਾਲ ਸਬੰਧਤ ਮਾਮਲਿਆਂ ਸਬੰਧੀ ਸਟੇਟਮੈਂਟ ਦਿੱਤੀ ਜਾਂਦੀ ਹੈ। 5 ਜੁਲਾਈ 2018 ਨੂੰ ਮੋਹਿੰਦਰ ਪਾਲ ਬਿੱਟੂ, ਸੁਖਜਿੰਦਰ ਸਿੰਘ ਸਨੀ,ਸ਼ਕਤੀ ਸਿੰਘ ਨੂੰ ਸੀ. ਬੀ. ਆਈ. ਵੱਲੋਂ ਗਿਰਫ਼ਤਾਰ ਕੀਤਾ ਜਾਂਦਾ ਹੈ। 28 ਅਗਸਤ 2018 ਨੂੰ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਸੀ.ਬੀ.ਆਈ. ਤੋ ਜਾਂਚ ਵਾਪਿਸ ਲੈ ਕੇ ਐਸ.ਆਈ.ਟੀ. ਨੂੰ ਦੇ ਦਿੱਤੀ ਜਾਂਦੀ ਹੈ। 7 ਸਤੰਬਰ 2018 ਨੂੰ ਸਾਰੇ ਫੜ੍ਹੇ ਹੋਏ ਪ੍ਰੇਮੀਆਂ ਨੂੰ ਬੇਲ ਮਿਲ ਜਾਂਦੀ ਹੈ। ਜਿਸ ਤੋ ਬਾਅਦ 4 ਜੁਲਾਈ 2019 ਨੂੰ ਸੀ.ਬੀ.ਆਈ. ਵੱਲੋਂ ਸੀ. ਬੀ.ਆਈ. ਅਦਾਲਤ ਸਪੈਸ਼ਲ ਜੱਜ ਮੋਹਾਲੀ ਅੱਗੇ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ ਜਾਂਦੀ ਹੈ।

 ਅਸੀਂ ਤੁਹਾਨੂੰ ਹੁਣ ਤੱਕ ਜੋ ਵੀ ਜਾਣਕਾਰੀ ਦਿੱਤੀ ਹੈ ਇਹ ਸਾਰੀ ਬਿਲਕੁਲ ਸਹੀ ਹੈ ਤੇ ਵੱਖ ਵੱਖ ਹੋਈਆਂ ਘਟਨਾਵਾਂ ਦੀ ਸਹੀ ਡਿਟੇਲ ਇਕੱਠੀ ਕਰਕੇ ਹੀ ਇਸਨੂੰ  ਛਾਪਿਆ ਗਿਆ ਹੈ।ਜਿਸ ਦੇ ਸਿੱਟੇ ਵਜੋਂ ਸਾਡੇ ਸਾਹਮਣੇ ਕਈ ਤੱਥ ਆਉਂਦੇ ਹਨ ਪਹਿਲਾ ਇਹ ਹੈ ਕਿ ਜੋ ਪ੍ਰੇਮੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਹ ਨਿਰੀ ਬਦਲਾਖੋਰੀ ਦੀ ਭਾਵਨਾ ਤਹਿਤ ਕੀਤੀ ਗਈ ਸੀ ਤੇ ਦੂਜਾ ਇਹ ਤੱਥ ਹੈ ਕਿ ਸਾਡੀਆਂ ਸਰਕਾਰਾਂ ਵੱਲੋਂ ਜੋ ਰਿਜਲਟ ਪਹਿਲਾਂ ਕੱਢਿਆ ਜਾ ਸਕਦਾ ਸੀ ਉਸ ਦੀ ਜੜ੍ਹ ਤੱਕ ਪਹੁੰਚਾਉਣ ਲਈ ਆਖਿਰ ਐਨਾ ਸਮਾਂ ਕਿਉ ਲਗਾਇਆ ਗਿਆ ? ਦੂਜੇ ਪਾਸੇ ਕੇਸ ਦੀ ਜੜ੍ਹ  ਐਨੀ ਮਜਬੂਰ ਹੋਣ ਦੇ ਬਾਵਜੂਦ ਵੀ ਸੀ.ਬੀ.ਆਈ. ਵੱਲੋਂ ਕਲੋਜ਼ਰ ਰਿਪੋਰਟ ਫਾਇਲ ਕੀਤੀ ਗਈ।ਸੀ. ਬੀ.ਆਈ.ਨੇ ਕਲੋਜ਼ਰ ਰਿਪੋਰਟ ਫਾਇਲ ਕਰਨ ਦਾ ਫੈਸਲਾ ਬਿਲਕੁਲ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨੇੜੇ ਆ ਕੇ ਲਿਆ ਤਾਂ ਜੋ ਭਾਜਪਾ ਸਿੱਧੇ ਅਤੇ ਅਸਿੱਧੇ ਤੌਰ ਤੇ ਪ੍ਰੇਮੀਆਂ ਦਾ ਸਹਿਯੋਗ ਲੈ ਸਕੇ।ਮਹਿੰਦਰ ਪਾਲ ਬਿੱਟੂ ਦਾ ਕਤਲ ਹੋਣਾ ਵੀ ਅਹਿਮ ਸਵਾਲ ਖੜ੍ਹੇ ਕਰਦਾ ਹੈ,ਜਿਥੇ ਕਤਲ ਪਿਛੇ ਕਈ ਮਾਹਿਰ ਕਿਸੇ ਸਿਆਸੀ ਪਾਰਟੀ ਨੂੰ ਜਿੰਮੇਵਾਰ ਦੱਸ ਰਹੇ ਹਨ ਉਥੇ ਹੀ ਕਈਆਂ ਦਾ ਅਨੁਮਾਨ ਹੈ ਕਿ ਮਹਿੰਦਰ ਪਾਲ ਬਿੱਟੂ ਦਾ ਕਤਲ ਉਸ ਦੇ ਡੇਰੇ ਵੱਲੋਂ ਹੀ ਕਰਵਾਇਆ ਗਿਆ ਹੋ ਸਕਦਾ ਹੈ ਤਾਂ ਜੋ ਭਵਿੱਖ ਵਿੱਚ ਹੋਰ ਲੱਗਣ ਵਾਲੇ ਇਲਜਾਮਾਂ ਤੋਂ ਡੇਰੇ ਦੇ ਉੱਚ ਬੰਦੇ ਬਚ ਸਕਣ।ਉਥੇ ਹੀ ਡੇਰਾ ਸਿਰਸਾ ਵੱਲੋਂ ਖੁੱਦ ਮਹਿੰਦਰ ਪਾਲ ਬਿੱਟੂ ਦਾ ਕਤਲ ਕਰਵਾਉਣਾ ਇਸ ਲਈ ਸੰਭਵ ਜਾਪਦਾ ਹੈ ਕਿਉਂਕਿ ਡੇਰਾ ਪ੍ਰੇਮੀ ਹੁਣ ਬੇਅਦਬੀ ਮਾਮਲੇ ਚ ਮੁੱਖ ਗਵਾਹਾਂ ਨੂੰ ਧਮਕੀਆਂ ਦੇ ਰਹੇ ਹਨ ਤੇ ਜੇਕਰ ਗਵਾਹ ਉਨ੍ਹਾਂ ਦੀਆਂ ਧਮਕੀਆਂ ਤੋਂ ਨਹੀਂ ਡਰਦੇ ਤਾਂ ਉਨ੍ਹਾਂ ਨੂੰ ਲੱਖਾਂ ਰੁਪਏ ਗਵਾਹੀ ਮੱਕਰਣ ਤੇ ਇਨਾਮ ਵਜੋਂ ਦੇਣ ਦੀਆਂ ਆਫਰਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਦੀ ਮਿਸਾਲ ਇਹ ਹੈ ਕਿ ਪਿੰਡ ਮੱਲਕੇ ਦੇ ਸੇਵਕ ਸਿੰਘ ਨੂੰ ਪ੍ਰੇਮੀਆਂ ਵੱਲੋਂ ਪਹਿਲਾਂ ਤਾਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਤੇ ਫਿਰ ਉਸਦੇ ਘਰ ਆ ਕੇ 2 ਲੱਖ ਰੁਪਏ ਦਾ ਚੈਕ ਦਿੱਤਾ ਜਾਂਦਾ ਹੈ ਨਾਲ ਹੀ ਇਹ ਵਾਅਦਾ ਵੀ ਕੀਤਾ ਜਾਂਦਾ ਹੈ ਕਿ ਗਵਾਹੀ ਮੁੱਕਰਣ ਵਾਲੇ ਦਿਨ ਹੋਰ 2 ਲੱਖ ਰੁਪਏ ਦਿੱਤੇ ਜਾਣਗੇ। ਪੰਜਾਬ ਦੇ ਬੁੱਧੀਜੀਵੀਆਂ ਦੀ ਮੰਨੀਏ ਤਾਂ ਜੇਕਰ ਇਹ ਬੇਅਦਬੀ ਜਾਂਚ ਸੀ.ਬੀ.ਆਈ. ਨੂੰ ਦੇਣ ਦ ਬਜਾਏ ਸਿਰਫ ਸਿੱਟ ਦੇ ਹੱਥ ਹੀ ਰੱਖੀ ਜਾਂਦੀ ਤਾਂ ਹੋ ਸਕਦੈ ਹੁਣ ਤੱਕ ਹੋਰ ਵੀ ਅਹਿਮ ਖੁਲਾਸੇ ਹੋ ਜਾਂਦੇ। ਪਿੰਡ ਮੱਲਕੇ ਬੇਅਦਬੀ ਦੇ ਮਾਸਟਰ ਮਾਈਡ ਪ੍ਰਿਥੀ ਸਿੰਘ ਵਾਸੀ ਬਾਘਾਪੁਰਾਣਾ ਵੱਲੋਂ ਆਪਣੇ ਨਿਰਦੇਸ਼ਾਂ ਹੇਠ ਸਤਨਾਮ ਸਿੰਘ ਸੱਤਾ,ਦਵਿੰਦਰ ਸਿੰਘ ਹਰੀਏਵਾਲਾ,ਮਿੱਠੂ ਸਿੰਘ ਮਾਨ ਅਤੇ ਅਮਰਦੀਪ ਸਿੰਘ ਦੀ ਮਿਲੀ ਭੁਗਤ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੈਂਚੀ ਵਿਚੋਂ ਅੰਗ ਪਾੜ ਪਿੰਡ ਮੱਲਕੇ ਵਿੱਚ ਖਿਲਾਰੇ ਸਨ ਜੋ ਇਹ ਸਭ ਅਦਾਲਤ ਅਗੇ ਕਬੂਲ ਕਰ ਚੁੱਕੇ ਹਨ।ਇਥੇ ਇੱਕ ਹੋਰ ਗੱਲ ਦੱਸਣਯੋਗ ਹੈ ਕਿ ਜਿਉਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਉਦੋਂ ਤੋਂ ਹੀ ਡੇਰਾ ਸੌਦਾ ਗਿਰਾਵਟ ਵੱਲ ਵਧ ਰਿਹਾ ਹੈ। ਧਾਰਮਿਕ ਖਿਆਲਾਤ ਰੱਖਣ ਵਾਲੇ ਲੋਕਾਂ ਦਾ ਇਹ ਮੰਨਣਾ ਹੈ ਕਿ ਡੇਰਾ ਸਿਰਸਾ ਵੱਲੋਂ ਜੋ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਗਈ, ਜੋ ਉਸਦਾ ਪਾਪ ਹੈ ਉਸਦੀ ਬਦੌਲਤ ਡੇਰਾ ਮੁਖੀ ਦੇ ਮਾੜੇ ਦਿਨ ਚੱਲ ਰਹੇ ਹਨ ਤੇ ਜੇਲ੍ਹ ਵਿੱਚ ਬਹੁਤ ਮਾੜੇ ਹਾਲਤਾਂ ਵਿੱਚ ਦਿਨ ਬਤੀਤ ਕਰ ਰਿਹਾ ਹੈ।ਪੰਜਾਬ ਅੰਦਰ ਦੁਬਾਰਾ ਡੇਰਾ ਸਿਰਸਾ ਦ ਆਬਾਦ ਹੋਣਾ ਮੁਸ਼ਕਿਲ ਹੋਵੇਗਾ ਪਰ ਜੇਕਰ ਇਨ੍ਹੇ ਸੰਗੀਨ ਅਪਰਾਧਾਂ ਦੇ ਬਾਵਜੂਦ ਵੀ ਦੁਬਾਰਾ ਡੇਰੇ ਨਾਲ ਸਬੰਧਤ ਲੋਕ ਹਾਵੀ ਹੁੰਦੇ ਹਨ ਤਾਂ ਸਿੱਖ ਕੌਮ ਲਈ ਇਹਤੋਂ ਵੱਡੀ ਨਲਾਇਕੀ ਕੋਈ ਵੀ ਨਹੀਂ ਹੋਵੇਗੀ।

 ਸਾਰੀ ਲਿਖਤ: ਤਰਲੋਚਨ ਸਿੰਘ ਬਰਾੜ                                 

 ਪਿੰਡ ਰੋਡੇ,ਜ਼ਿਲ੍ਹਾ ਮੋਗਾ ।                

 9872700028

Print Friendly, PDF & Email

Leave a Reply Cancel reply

Your email address will not be published. Required fields are marked *

About Us

Jagat sewak news portal is basically focused on promoting Punjabi language toward the whole world . As you all had showered faith in our past publications, we hope more motivation and love by your side in future projects.

Recent Stories

  • ਮੀਡੀਆ ਦੀ ਆਜ਼ਾਦੀ ‘ਤੇ ਹਮਲਾ ਲੋਕਤੰਤਰ ਦੀ ਅਖੰਡਤਾ ‘ਤੇ ਹਮਲਾ ਹੈ: ਵਿਜੈ ਇੰਦਰ ਸਿੰਗਲਾ
  • *ਨਸ਼ਾ ਤਸਕਰੀ ਨੈਟਵਰਕ ਦਾ ਅੰਮ੍ਰਿਤਸਰ ਵਿੱਚ ਪਰਦਾਫ਼ਾਸ਼; 12 ਕਿੱਲੋ ਹੈਰੋਇਨ ਸਮੇਤ 3 ਕਾਬੂ*ਪਾਕਿਸਤਾਨ ਅਧਾਰਤ ਤਸਕਰ ਦੇ ਸੰਪਰਕ ਵਿੱਚ ਸਨ ਗ੍ਰਿਫਤਾਰ ਕੀਤੇ ਦੋਸ਼ੀ:- ਡੀਜੀਪੀ ਗੌਰਵ ਯਾਦਵ

Follow Us

Facebook Twitter Instagram

© 2026 JNews - Premium WordPress news & magazine theme by Jegtheme.

No Result
View All Result
  • Home
    • Home – Layout 1
    • Home – Layout 2
    • Home – Layout 3
  • E-Paper
  • Youtube Channel Videos
  • Contact Us