ਬਾਘਾਪੁਰਾਣਾ 14 ਜੂਨ (ਪ.ਪ.) : ਪੰਜਾਬ ਵਿਚ ਆਏ ਦਿਨ ਕਤਲ ਜਿਹੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ, ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਪਿੰਡ ਰਾਜੇਆਣਾ ਅਤੇ ਰੋਡੇ ਵਿਚਕਾਰ ਪੈਂਦੇ ਖੇਤਾਂ ਵਿਚ ਜਿਥੇ ਪ੍ਰਦੇਸੀ ਭਈਏ ਦਾ ਬੈਗ ਚੋਰੀ ਕਰਨ ਆਏ 2 ਨੌਜਵਾਨਾਂ ਨੂੰ ਉਕਤ ਮ੍ਰਿਤਕ ਕੇਵਲ ਸਿੰਘ ਨੇ ਘੇਰ ਲਿਆ ਜਿਸ ਦੌਰਾਨ ਉਨ੍ਹਾਂ ਦੀ ਉਥੇ ਹੱਥੋਪਾਈ ਹੋ ਗਈ। ਹੱਥੋਪਾਈ ਦੌਰਾਨ ਉਕਤ ਅਣਪਛਾਤੇ ਨੌਜਵਾਨਾਂ ਨੇ ਕੇਵਲ ਸਿੰਘ ਦੇ ਸਿਰ ਵਿਚ ਗੋਲੀ ਮਾਰ ਦਿੱਤੀ ਤੇ ਉਹ ਮੌਕੇ ਉੱਤੇ ਹੀ ਮਰ ਗਿਆ। ਮੀਡੀਆ ਨੂੰ ਜਾਣਕਾਰੀ ਦਿੰਦਿਆ ਡੀ.ਐਸ.ਪੀ ਜਸਬਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਪੁਲਿਸ ਇਨਵੇਸਟੀਗੇਸ਼ਨ ਕਰ ਰਹੀ ਹੈ ਤੇ ਬਿਆਨਾਂ ਦੇ ਅਧਾਰ ਤੇ ਪਰਚਾ ਦਰਜ ਕਰ ਲਿਆ ਜਾਵੇਗਾ, ਮੌਕੇ ਉੱਪਰ ਭਾਰੀ ਪੁਲੀਸ ਪਾਰਟੀ ਸਮੇਤ ਮੋਗਾ ਤੋਂ ਐਸ. ਪੀ . ਜਗਤਪ੍ਰੀਤ ਸਿੰਘ ਵੀ ਮਜੂਦ ਸਨ ।ਇਥੇ ਤੁਹਾਨੂੰ ਦੱਸ ਦਈਏ ਕਿ ਕੇਵਲ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਦੋ ਬੱਚੇ ਹਨ ਤੇ ਉਹ ਵਿਲਡਿੰਗ ਅਤੇ ਖੇਤੀਬਾੜੀ ਦਾ ਕੰਮ ਕਰਦਾ ਸੀ।
PUNJAB




INDIA








WORLD










