ਅੰਮ੍ਰਿਤਸਰ :- ਅੰਮ੍ਰਿਤਸਰ ਦੇ ਕੱਥੂਨੰਗਲ ਕੋਲ ਗੁਪਤ ਸੂਚਨਾ ਦੇ ਅਧਾਰ ਤੇ ਬੀਤੀ ਸ਼ਾਮ ਇਕ ਕਾਰ ਨੂੰ ਰੋਕ ਕੇ ਜਾਂਚ ਕੀਤੀ ਤਾਂ ਵਿੱਚੋ ਹਥਿਆਰਾਂ ਦਾ ਵੱਡਾ ਜ਼ਖੀਰਾ ਬ੍ਰਾਮਦ ਹੋਇਆ। ਇਸ ਨੂੰ ਲੈਕੇ ਪੁਲੀ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ , ਜਿਸ ਵਿਚ ਉਨ੍ਹਾਂ ਵੱਡੇ ਖੁਲਾਸੇ ਕੀਤੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ,ਆਈ 20 ਕਾਰ ਚ ਪਏ ਬੇਗ ਚੋ ਮਿਲੇ 48 ਪਿਸਟਲ , 19 ਜਿਗਾਣਾ, 19 ਸਟਾਰ 30, 30 ਬੋਰ ਚਾਈਨਾ ਮੈਡ 9 ਪਿਸਟਲ, 1 ਪਿਸਟਲ ਬਰੇਟਾ,ਜਗਜੀਤ ਸਿੰਘ ਉਮਰ 25 ਸਾਲ, ਬਲਪੁਰੀਆਂ ਕਲਾਂ ਪਾਸੋ ਕੀਤੇ ਬਰਾਮਦ,: ਅਮਰੀਕਾ ਵਾਸੀ ਦਮਨਜੋਤ ਕਾਹਲੋਂ ਜੋ ਕਿ ਬਟਾਲਾ ਦੇ ਪਿੰਡ ਤਲਵੰਡੀ ਖੁਮਨ ਨਾਲ ਸਬੰਧਿਤ ਹੈ |ਦਮਨਜੋਤ ਕਾਹਲੋਂ ਦੇ ਸੰਪਰਕ ਚ ਜਗਜੀਤ ਸਿੰਘ ਸੀ। ਜਗਜੀਤ ਅਮਰੀਕਾ ਤੇ ਦੁਬਈ ਚ ਦਮਨ ਕਾਹਲੋਂ ਨਾਲ ਰਹਿ ਚੁੱਕਿਆ ਹੈ ,ਦਮਨ ਕਾਹਲੋਂ ਵਲੋਂ ਜਗਜੀਤ ਨੂੰ ਹਥਿਆਰਾਂ ਦੀ ਖੇਪ ਦਵਾਈ ਅਤੇ ਅਗਲੇ ਆਦੇਸ਼ ਦਾ ਇੰਤਜਾਰ ਕਰਨ ਲਈ ਕਿਹਾ ਸੀ|ਪੁਲਿਸ ਦਾ ਕਹਿਣਾ ਹੈ ਕਿ ਹੁਣ ਇਹਨਾਂ ਸਾਰੇ ਤਥਾ ਨੂੰ ਦੇਖਦੇ ਹੋਏ ਜਾਂਚ ਕੀਤੀ ਜਾਵੇਗੀ ਇਹਨਾਂ ਦੋਸ਼ੀਆਂ ਨੂੰ ਰਿਮਾਂਡ ਤੇ ਲਿਆ ਜਾਵੇਗਾ ਫਿਰ ਅਗਲੀ ਕਾਰਵਾਈ ਕੀਤੀ ਜਾਵੇਗੀ।
PUNJAB




INDIA








WORLD










