ਰੂਪਨਗਰ: ਪਿਛਲੇ ਇੱਕ ਮਹੀਨੇ ਪਹਿਲਾਂ ਭਾਖੜਾ ਨਹਿਰ ‘ਚ ਨਕਲੀ ਕੋਰੋਨਾ ਵੈਕਸੀਨ ਦੇ ਮਿਲਣ ਮਾਮਲੇ ‘ਚ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਦੱਸ ਦਈਏ ਕਿ ਪੁਲਿਸ ਨੇ ਮਾਮਲੇ ਸਬੰਧੀ 2 ਕਰੋੜ ਰੁਪਏ ਦੀ ਰਾਸ਼ੀ, ਦੋ ਲੈੱਪਟਾਪ ਅਤੇ ਚਾਰ ਗੱਡੀਆਂ ਸਣੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਪਿੰਡ ਖੁੱਡਾ ਦੇ ਮੁਹੰਮਦ ਸ਼ਾਹਵਰ, ਯੂ.ਪੀ. ਦੇ ਬਾਗਪਤ ਦੇ ਅਰਸ਼ਦ ਖਾਨ, ਸਹਾਰਨਪੁਰ (ਯੂ.ਪੀ.) ਦੇ ਮੁਹੰਮਦ ਅਰਸ਼ਦ, ਕੁਰੂਕਸ਼ੇਤਰ (ਹਰਿਆਣਾ) ਦੇ ਪ੍ਰਦੀਪ ਸਰੋਹਾ ਅਤੇ ਸ਼ਾਹ ਨਜ਼ਰ ਤੇ ਸ਼ਾਹ ਆਲਮ ਵਾਸੀ ਬਹਿਲੋਪੁਰ, ਮੋਹਾਲੀ ਵਜੋਂ ਹੋਈ ਹੈ। ਰੂਪਨਗਰ ਪੁਲਿਸ ਨੇ ਇਨ੍ਹਾਂ ਪਾਸੋ 2 ਕਰੋੜ ਰੁਪਏ ਦੀ ਨਕਦੀ, ਚਾਰ ਕਾਰਾਂ ਮਾਰੂਤੀ ਬਲੇਨੋ (ਯੂਪੀ12ਬੀਬੀ6710), ਟੋਯੋਟਾ ਈਟੀਓਸ (ਯੂਕੇ08 ਏਸੀ 2561), ਹੁੰਡਈ ਆਈ-20 (ਪੀਬੀ 65 ਏਯੂ 5784) ਅਤੇ ਮਾਰੂਤੀ ਸਵਿਫਟ ਡਿਜ਼ਾਇਰ (ਸੀਐਚ 01 ਐਕਸ 7862) ਤੋਂ ਇਲਾਵਾ ਸ਼ੀਸ਼ੀਆਂ ਲਈ ਵਰਤੇ ਗਏ ਡਿਜਾਈਨ ਅਤੇ ਪੈਕਿੰਗ ਸਮੱਗਰੀ ਬਰਾਮਦ ਕੀਤੀ ਹੈ।
ਜ਼ਿਕਰਯੋਗ ਹੈ ਕਿ ਭਾਖੜਾ ਨਹਿਰ ਚੋਂ ਭਾਰੀ ਗਿਣਤੀ ’ਚ ਕਈ ਪ੍ਰਕਾਰ ਦੇ ਟੀਕਿਆ ਦੀ ਖੇਪ ਮਿਲੀ ਸੀ ਜਿਸ ਕਾਰਨ ਇਲਾਕੇ ’ਚ ਹੜਕੰਪ ਮਚ ਗਿਆ ਸੀ। ਸਥਾਨਿਕ ਲੋਕਾਂ ਨੇ ਇਸ ਸਬੰਧੀ ਸੂਚਨਾ ਪੁਲਿਸ ਅਤੇ ਸਿਹਤ ਵਿਭਾਗ ਨੂੰ ਦਿੱਤੀ ਸੀ।
6 ਮਈ, 2021 ਨੂੰ ਭਾਖੜਾ ਨਹਿਰ ਦੇ ਸਲੇਮਪੁਰ ਸਾਇਫਨ ਤੋਂ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ 383 ਰੈਮਡੀਸੀਵਰ ਟੀਕੇ ਅਤੇ 1344 ਕੋਫੋਪਰੋਜ਼ਨ ਟੀਕੇ ਅਤੇ 794 ਬਿਨਾਂ ਲੈਵਲ ਦੇ ਟੀਕੇ ਨਹਿਰ ਚੋਂ ਬਰਾਮਦ ਕੀਤੇ ਸੀ। ਡਰੱਗ ਕੰਟਰੋਲ ਅਫਸਰ ਰੂਪਨਗਰ ਤਜਿੰਦਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਸੀ।
PUNJAB




INDIA








WORLD










