ਬਹਿਬਲ, ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਪਿਛਲੇ ਦਿਨੀਂ ਏ.ਡੀ.ਜੀ.ਪੀ. ਐਲ.ਕੇ. ਯਾਦਵ ਦੀ ਅਗਵਾਈ ਵਾਲੀ ਐਸ.ਆਈ.ਟੀ. ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕੀਤਾ ਸੀ ਪਰ ਉਨ੍ਹਾਂ ਆਪਣੀ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਜਵਾਬ ਦੇ ਦਿੱਤਾ ਸੀ ਤੇ ਉਨ੍ਹਾਂ ਚਿੱਠੀ ਵਿੱਚ ਲਿਿਖਆ ਜਦੋਂ ਉਹ ਠੀਕ ਹੋਣਗੇ ਉਸ ਸਮੇਂ ਐਸ.ਆਈ.ਟੀ. ਅਧਿਕਾਰੀਆਂ ਨਾਲ ਗੱਲ ਕਰਨਗੇ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਹੁਣ ਫੇਰ ਐਸ.ਆਈ.ਟੀ. ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਦੁਬਾਰਾ ਸੰਮਨ ਕੱਢੇ ਗਏ ਹਨ । ਜਿਨ੍ਹਾਂ ਦੀ ਤਰੀਖ 22 ਜੂਨ ਰੱਖੀ ਗਈ ਹੈ ਤੇ ਪੁੱਛਗਿੱਛ ਐਮ ਐਲੇ ਹੋਸਟਲ ਵਿੱਚ ਹੋ ਸਕਦੀ ਹੈ ।
ਦੱਸ ਦਈਏ ਕਿ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਵੇਲੇ ਸਾਬਕਾ ਮੁੱਖ ਮੰਤਰੀ ਦੀ ਸਿਹਤ ਠੀਕ ਨਹੀਂ ਹੈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਜਿਸ ਕਰਕੇ ਉਹ ਫਿਲਹਾਲ ਜਾਂਚ ਟੀਮ (SIT) ਅੱਗੇ ਪੇਸ਼ ਨਹੀਂ ਹੋਣਗੇ, ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਹੀ ਉਨ੍ਹਾਂ ਦੀ ਤਬੀਅਤ ਠੀਕ ਹੋਵੇਗੀ ਤਾਂ ਉਹ ਜਾਂਚ ਟੀਮ (SIT) ਅੱਗੇ ਹਰ ਪੱਖੋਂ ਸਹਿਯੋਗ ਦੇਣਗੇ।
ਇਸ ਮਾਮਲੇ ਨਾਲ ਜੁੜੇ ਸਾਬਕਾ ਪੰਜਾਬ ਪੁਲਿਸ ਮੁਖੀ, ਸੁਮੇਧ ਸਿੰਘ ਸੈਣੀ, ਮੁਅੱਤਲ IG ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ SSP ਚਰਨਜੀਤ ਸ਼ਰਮਾਂ ਸਮੇਤ ਕਈ ਚਸ਼ਮਦੀਦਾਂ ਤੋਂ ਬੀਤੇ ਕੁਝ ਦਿਨ ਪਹਿਲਾ ਪੁੱਛਗਿੱਛ ਕੀਤੀ ਗਈ ਸੀ, ਉਥੇ ਹੀ ਹੁਣ ਵਿਸ਼ੇਸ਼ ਜਾਂਚ ਟੀਮ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਪੁੱਛਗਿੱਛ ਲਈ 16 ਜੂਨ ਨੂੰ ਤਲਬ ਕੀਤਾ ਗਿਆ ਸੀ।
PUNJAB




INDIA








WORLD










