ਜੈਤੋ :- ਪਿਛਲੇ ਦਿਨੀ ਫਰੀਦਕੋਟ ਜਿਲ੍ਹੇ ਵਿੱਚ ਪੈਂਦੇ ਕਸਬਾ ਜੈਤੋ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਗੰਗਸਰ ਵਿੱਚ ਨਿਭਾ ਰਹੇ ਖਜ਼ਾਨਚੀ ਦੀ ਸੇਵਾ ਅਤੇ ਇੱਕ ਹੋਰ ਸੇਵਾਦਾਰ ਤੇ ਘਿਨਾਉਣੇ ਕੰਮ ਕਰਨ ਦੇ ਅਰੋਪ ਲੱਗੇ ਸੀ । ਮਿਲੀ ਜਾਣਕਾਰੀ ਮੁਤਾਬਿਕ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਸ਼ਰਾਬ, ਮੀਟ ਦਾ ਸੇਵਨ ਕੀਤਾ ਜਾਂਦਾ ਸੀ ਤੇ ਗੈਰ ਜਨਾਨੀਆਂ ਨੂੰ ਲਿਆਂਦਾ ਜਾਂਦਾ ਸੀ । ਜਦੋਂ ਇਸ ਸਾਰੇ ਕੁੱਝ ਬਾਰੇ ਲੋਕਾਂ ਨੂੰ ਪਤਾ ਲੱਗਾ ਤਾਂ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੂਚਿਤ ਕੀਤਾ ਗਿਆ ਸੀ ਤੇ ਉਨ੍ਹਾਂ ਵੱਲੋਂ ਜਾਂਚ ਕੀਤੀ ਗਈ ਤੇ ਜਾਂਚ ਦੌਰਾਨ ਗੁਰਦੁਆਰਾ ਸਾਹਿਬ ਵਿੱਚ ਬਣੇ ਖੂਹ ਚੋ ਕੁੱਝ ਇਤਰਾਜ਼ ਯੋਗ ਸਮਾਨ ਮਿਲਿਆ । ਜਿਸ ਤੋਂ ਬਾਅਦ ਸੰਗਤ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਤੇ ਪੁਲਿਸ ਨੇ ਬੀਬੀ ਰਜਿੰਦਰ ਕੌਰ ਦੇ ਬਿਆਨਾਂ ਤੇ 2 ਅਰੋਪੀਆਂ ਖਿਲਾਫ ਮਾਮਲਾ ਦਰਜ ਕਰ ਗਿਰਫ਼ਤਾਰ ਕਰ ਲਿਆ ਸੀ ਤੇ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ । ਪਰ ਪੁਲਿਸ ਦੀ ਇਸ ਸਾਰੀ ਕਰਵਾਈ ਤੋਂ ਨਾ ਖੁਸ਼ ਸੰਗਤ ਵੱਲੋਂ ਜੈਤੋ ਵਿਖੇ ਸੜਕ ਤੇ ਧਰਨਾ ਲਾ ਦਿੱਤਾ ਗਿਆ ਧਰਨਾਕਾਰੀ ਸੁਖਰਾਜ ਸਿੰਘ ਨੇ ਅਰੋਪ ਲਾਏ ਕੇ ਦੋਸ਼ੀਆਂ ਕੋਲੋਂ ਸਹੀ ਤਰੀਕੇ ਨਾਲ ਪੁਛਗਿੱਛ ਨਹੀਂ ਕੀਤੀ ਜਾ ਰਹੀ ਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ । ਧਰਨਾਕਾਰੀਆਂ ਨੇ ਆਖਿਆ ਜਿਨ੍ਹਾਂ ਚਿਰ ਸਾਨੂੰ ਪੁਲਿਸ ਤਸੱਲੀਬਖਸ਼ ਜਵਾਬ ਨਹੀਂ ਦਿੰਦੀ ਉਨ੍ਹਾਂ ਟਾਈਮ ਧਰਨਾ ਜਾਰੀ ਰਹੇਗਾ ਇਸ ਧਰਨੇ ਵਿੱਚ ਅਮਰੀਕ ਸਿੰਘ ਅਜਨਾਲਾ ਵੀ ਪਹੁੰਚੇ ਹੋਏ ਸੀ
PUNJAB




INDIA








WORLD










