ਚੰਡੀਗੜ੍ਹ 17 ਜੂਨ (ਪ.ਪ.) : ਪੰਜਾਬ ਕਾਂਗਰਸ ਵਿੱਚ ਲਗਾਤਾਰ ਚਲਦੇ ਆ ਰਹੇ ਵਿਵਾਦ ਨੂੰ ਅੱਜ ਕਿਤੇ ਨਾ ਕਿਤੇ ਠੱਲ ਪੈਂਦੀ ਦਿਖਾਈ ਦਿੰਦੀ ਹੈ, ਕੈਪਟਨ ਦੁਆਰਾ ਕੈਬਨਿਟ ਮੀਟਿੰਗ ਬੁਲਾਏ ਜਾਣ ਉਪਰੰਤ ਸਾਰੇ ਮੰਤਰੀ ਅੱਜ ਉਨ੍ਹਾਂ ਦੇ ਫਾਰਮ ਹਾਉਸ ਵਿਖੇ ਮੀਟਿੰਗ ਲਈ ਪਹੁੰਚੇ। ਮੀਟਿੰਗ ਵਿਚ ਨਵਜੋਤ ਸਿੱਧੂ ਤੋਂ ਇਲਾਵਾ ਤਕਰੀਬਨ ਸਾਰੇ ਮੰਤਰੀ ਹਾਜ਼ਿਰ ਸਨ, ਇਸ ਮੌਕੇ ਖ਼ਾਸ ਗੱਲ ਇਹ ਰਹੀ ਕਿ ਕੈਪਟਨ ਨਾਲ ਨਾਰਾਜ਼ ਚਲੇ ਆਉਂਦੇ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਵੀ ਉਥੇ ਹਾਜ਼ਿਰ ਦਿਖਾਈ ਦਿਤੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਪਤਾ ਲੱਗਾ ਕਿ ਸੁਖ ਸਰਕਾਰੀਆ ਅਤੇ ਰੰਧਾਵਾ ਦੋਵੇਂ ਮੰਤਰੀ ਕੈਪਟਨ ਦੇ ਇਕ ਮੁੱਖ ਅਫਸਰ ਤੋਂ ਖ਼ਫ਼ਾ ਸਨ ਜਿਸ ਕਰਕੇ ਕੈਪਟਨ ਦੁਆਰਾ ਉਕਤ ਅਫਸਰ ਨੂੰ ਮੀਟਿੰਗ ਤੋਂ ਦੂਰ ਰੱਖਿਆ ਗਿਆ। ਕੈਪਟਨ ਨੇ ਅੱਜ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਵਿਸ਼ਵਾਸ ਦਵਾਇਆ ਕਿ ਰੁਕੇ ਹੋਏ ਸਾਰੇ ਕੰਮ ਜਲਦ ਪੂਰੇ ਹੋ ਜਾਣਗੇ ਅਤੇ ਕਿਸੇ ਵੀ ਵਿਧਾਇਕ ਦਾ ਕੋਈ ਕੰਮ ਨਹੀਂ ਰੁੱਕਣ ਦਿੱਤਾ ਜਾਵੇਗਾ।
PUNJAB




INDIA








WORLD










