ਪਟਿਆਲਾ 13 ਜੂਨ (ਪ.ਪ.) : ਪਟਿਆਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਜਾਅਲੀ ਕਰੰਸੀ ਅਤੇ ਸਵਫਿਟ ਕਾਰ ਸਮੇਤ ਤਿੰਨ ਲੋਕਾ ਨੂੰ ਕਾਬੂ ਕੀਤਾ , ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਜਿਲ੍ਹੇ ਨਾਲ ਸਬੰਧਤ ਤਿੰਨ ਵਿਆਕਤੀਆ ਵੱਲੋਂ ਜਿਆਲੀ ਕਰੰਸੀ ਤਿਆਰ ਕਰਕੇ ਭੋਲੇ ਭਾਲੇ ਆਮ ਲੋਕਾਂ ਵਿੱਚ ਵੰਡ ਦਿਤੀ ਜਾਂਦੀ ਸੀ ਤੇ ਬਾਅਦ ਵਿਚ ਉਹ ਲੋਕ ਕਰੰਸੀ ਮਾਰਕੀਟ ਵਿਚ ਸਰਕੂਲੇਟ ਕਰ ਦਿੰਦੇ ਸੀ। ਪਟਿਆਲਾ ਪੁਲਿਸ ਵੱਲੋਂ ਇਸ ਗੈਂਗ ਦੇ 03 ਮੈਂਬਰਾਂ ਪਰਮਜੋਤ ਸਿੰਘ ਵਾਸੀ ਪਿੰਡ ਸੇਲੋ ਖੁਰਦ, ਲੁਧਿਆਣਾ, ਗੁਰਪ੍ਰੀਤ ਸਿੰਘ ਅਤੇ ਗੁਰਮੀਤ ਸਿੰਘ ਵਾਸੀ ਪਿੰਡ ਭੁੱਟਾ, ਲੁਧਿਆਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਨ੍ਹਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
PUNJAB




INDIA








WORLD










