ਨਾਭਾ, 16 ਜੂਨ (ਗੁਰਤੇਜ ਸਿੰਘ ਥੂਹੀ) : ਥਾਣਾ ਭਾਦਸੋਂ ਦੀ ਪੁਲਿਸ ਵਲੋਂ ਇੱਕ ਗੁੰਮਸ਼ੁਦਾ ਅਪਾਹਜ ਵਿਅਕਤੀ ਦੇ ਕਤਲ ਦੇ ਮਾਮਲੇ ਵਿਚ ਪਤਨੀ ਸਮੇਤ 2 ਹੋਰ ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਮੁਤਾਬਕ ਵਾਰਡ ਨੰਬਰ 4 ਦੇ ਕ੍ਰਿਸ਼ਨ ਲਾਲ ਪੁੱਤਰ ਭਗਵਾਨ ਦਾਸ ਦਰਖਾਸਤ ਦਿੱਤੀ ਕਿ ਉਸਦਾ 31 ਸਾਲਾ ਅਪਾਹਜ ਪੁੱਤਰ ਕੁਲਵਿੰਦਰ ਸਿੰਘ ਜੋ ਕਿ 25 ਜੂਨ 2021 ਨੂੰ ਲੁਧਿਆਣਾ ਵਿਖੇ ਪੇਪਰ ਦੇਣ ਲਈ ਕਹਿ ਕੇ ਚਲਾ ਗਿਆ । ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਦੇ ਹੋਏ ਤੈਅ ਤੱਕ ਜਾਣ ਦੀ ਕੋਸ਼ਿਸ ਕੀਤੀ ।ਉਨਾ ਦੱਸਿਆ ਕਿ ਮੋਬਾਇਲ ਲੋਕੇਸ਼ਨ ਦੀ ਟਰੈਸਿੰਗ ਕਰਦੇ ਹੋਏ ਏ.ਐਸ.ਆਈ ਬਲਜੀਤ ਸਿੰਘ, ਏ.ਐਸ.ਆਈ. ਬਲਕਾਰ ਸਿੰਘ, ਹਰਜੋਤ ਸਿੰਘ, ਗੁਰਦੀਪ ਸਿੰਘ, ਅਮਨਪ੍ਰੀਤ ਸਿੰਘ ਸਮੇਤ ਪੁਲਿਸ ਮੁਲਾਜਮਾਂ ਨੇ ਕੁਲਵਿੰਦਰ ਸਿੰਘ ਦੀ ਪਤਨੀ ਲਛਮੀ, ਰਿਸ਼ਤੇਦਾਰ ਬਲਵੀਰ ਸਿੰਘ, ਲੜਕੇ ਪ੍ਰਵੀਨ ਸਿੰਘ ਨਾਲ ਲਾਂਬੜਾ ਨੇੜੇ ਜਲੰਧਰ ਅਤੇ ਨਕੋਦਰ ਵੱਲ ਆਏ ਅਤੇ ਦੇਖਭਾਲ ਕੀਤੀ । ਉਨ੍ਹਾਂ ਦੱਸਿਆ ਕਿ ਰਿਸ਼ਤੇਦਾਰਾਂ ਦੀ ਹਾਜਰੀ ਵਿੱਚ ਕੁਲਵਿੰਦਰ ਸਿੰਘ ਦੀ ਪਤਨੀ ਲਛਮੀ ਦੇਵੀ ਨੇ ਕਬੂਲ ਕੀਤਾ ਕਿ ਉਸਨੇ ਆਪਣੇ ਬਚਪਨ ਦੇ ਪ੍ਰੇਮੀ ਲਹਿੰਬਰ, ਉਸਦੇ ਸਾਥੀ ਮਦਨ ਲਾਲ ਅਤੇ ਬੀਸੀ ਨਾਲ ਮਿਲਕੇ ਪਿੰਡ ਗੋਲਕਪੁਰ ਨੇੜੇ ਪੀਰ ਦੀ ਦਰਗਾਹ ਇੱਕ ਮੋਟਰ ਤੇ ਬੈਠ ਕੇ ਸ਼ਰਾਬੀ ਹਾਲਤ ਵਿੱਚ ਕੁਲਵਿੰਦਰ ਸਿੰਘ ਦਾ ਚੂਨੀ ਨਾਲ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਨਜਦੀਕ ਲੰਘਦੇ ਗੰਦੇ ਨਾਲੇ ਵਿੱਚ ਸੁੱਟ ਦਿੱਤਾ । ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਕੁਲਵਿੰਦਰ ਸਿੰਘ ਦਾ ਮੋਬਾਇਲ ਖੋਜਿਆ ਗਿਆ ਜੋ ਕਿ ਗੰਦੇ ਨਾਲੇ ਵਿੱਚੋ ਮਿਲ ਗਿਆ ਹੈ ਅਤੇ ਮ੍ਰਿਤਕ ਕੁਲਵਿੰਦਰ ਸਿੰਘ ਦੀ ਲਾਸ਼ ਦੀ ਭਾਲ ਜਾਰੀ ਹੈ । ਥਾਣਾ ਮੁਖੀ ਨੇ ਦੱਸਿਆ ਕਿ ਪਿਤਾ ਦੇ ਬਿਆਨਾ ਦੇ ਆਧਾਰ ਤੇ ਲਛਮੀ ਦੇਵੀ ਪਤਨੀ ਕੁਲਵਿੰਦਰ ਸਿੰਘ ਵਾਸੀ ਵਾਰਡ ਨੰਬਰ 4 ਭਾਦਸੋਂ, ਲਹਿੰਬਰ ਰਾਮ ਉਰਫ ਵਾਕਾ ਪੁੱਤਰ ਮਨੋਹਰ ਲਾਲ ਵਾਸੀ ਲਾਂਬੜਾ (ਜਲੰਧਰ), ਮਦਨ ਲਾਲ ਉਰਫ ਮੱਦੀ ਪੁੱਤਰ ਮੱਖਣ ਰਾਮ ਵਾਸੀ ਭਗਵਾਨਪੁਰ (ਜਲੰਧਰ) ਅਤੇ ਬੀਸੀ ਪੁੱਤਰ ਪਾਲਾ ਰਾਮ ਵਾਸੀ ਲਾਂਬੜਾ ਜਿਲਾ ਜਲੰਧਰ ਖਿਲ਼ਾਫ ਆਈ.ਪੀ ਦੀ ਧਾਰਾ 302,364,120 (ਬੀ) ਤਹਿਤ ਮੁਕੱਦਮਾ ਦਰਜ ਕਰ ਲ਼ਿਆ ਹੈ । ਉਨਾ ਦੱਸਿਆ ਕਿ ਲਛਮੀ, ਲਹਿੰਬਰ ਰਾਮ, ਮਦਨ ਲਾਲ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਬੀਸੀ ਫਰਾਰ ਹੈ ਜਿਸਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ।
PUNJAB




INDIA








WORLD










