ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੇ ਖੇਤ ਵਿੱਚ ਝੋਨੇ ਨੂੰ ਪਾਣੀ ਲਗਾ ਰਿਹਾ ਸੀ ਤਾਂ ਇਕ ਮੋਟਰਸਾਈਕਲ ਪਰ ਦੋ ਨੋਜਵਾਨ ਜਿਹਨਾ ਦੇ ਮੂੰਹ ਢੱਕੇ ਹੋਏ ਸਨ, ਜਾ ਰਹੇ ਸੀ ਅਤੇ ਕੇਵਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਰਾਜੇਆਣਾ ਉਮਰ ਕ੍ਰੀਬ: 35/40 ਸਾਲ ਆਪਣੇ ਡਿਸਕਵਰ ਮੋਟਰਸਾਈਕਲ ਨੰਬਰੀ ਪੀ.ਬੀ 29-ਜੀ-1122 ਪਰ ਸਵਾਰ ਹੋ ਕੇ, ਉਹਨਾ ਦੇ ਪਿਛੇ ਜਾ ਰਿਹਾ ਸੀ। ਥੋੜਾ ਅੱਗੇ ਜਾ ਕੇ ਕੇਵਲ ਸਿੰਘ ਨੇ ਉਕਤ ਦੋ ਮੋਟਰਸਾਈਕਲ ਸਵਾਰ ਨੋਜਵਾਨਾਂ ਨੂੰ ਰੋਕ ਲਿਆ ਅਤੇ ਆਪਸ ਵਿੱਚ ਗੁਥਮਗੁਥਾ ਹੋ ਗਏ। ਜਦ ਮੁਦਈ ਕੇਵਲ ਸਿੰਘ ਨੂੰ ਛੁਡਾਉਣ ਲਈ ਗਿਆ ਤਾਂ ਮੋਟਰਸਾਈਕਲ ਦੇ ਪਿਛੇ ਬੈਠੇ ਵਿਅਕਤੀ ਨੇ ਆਪਣੇ ਪਿਸਟਲ ਨਾਲ ਕੇਵਲ ਸਿੰਘ ਨੂੰ ਗੋਲੀ ਮਾਰ ਦਿੱਤੀ। ਜੋ ਉਸਦੀ ਧੋਣ ਦੇ ਹੇਠਾਂ ਲੱਗੀ ਅਤੇ ਕੇਵਲ ਸਿੰਘ ਦੀ ਮੋਕਾ ਪਰ ਮੌਤ ਹੋ ਗਈ। ਦੋਸ਼ੀਆਨ ਆਪਣੇ ਮੋਟਰਸਾਈਕਲ ਪਰ ਸਵਾਰ ਹੋ ਕੇ, ਮੋਕਾ ਤੋਂ ਫਰਾਰ ਹੋ ਗਏ। ਵਜ੍ਹਾ ਰੰਜਿਸ਼:- ਇਹ ਹੈ ਕਿ ਦੋਸ਼ੀਆਂ ਨੇ ਕੇਵਲ ਸਿੰਘ ਦੇ ਖੇਤ ਵਿੱਚ ਝੋਨਾ ਲਗਾ ਰਹੀ ਲੇਬਰ ਦਾ ਝੋਲਾ ਚੁੱਕਾ ਕੇ, ਭੱਜ ਰਹੇ ਸਨ।ਥਾਣੇਦਾਰ ਹਰਮਨਜੀਤ ਸਿੰਘ ਨੇ 2 ਨਾਮਲੂਮ ਵਿਅਕਤੀ ਤੇ 105/14-06-2021 ਅ/ਧ 302,379,34 ਭ:ਦ:25,27-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਬਿਨ੍ਹਾ ਮਾਸਕ ਪਹਿਣੇ ਆਪਣੀ ਮੀਟ ਸ਼ਾਪ ਵਾਲੀ ਦੁਕਾਨ ਖੋਲਕੇ, ਮੀਟ ਵੇਚ ਰਹੇ ਹਨ। ਜਿਹਨਾ ਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ।ਸ:ਥ: ਜਸਪਾਲ ਸਿੰਘ ਨੇ 1.ਸਰਫਿਰੋਜ ਅਲੀ ਪੁੱਤਰ ਸਰਦਾਰ ਅਲੀ ਵਾਸੀ ਨਾਨਕ ਨਗਰੀ, ਮੋਗਾ ਜਿਲ੍ਹਾ ਮੋਗਾ
2.ਅਰੁਣ ਕੁਮਾਰ ਪੁੱਤਰ ਸੋਮ ਨਾਥ ਵਾਸੀ ਹਰੀਜਨ ਕਲੋਨੀ, ਗਲੀ ਨੰ:6, ਮੋਗਾ ਜਿਲ੍ਹਾ ਮੋਗਾ ਤੇ 121/14-06-2021 ਅ/ਧ 188 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 25 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ।ਸ:ਥ: ਮਲਕੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ ਉਰਫ ਪੰਡਿਤ ਪੁੱਤਰ ਰਾਜ ਸਿੰਘ ਵਾਸੀ ਭਿੰਡਰ ਕਲਾਂ ਜਿਲ੍ਹਾ ਮੋਗਾ ਤੇ 104/14-06-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 500 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਂਡੋਲ ਹਾਈਡਰੋਕਲੋਰਾਈਡ 100 ਐਸ.ਆਰ ਬ੍ਰਾਂਮਦ ਕਰ ਲਈਆਂ ਗਈਆਂ।ਥਾਣੇਦਾਰ ਪਾਲ ਸਿੰਘ ਨੇ ਸੁਖਪ੍ਰੀਤ ਸਿੰਘ ਉਰਫ ਮਨਦੀਪ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਬਾਘਾਪੁਰਾਣਾ ਜਿਲ੍ਹਾ ਮੋਗਾ ਤੇ 106/14-06-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 24 ਬੋਤਲਾਂ ਸ਼ਰਾਬ ਠੇਕਾ ਮਾਰਕਾ ਜੁਗਨੀ (ਪੰਜਾਬ) ਬ੍ਰਾਂਮਦ ਕਰ ਲਈ ਗਈਸ:ਥ: ਸਵਰਨਜੀਤ ਸਿੰਘ ਨੇ ਵਿੱਕੀ ਪੁੱਤਰ ਰਾਜ ਸਿੰਘ ਵਾਸੀ ਬੇਰੀਆਂ ਵਾਲਾ ਮੁਹੱਲਾ, ਵਾਰਡ ਨੰ:40, ਮੋਗਾ ਜਿਲ੍ਹਾ ਮੋਗਾ ਤੇ 120/14-06-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 8-1/4 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ।ਹੋਲ: ਮੰਗਲ ਸਿੰਘ ਨੇ ਜੋਰਾ ਸਿੰਘ ਉਰਫ ਜੋਰਾ ਪੁੱਤਰ ਨਾਜਰ ਸਿੰਘ ਵਾਸੀ ਮਾਹਲਾ ਖੁਰਦ ਜਿਲ੍ਹਾ ਮੋਗਾ ਤੇ 107/14-06-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD










