ਰਾਮਪੁਰਾ ਫੂਲ: -ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਜਮੀਨਾ ਦੇ ਝਗੜਿਆਂ ਨੂੰ ਲੈ ਕੇ ਵੀਡੀਓ ਆਮ ਹੀ ਸ਼ੋਸ਼ਲ ਮੀਡੀਏ ਤੇ ਵਾਇਰਲ ਹੋ ਰਹੀਆਂ ਹਨ। ਜਮੀਨਾਂ ਦੇ ਝਗੜਿਆਂ ਨੂੰ ਲੈ ਭਰਾ ਭਰਾ ਆਪਸ ਵਿੱਚ ਇੱਕ ਦੂਜੇ ਨੂੰ ਗੋਲੀਆਂ ਮਾਰ ਰਹੇ ਜੋ ਕਿ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਸ ਤਰ੍ਹਾਂ ਦੀ ਖਬਰ ਬਠਿੰਡਾ ਜਿਲ੍ਹੇ ਅੰਦਰ ਰਾਮਪੁਰਾ ਫੂਲ ਦੇ ਅਧੀਨ ਆਉਂਦੇ ਪਿੰਡ ਜਿਓਂਦ ਦੀ ਇਕ ਤਿਹਾਈ ਜ਼ਮੀਨ ਨੂੰ ਲੈਕੇ ਦੋ ਧੜਿਆਂ ‘ਚ ਕਈ ਵਾਰ ਲੜਾਈ ਹੋ ਚੁੱਕੀ ਹੈ ਤੇ ਕਈ ਵਾਰ ਐਫਆਈਆਰ ਵੀ ਦਰਜ ਹੋਈ ਹੈ। ਅੱਜ ਫਿਰ ਹੋਈ ਲੜਾਈ ਖੂਨੀ ਟਕਰਾਅ ‘ਚ ਬਦਲ ਗਈ। ਜਦੋਂ ਮਲਕੀਤ ਸਿੰਘ ਦੇ ਖੇਤ ਨੂੰ ਆਪਣਾ ਦੱਸਦਿਆਂ ਸੁਰਜੀਤ ਸਿੰਘ 15-20 ਬੰਦਿਆਂ ਦੇ ਨਾਲ ਆ ਗਿਆ। ਦੂਜੇ ਪਾਸੇ ਉਨ੍ਹਾਂ ਨੂੰ ਰੋਕਣ ਲਈ ਪੂਰਾ ਪਿੰਡ ਇਕੱਠਾ ਹੋ ਗਿਆ।
ਇਸ ਤੋਂ ਬਾਅਦ ਕਬਜ਼ਾ ਲੈਣ ਆਏ ਸੁਰਜੀਤ ਸਿੰਘ ਦੇ ਧੜੇ ਨੇ ਗੋਲੀਆਂ ਚਲਾ ਦਿੱਤੀਆਂ। ਜੋ ਕਿਸਾਨ ਯੂਨੀਅਨ ਦੇ ਲੋਕਾਂ ਤੇ ਪਿੰਡ ਵਾਸੀਆਂ ਦੇ ਲੱਗੀਆਂ। ਇਸ ਦੌਰਾਨ ਕਈ ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ‘ਚੋਂ 6 ਲੋਕਾਂ ਨੂੰ ਰਾਮਪੁਰਾ ਫੂਲ ਦੇ ਸਿਵਿਲ ਹਸਪਤਾਲ ਤੇ ਇਕ ਨੂੰ ਲੁਧਿਆਣਾ ਦੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
PUNJAB




INDIA








WORLD










