ਮੋਗਾ 12 ਜੂਨ (ਪ.ਪ.) : ਪੰਜਾਬ ਵਿਚ ਆਏ ਦਿਨ ਖ਼ੁਦਕੁਸ਼ੀ ਜਿਹੀਆਂ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਪਿੰਡ ਤਲਵੰਡੀ ਭਾਗੇਰੀਆਂ ਵਿਚ ਜਿਥੇ ਆਪਣੇ ਨਾਨਕੇ ਪਿੰਡ ਨਾਨਾ ਨਾਨੀ ਪਾਸ ਰਹਿੰਦੀ ਖੁਸ਼ਪ੍ਰੀਤ ਕੌਰ ਨੇ ਫਾਹਾ ਲੈਕੇ ਖ਼ੁਦਕੁਸ਼ੀ ਕਰ ਲਈ। ਖੁਸ਼ਪ੍ਰੀਤ 11 ਵੀਂ ਜਮਾਤ ਦੀ ਵਿਦਿਆਰਥਣ ਸੀ ਤੇ ਗੁਰਕੁਲ ਸਕੂਲ ਵਿਖੇ ਪੜ੍ਹਦੀ ਸੀ। ਉਸਦਾ ਜਨਮ ਵਿਦੇਸ਼ ਵਿਚ ਹੋਇਆ ਸੀ। ਮਿਲੀ ਜਾਣਕਾਰੀ ਮੁਤਾਬਿਕ ਖੁਸ਼ਪ੍ਰੀਤ ਨੇ ਇਕ ਸੁਸਾਈਡ ਨੋਟ ਵੀ ਲਿਖਿਆ ਹੈ ਜਿਸ ਵਿਚ ਉਸਨੇ ਸਕੂਲ ਦੀ ਪ੍ਰਿੰਸੀਪਲ ਦੀ ਲੜਕੀ ਅਤੇ ਉਥੋਂ ਦੇ ਇਕ ਅਧਿਆਪਕ ਉੱਪਰ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਪੁਲਿਸ ਵਲੋਂ ਅਗਲੀ ਕਾਰਵਾਈ ਕਰਦਿਆਂ ਉਕਤ ਪ੍ਰਿੰਸੀਪਲ ਦੀ ਲੜਕੀ ਰਵਲੀਨ ਕੌਰ ਅਤੇ ਅਮਨਦੀਪ ਸਿੰਘ ਉੱਪਰ ਧਾਰਾ 306 ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।ਇਥੇ ਹੀ ਖੁਸ਼ਪ੍ਰੀਤ ਦੇ ਨਾਨੇ ਅਤੇ ਪਿੰਡ ਦੇ ਸਰਪੰਚ ਨੇ ਦਸਿਆ ਕਿ ਉਹ ਪਿਛਲੇ ਇਕ ਸਾਲ ਤੋਂ ਹੋਸਟਲ ਵਿਚ ਰਹਿ ਰਹੀ ਸੀ ਅਤੇ ਸਿਰਫ ਦੋ ਮਹੀਨੇ ਪਹਿਲਾਂ ਹੀ ਉਸ ਨੂੰ ਘਰ ਲੈ ਕੇ ਆਏ ਸੀ, ਉਹ ਸਕੂਲ ਕਰਕੇ ਬੜੀ ਪਰੇਸ਼ਾਨ ਸੀ। ਪ੍ਰਿੰਸੀਪਲ ਦੀ ਕੁੜੀ ਅਤੇ ਟੀਚਰ ਅਮਨਦੀਪ ਪਰੇਸ਼ਾਨ ਕਰਦੇ ਸੀ । ਅਤੇ 15 ਦਿਨ ਪਹਿਲਾਂ ਉਹ ਸਕੂਲ ਗਏ ਸੀ ਅਤੇ ਪ੍ਰਿੰਸੀਪਲ ਨੂੰ ਇਸ ਬਾਰੇ ਜਾਣੂ ਕਰਵਾਇਆ ਸੀ ਅਤੇ ਪਰ ਪ੍ਰਿੰਸੀਪਲ ਵਲੋਂ ਧਿਆਨ ਨਹੀਂ ਦਿੱਤਾ ਗਿਆ । ਜਿਸ ਕਰਕੇ ਉਸ ਨੇ ਕਲ ਘਰ ਵਿਚ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ ।
PUNJAB




INDIA








WORLD










