ਬਾਘਾਪੁਰਾਣਾ :- ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸ਼ੁੱਕਰਵਾਰ ਨੂੰ ਐਲਾਨ ਕੀਤੇ ਗਏ ਨਤੀਜਿਆਂ ਮੁਤਾਬਕ ਮੋਗਾ ਜ਼ਿਲ੍ਹੇ ਦੀ ਉਪਿੰਦਰਜੀਤ ਕੌਰ ਬਰਾੜ ਨੇ ਪੰਜਾਬ ਸਿਵਲ ਸਰਵਿਸਿਜ਼ 2020 ਦੀ ਦਾਖਲਾ ਪ੍ਰੀਖਿਆ ਵਿੱਚ ਟਾਪ ਪ੍ਰਾਪਤ ਕੀਤਾ ਹੈ।
ਉਪਿੰਦਰਜੀਤ ਕੌਰ ਮੋਗਾ ਦੇ ਪਿੰਡ ਸਮਾਲਸਰ ਪਿੰਡ ਨਾਲ ਸਬੰਧਤ ਹੈ ਅਤੇ ਉਸ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਜੀਓਲਜੀ ਵਿੱਚ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਆਪਣੀ ਇਸ ਕਾਮਯਾਬੀ ਲਈ ਉਸ ਨੇ ਕਿਹਾ ਕਿ “ਮੇਰੀ ਸਫਲਤਾ ਦਾ ਸਾਰਾ ਸਿਹਰਾ ਮੇਰੇ ਮਾਪਿਆਂ ਅਤੇ ਅਧਿਆਪਕਾਂ ਨੂੰ ਜਾਂਦਾ ਹੈ।”
ਪੰਜਾਬ ਸਿਵਲ ਸਰਵਿਸਜ ਦੇ ਨਤੀਜੇ ਐਲਾਨ ਕੀਤੇ ਜਾਣ ‘ਚੇ ਪਿੰਡ ਸਮਾਲਸਰ ਦੀ ਬੇਟੀ ਉਪਿੰਦਰਜੀਤ ਕੌਰ ਜਿਸ ਦੇ ਪਿਤਾ ਮਾਸਟਰ ਸਵਰਨ ਸਿੰਘ ਬਰਾੜ ਹਨ ਨੇ ਪੰਜਾਬ ਚੋਂ ਪਹਿਲਾ ਸਥਾਨ ਲੈਕੇ ਇਤਿਹਾਸ ਰੱਚਿਆ ਹੈ। ਇਹ ਖੁਸ਼ੀ ਬਾਰੇ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਮਾਸਟਰ ਸਵਰਨ ਸਿੰਘ ਬਰਾੜ ਦੇ ਘਰ ਵਧਾਈ ਦੇਣ ਵਾਲਿਆਂ ਤਾਂਤਾ ਲੱਗ ਗਿਆ।
ਦੱਸ ਦਈਏ ਕਿ ਕੁੱਲ 174 ਉਮੀਦਵਾਰ ਇੰਟਰਵਿਊ ਗੇੜ ਲਈ ਆਏ ਸੀ ਅਤੇ ਨਤੀਜੇ ਇੰਟਰਵਿਊ ਦੇਣ ਦੇ ਇੱਕ ਘੰਟੇ ਬਾਅਦ ਐਲਾਨੇ ਗਏ ਸੀ।
PUNJAB




INDIA








WORLD










