ਅਲੀਗੜ੍ਹ :- ਪੁਲਿਸ ਕਈਵਾਰ ਇਸਤਰ੍ਹਾਂ ਦੇ ਕੰਮ ਕਰ ਦਿੰਦੀ ਹੈ ਕੇ ਉਹ ਸੁਰਖੀਆਂ ਬਣ ਜਾਂਦੇ ਹੈ । ਇਹ ਕਾਰਨਾਮਾ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੀ ਪੁਲਿਸ ਵੱਲੋਂ ਕੀਤਾ ਗਿਆ ਹੈ । ਜਿਲ੍ਹਾ ਅਕਰਬਾਦ ਥਾਣੇ ਦੀ ਪੁਲਿਸ ਨੇ ਇੱਕ 15 ਸਾਲ ਪਹਿਲਾਂ ਮਰ ਚੁੱਕੇ ਵਿਅਕਤੀ ਤੇ ਛੇੜਛਾੜ ਤੇ ਕਤਲ ਦੀਆਂ ਗੰਭੀਰ ਧਾਰਾਵਾਂ ਲਾ ਕੇ ਕੇਸ ਦਰਜ ਕਰ ਦਿੱਤਾ ਗਿਆ ਹੈ । ਮਿਲੀ ਜਾਣਕਾਰੀ ਮੁਤਾਬਿਕ । ਅਲੀਗੜ ਦੇ ਅਕਾਰਬਾਦ ਥਾਣਾ ਖੇਤਰ ਦੇ ਪਿੰਡ ਦੀਪਪੁਰ ਗੋਬੜਾ ਵਿੱਚ 25 ਮਈ ਨੂੰ ਪ੍ਰਧਾਨੀ ਚੋਣਾਂ ਦੀ ਰੰਜਿਸ਼ ਦੇ ਚਲਦਿਆਂ ਦਬੰਗਾਂ ਨੇ ਪਿੰਡ ਦੇ ਨਵੇਂ ਚੁਣੇ ਪ੍ਰਧਾਨ ਕਾਲੀਚਰਨ ਦੀ ਕੁੱਟਮਾਰ ਕਰਦਿਆਂ ਮੂੰਹ ਵਿਚ ਪਿਸ਼ਾਬ ਕਰ ਦਿੱਤਾ। ਇਸ ਸਬੰਧ ਵਿੱਚ, ਤਹਿਰੀਰ ਦੇ ਅਧਾਰ ‘ਤੇ ਥਾਣਾ ਅਕਰਬਾਦ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।
ਪੁਲਿਸ ‘ਤੇ ਦੋਸ਼ ਹੈ ਕਿ ਕੇਸ ਦਰਜ ਹੋਣ ਦੇ ਬਾਵਜੂਦ ਪੁਲਿਸ ਨੇ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ। ਜਿਸ ਕਾਰਨ ਮੁਲਜ਼ਮ ਦੇ ਹੌਂਸਲੇ ਬੁਲੰਦ ਹੋ ਗਏ। ਉਨ੍ਹਾਂ ਪ੍ਰਧਾਨ ਅਤੇ ਪ੍ਰਧਾਨ ਦੇ ਸਮਰਥਕਾਂ ‘ਤੇ ਫਿਰ ਹਮਲਾ ਕੀਤਾ। ਜਿਸ ਵਿਚ ਘਰ ਦੀਆਂ ਔਰਤਾਂ ਸਣੇ ਕਈ ਲੋਕ ਜ਼ਖਮੀ ਹੋ ਗਏ ਸਨ। ਝਗੜੇ ਦੌਰਾਨ ਸਟੇਸ਼ਨ ਇੰਚਾਰਜ ਨੂੰ ਫੋਨ ਵੀ ਕੀਤਾ, ਪਰ ਉਨ੍ਹਾਂ ਨਜ਼ਰ ਅੰਦਾਜ਼ ਕਰ ਦਿੱਤਾ। ਉਲਟਾ ਪੁਲਿਸ ਨੇ ਹਮਲਾਵਰਾਂ ਨਾਲ ਮਿਲ ਕੇ 15 ਸਾਲ ਪਹਿਲਾਂ ਮਰਣ ਵਾਲੇ ਪ੍ਰਸਾਦੀ ਲਾਲ ਦੇ ਨਾਲ ਨਵੇਂ ਚੁਣੇ ਪ੍ਰਧਾਨ ਸਮੇਤ 7 ਲੋਕਾਂ ਨੂੰ ਨਾਮਜ਼ਦ ਕਰਦਿਆਂ ਛੇੜਖਾਨੀ ਅਤੇ ਹੱਤਿਆ ਦੀ ਕੋਸ਼ਿਸ਼ ਵਰਗੀਆਂ ਗੰਭੀਰ ਧਾਰਾਵਾਂ (354, 452, 307 , 323, 504, 506, 147, 148, 149) ਪੁਲਿਸ ਨੇ ਬਗੈਰ ਪੜਤਾਲ ਕੀਤਿਆਂ ਹੀ ਪ੍ਰਸਾਦੀ ਲਾਲ ਤੇ ਵੀ ਗੰਭੀਰ ਧਾਰਾਵਾਂ ਲਾ ਕੇ ਪਰਚਾ ਕਰ ਦਿੱਤਾ ਜਿਸ ਤੋਂ ਬਾਅਦ ਇਹ ਮਾਮਲਾ ਭੱਖਿਆ ਹੋਇਆ ਹੈ
PUNJAB




INDIA








WORLD










