ਜਲਾਲਾਬਾਦ:- ਭਾਰਤ-ਪਾਕਿ ਸਰਹੱਦ ਨੇੜੇ ਪੰਜਾਬ ਦੇ ਜਲਾਲਾਬਾਦ ਦੀ ਅਨਾਜ ਮੰਡੀ ਵਿੱਚ ਸਥਿਤ ਇੱਕ ਨਿਜੀ ਹੋਟਲ ਵਿੱਚ ਵੇਸਵਾਗਮਨੀ ਦਾ ਕਾਰੋਬਾਰ ਚੱਲ ਰਿਹਾ ਸੀ। ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ ‘ਤੇ ਅੱਜ ਦੁਪਹਿਰ ਤੋਂ ਬਾਅਦ ਛਾਪੇਮਾਰੀ ਕੀਤੀ ਗਈ ਅਤੇ 6 ਲੜਕੀਆਂ ਅਤੇ 5 ਲੜਕੇ ਇਤਰਾਜ਼ਯੋਗ ਹਾਲਤ ਵਿਚ ਪਾਏ ਗਏ।
ਡੀਐਸਪੀ ਜਲਾਲਾਬਾਦ ਨੇ ਦੱਸਿਆ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਇਸ ਨਿੱਜੀ ਹੋਟਲ ਬਾਰੇ ਸੂਚਨਾਵਾਂ ਮਿਲ ਰਹੀਆਂ ਸਨ। ਇਹ ਲੋਕ ਜਲਾਲਾਬਾਦ ਅਤੇ ਆਸ ਪਾਸ ਦੇ ਪਿੰਡਾਂ ਦੇ ਮੁੰਡਿਆਂ ਅਤੇ ਕੁੜੀਆਂ ਨੂੰ ਆਪਣੇ ਹੋਟਲ ਵਿੱਚ 2 ਘੰਟੇ ਲਈ ਕਮਰਾ ਦੇ ਕੇ ਵੱਡੀ ਰਕਮ ਲੈਂਦੇ ਹਨ। ਪੁਲਿਸ ਨੇ ਛਾਪਾਮਾਰੀ ਦੌਰਾਨ 6 ਲੜਕੀਆਂ ਅਤੇ 5 ਲਕੜਿਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਹੋਟਲ ਦੇ ਮਾਲਕ ਮੈਨੇਜਰ ਅਤੇ ਇਕ ਹੋਰ ਕਰਮਚਾਰੀ ਅਤੇ ਸਾਰੇ ਮੁੰਡਿਆਂ ਅਤੇ ਲੜਕੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਡੀਐਸਪੀ ਨੇ ਕਿਹਾ ਕਿ ਪੁਲਿਸ ਹੁਣ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ। ਫਿਲਹਾਲ ਪੁਲਿਸ ਫੜੇ ਗਏ ਮੁੰਡਿਆਂ ਅਤੇ ਕੁੜੀਆਂ ਤੋਂ ਪੁੱਛਗਿੱਛ ਕਰ ਰਹੀ ਹੈ।
PUNJAB




INDIA








WORLD










