ਚੰਡੀਗੜ੍ਹ : ਐਡੀਸ਼ਨਲ ਐਡਵੋਕੇਟ ਜਨਰਲ ਰਮੀਜ਼ਾ ਹਕੀਮ ਦੇ ਨਾਲ ਨਾਲ ਏਜੀ ਅਤੁੱਲ ਨੰਦਾ ਵੀ ਏਸੀਐੱਸ ਹੋਮ ਤੋਂ ਨਾਖੁਸ਼ ਹਨ. ਕਾਰਨ ਇਹ ਹੈ ਕਿ ਉਨ੍ਹਾਂ ਦੇ ਆਫਿਸ ਵਿਚ ਤਕਰੀਬਨ 23 ਪੋਸਟਾਂ ਨੂੰ ਰੱਦ ਕਰ ਦਿੱਤਾ ਹੈ. ਜਿਸ ਦੇ ਚਲਦੇ ਏਜੀ ਅਤੁਲ ਨੰਦਾ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਦੇ ਆਫਿਸ ਤੋਂ 23 ਪੋਸਟਰਾਂ ਨੂੰ ਬਿਨਾਂ ਦੱਸੇ ਅਤੇ ਬਿਨਾਂ ਸਲਾਹ ਮਸ਼ਵਰੇ ਦੇ ਖ਼ਤਮ ਕਰ ਦਿੱਤਾ ਹੈ. ਏਜੀ ਅਤੁੱਲ ਨੰਦਾ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਇਸ ਵਿਚ ਕਈ ਪੋਸਟਾਂ ਅਜਿਹੀਆਂ ਹਨ ਜੋ ਕਿ ਲਾਇਬਰੇਰੀਅਨ ਅਤੇ ਸਟੈਨੋ ਦੀਆਂ ਹਨ. ਜੋ ਕਿਸੇ ਵੀ ਵਕੀਲ ਆਫਿਸ ਦੇ ਲਈ ਜ਼ਰੂਰੀ ਹਨ. ਇਸ ਨੂੰ ਖ਼ਤਮ ਕਰਨ ਦੇ ਨਾਲ ਏ ਜੀ ਆਫਿਸ ਦੀ ਫੰਕਸ਼ਨਿੰਗ ਉਤੇ ਅਸਰ ਪਵੇਗਾ.
ਤੁਹਾਨੂੰ ਦੱਸ ਦੇਈਏ ਕੇ ਪਹਿਲਾਂ ਅਤੁਲ ਨੰਦਾ ਦੀ ਪਤਨੀ ਰਮੀਜ਼ਾ ਹਕੀਮ ਦਾ ਅਸਤੀਫਾ ਆ ਚੁੱਕਾ ਤੇ ਮੁੱਖ ਮੰਤਰੀ ਵੱਲੋਂ ਮਨਜੂਰ ਕਰ ਲਿਆ ਹੈ . ਹਾਲਾਂਕਿ ਰਮੀਜ਼ਾ ਹਕੀਮ ਨੇ ਅਸਤੀਫ਼ੇ ਦਾ ਕਾਰਨ ਪ੍ਰਾਈਵੇਟ ਪ੍ਰੈਕਟਿਸ ਨੂੰ ਦੱਸਿਆ ਹੈ. ਪਰ ਜਾਣਕਾਰੀ ਦੇ ਮੁਤਾਬਿਕ ਰਮੀਜ਼ਾ ਹਕੀਮ ਕਈ ਲੀਡਰਸ ਵੱਲੋਂ ਏਜੀ ਆਫਿਸ ਅਤੇ ਲਾਅ ਅਧਿਕਾਰੀਆਂ ਉੱਤੇ ਵਾਰ ਵਾਰ ਲਗਾਏ ਜਾ ਰਹੇ ਇਲਜ਼ਾਮਾਂ ਤੋਂ ਨਾਖੁਸ਼ ਸੀ.
ਰਮੀਜ਼ਾ ਹਕੀਮ ਟਰਾਂਸਪੋਰਟ ਮਾਈਨਿੰਗ ਬੇਅਦਬੀ ਮਾਮਲਿਆਂ ਵਿਚ ਸਰਕਾਰ ਦੇ ਵੱਲੋਂ ਪੈਰਵੀ ਕਰ ਰਹੀ ਸੀ. ਉਹ ਲਗਾਤਾਰ ਇਨ੍ਹਾਂ ਮਾਮਲਿਆਂ ਵਿਚ ਕੋਰਟ ਵਿਚ ਪੇਸ਼ ਹੋ ਕੇ ਸਰਕਾਰ ਦਾ ਪੱਖ ਵੀ ਰੱਖਦੀ ਰਹੀ ਹੈ. ਪਰ ਇਸਦੇ ਬਾਵਜੂਦ ਐੱਲਜੀ ਆਫਿਸ ਅਤੇ ਲੋਅ ਅਧਿਕਾਰੀਆਂ ਉੱਤੇ ਵਾਰ ਵਾਰ ਸਵਾਲ ਚੁੱਕੇ ਜਾ ਰਹੇ ਸਨ. ਇਹੀ ਕਾਰਨ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਅਗਸਤ ਵਿਚ ਵੀ ਅਸਤੀਫਾ ਦਿੱਤਾ ਸੀ. ਹਾਲਾਂ ਕਿ ਉਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ ਉਨ੍ਹਾਂ ਦਾ ਅਸਤੀਫ਼ਾ ਨਾਮਨਜ਼ੂਰ ਕਰਦਾ ਸੀ ਪਰ ਇਕ ਵਾਰ ਫਿਰ ਹੁਣ 1 ਜੂਨ ਨੂੰ ਉਨ੍ਹਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ. ਜਿਸ ਨੂੰ ਮੁੱਖ ਮੰਤਰੀ ਨੇ ਮਨਜ਼ੂਰ ਕਰ ਲਿਆ ਹੈ. ਰਮੀਜ਼ਾ ਨੇ ਅਸਤੀਫਾ ਦੇਣ ਤੋਂ ਬਾਅਦ ਆਫਿਸ ਵਿਚ ਕੰਮ ਕਰਨ ਵਾਲੇ ਗਰੁੱਪ ਵਿਚ ਮੈਸੇਜ ਕਰ ਕੇ ਕਿਹਾ
ਇਹ ਸਾਰਾ ਕੁੱਝ ਹੋਣ ਤੋਂ ਬਾਅਦ ਏਜੀ ਅਤੁੱਲ ਨੰਦਾ ਨੇ ਵਿੰਨੀ ਮਹਾਜਨ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ ਹੈ. ਉਨ੍ਹਾਂ ਨੇ ਕਿਹਾ ਕਿ ਏਸੀਐੱਸ ਹੋਮ ਨੇ ਉਨ੍ਹਾਂ ਤੋਂ ਬਿਨਾਂ ਗੱਲਬਾਤ ਕੀਤੇ ਨੇ ਵੱਡਾ ਫੈਸਲਾ ਕਿਵੇਂ ਲੈ ਲਿਆ ਅਤੇ ਇਹ ਏਜੀ ਆਫਿਸ ਵਿਚ ਏ ਸੀ ਐੱਸ ਦੀ ਸਿੱਧੀ ਦਖਲਅੰਦਾਜ਼ੀ ਹੈ. ਆਪਣੇ ਲੈਟਰ ਦੇ ਵਿੱਚ ਅਤੁਲ ਨੰਦਾ ਨੇ ਇਹ ਵੀ ਲਿਖਿਆ ਕਿ ਇਹ ਜੀ ਆਫਿਸ ਪੰਜਾਬ ਸਰਕਾਰ ਦਾ ਪੱਖ ਸੁਪਰੀਮ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਅਤੇ ਟ੍ਰਿਬਿਊਨਲ ਵਿੱਚ ਰੱਖਦਾ ਹੈ ਅਤੇ ਬਹੁਤ ਲੋਡ ਰੋਜ਼ਾਨਾ ਵਧ ਰਿਹਾ ਹੈ. ਅਜਿਹੇ ਵਿਚ 23 ਪੋਸਟਾਂ ਖਤਮ ਕਰਨ ਨਾਲ ਏਜੀ ਆਫਿਸ ਦੇ ਵਿੱਚ ਪ੍ਰਭਾਵ ਪਵੇਗਾ। ਗੌਰਤਲਬ ਹੈ ਕਿ ਪੰਜਾਬ ਦੇ ਜੀ ਅਤੁਲ ਨੰਦਾ ਨੂੰ ਕਾਂਗਰਸ ਦੇ ਕਈ ਨੇਤਾ ਘੇਰ ਰਹੇ ਹਨ. ਅਤੁਲ ਨੰਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਹਨ ਇਸ ਕਰਕੇ ਹਮੇਸ਼ਾਂ ਵਿਰੋਧੀਆਂ ਦੇ ਨਿਸ਼ਾਨੇ ਤੇ ਰਹਿੰਦੇ ਹਨ.
PUNJAB




INDIA








WORLD










