ਬਾਘਾ ਪੁਰਾਣਾ 16 ਜੂਨ (ਰਿੱਕੀ ਆਨੰਦ):- ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਚੋਣ ਦੰਗਲ 2022 ਦਾ ਸਮਾਂ ਨਜਦੀਕ ਆ ਰਿਹਾ ਹੈ ਓਵੇਂ ਓਵੇਂ ਸਾਰੀਆ ਪਾਰਟੀਆਂ ਹੀ ਆਪਣੇ ਆਪ ਨੂੰ ਮਜਬੂਤ ਬਣਾਉਣ ਲਈ ਆਪਣੇ ਤੌਰ ਤੇ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ | ਇਸੇ ਦੰਗਲ ਦਾ ਹਿੱਸਾ ਹੈ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਿਚਾਲੇ ਹੋਇਆ ਗਠਜੋੜ | ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੀਆਂ ਖੁਸ਼ੀਆਂ ਸਾਰੇ ਹੀ ਪੰਜਾਬ ਵਿੱਚ ਹੀ ਮਨਾਈਆਂ ਜਾ ਰਹੀਆ ਹਨ | ਓਸੇ ਖੁਸ਼ੀ ਦੀ ਲਹਿਰ ਨੂੰ ਬਰਕਰਾਰ ਰੱਖਦੇ ਹੋਏ ਅੱਜ ਬਾਘਾ ਪੁਰਾਣਾ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਵਰਕਰਾਂ ਵੱਲੋ ਵੀ ਲੱਡੂਆ ਨਾਲ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਵਧਾਈਆਂ ਦਿੱਤੀਆ ਗਈਆਂ ਇੱਕ ਦੂਜੇ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ ਨੇ ਪੱਤਰਕਾਰਾ ਨਾਲ ਗੱਲ ਬਾਤ ਕਰਦੇ ਦੱਸਿਆ ਕਿ ਸਬ ਤੋ ਪਹਿਲਾਂ ਅਕਾਲੀ ਦਲ – ਬਸਪਾ ਦੇ ਗਠਜੋੜ ਦੀ ਨੀਂਹ 1995 ਵਿੱਚ ਰੱਖੀ ਗਈ ਸੀ, ਜਿਸਦੇ ਸਦਕਾ ਓਸ ਵੇਲੇ ਗਿੱਦੜਬਾਹਾ ਤੋ ਮਨਪ੍ਰੀਤ ਬਾਦਲ ਜੇਤੂ ਰਹੇ ਸੀ | ਉਸ ਤੋ ਬਾਅਦ ਇਸੇ ਚਲਣ ਦੇ ਚਲਦੇ 1996 ਵਿੱਚ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ 13 ਸੀਟਾਂ ਤੇ ਅਕਾਲੀ ਦਲ – ਬਸਪਾ ਦੇ ਗਠਜੋੜ ਹੇਠ ਚੋਣਾਂ ਲੜੀਆਂ ਸਨ ਅਤੇ 13 ਦੇ ਵਿੱਚੋ 11 ਤੇ ਕਬਜਾ ਕੀਤਾ ਸੀ | ਤੀਰਥ ਸਿੰਘ ਮਾਹਲਾ ਨੇ ਕਿਹਾ ਕਿ ਇਸ ਵਾਰ ਵੀ ਕੁਝ ਅਜਿਹਾ ਹੀ ਹੋਣ ਵਾਲਾ ਹੈ ਕਿਓਂ ਕਿ ਦੋਨੋਂ ਹੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਰੀਬ ਅਤੇ ਆਮ ਲੋਕਾਂ ਦੀਆਂ ਪਾਰਟੀਆਂ ਹਨ ਅਤੇ ਇਹ ਜਮੀਨੀ ਹਕੀਕਤ ਨੂੰ ਜਾਣਦੀਆਂ ਹਨ | ਓਹਨਾਂ ਕਿਹਾ ਕਿ ਦੋਨਾਂ ਪਾਰਟੀਆਂ ਦਾ ਗਠਜੋੜ ਕਿਸਾਨਾਂ ਅਤੇ ਮਜਦੂਰਾਂ ਦਾ ਗਠਜੋੜ ਹੈ | ਦੋਨਾਂ ਪਾਰਟੀਆਂ ਦੇ ਜ਼ਿਲਾ ਦੇ ਪ੍ਰਧਾਨਾਂ ਨੇ ਕਿਹਾ ਕਿ ਓਹ ਪਿੰਡ ਪਿੰਡ – ਸ਼ਹਿਰ ਸ਼ਹਿਰ ਜਾਕੇ ਦਲਿਤ ਗਰੀਬ ਜਨਤਾ ਨੂੰ ਅਤੇ ਕਿਸਾਨਾਂ ਨੂੰ ਮਿਲਕੇ ਲੋਕਾਂ ਨੂੰ 2022 ਵਿੱਚ ਸਰਕਾਰ ਬਣਾਉਣ ਦੀ ਅਪੀਲ ਕਰਨਗੀਆਂ ਅਤੇ ਕਾਂਗਰਸ ਦੇ ਚੰਗੁਲ ਤੋ ਛਡਾਉਣ ਦਾ ਵਾਦਾ ਕਰਦੀਆਂ ਹਨ | ਜਥੇਦਾਰ ਤੀਰਥ ਮਾਹਲਾ ਨੇ ਕਿਹਾ ਕਿ 2022 ਵਿੱਚ ਪੰਜਾਬ ਵਿੱਚ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੀ ਹੋਵੇਗੀ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ, ਬਸਪਾ ਲੋਕ ਸਭਾ ਹਲਕਾ ਇੰਚਾਰਜ ਅਤੇ ਦੋਨਾਂ ਪਾਰਟੀਆਂ ਦੇ ਹੋਰ ਆਗੂ ਅਤੇ ਵਰਕਰ ਵੀ ਸ਼ਾਮਿਲ ਹੋਏ |
PUNJAB




INDIA








WORLD










