ਦਿੱਲੀ :- ਹੋਲੀ ਦੇ ਤਿਉਹਾਰ ਵਾਲੇ ਦਿਨ ਦਿੱਲੀ ਦੇ ਇੱਕ ਭਾਜਪਾ ਨੇਤਾ ਦੀ ਮੌਤ ਦੀ ਖਬਰ ਮਿਲਦਿਆਂ ਹੀ ਹਲਚਲ ਮਚ ਗਈ। ਭਾਰਤੀ ਜਨਤਾ ਪਾਰਟੀ ਦੇ ਦਿੱਲੀ ਦੇ ਸਾਬਕਾ ਮੀਤ ਪ੍ਰਧਾਨ ਜੀਐਸ ਬਾਵਾ ਨੇ ਕਥਿਤ ਤੌਰ ‘ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਉਸ ਦੀ ਲਾਸ਼ ਸੁਭਾਸ਼ ਨਗਰ ਦੇ ਝੀਲ ਵਾਲੇ ਪਾਰਕ ਵਿੱਚ ਇੱਕ ਗਰਿੱਲ ਨਾਲ ਲਟਕਦੀ ਮਿਲੀ। ਜੀਐਸ ਬਾਵਾ (58) ਪੱਛਮੀ ਦਿੱਲੀ ਦੇ ਫਤਿਹ ਨਗਰ ਵਿੱਚ ਰਹਿੰਦਾ ਸੀ। ਸੋਮਵਾਰ ਸ਼ਾਮ ਕਰੀਬ 6 ਵਜੇ ਪਾਰਕ ਵਿਚ ਘੁੰਮਣ ਆਏ ਲੋਕਾਂ ਨੇ ਲਾਸ਼ ਨੂੰ ਗਰਿੱਲ ਨਾਲ ਲਟਕਦੀ ਵੇਖ ਕੇ ਪੁਲਿਸ ਨੂੰ ਸੂਚਿਤ ਕੀਤਾ ਸੀ।
ਪੁਲਿਸ ਦੇ ਘਟਨਾ ਸਥਾਨ ‘ਤੇ ਪਹੁੰਚਣ’ ਤੇ ਪਤਾ ਲੱਗਿਆ ਕਿ ਲਾਸ਼ ਦਿੱਲੀ ਭਾਜਪਾ ਦੇ ਸਾਬਕਾ ਮੀਤ ਪ੍ਰਧਾਨ ਜੀ ਐਸ ਬਾਵਾ ਦੀ ਸੀ। ਪੁਲਿਸ ਨੇ ਸ਼ੱਕੀ ਹਾਲਾਤਾਂ ਵਿੱਚ ਭਾਜਪਾ ਆਗੂ ਦੀ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦਿੱਲੀ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਪਾਰਕ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਦੱਸ ਦਈਏ ਕਿ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ, ਜੀਐਸ ਬਾਵਾ ਭਾਜਪਾ ਦੇ ਉਮੀਦਵਾਰ ਤੇਜਿੰਦਰ ਸਿੰਘ ਬੱਗਾ ਦੇ ਚੋਣ ਏਜੰਟ ਵਜੋਂ ਚਰਚਾ ਵਿੱਚ ਆਏ ਸਨ।