ਬਾਘਾਪੁਰਾਣਾ :- ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸ ਹੇਠ ਗੈਗਸਟਰਾ ਅਤੇ ਨਜਾਇਜ ਅਸਲਾ ਰੱਖਣ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਅੱਜ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਏ ਐਸ ਆਈ ਤਰਸੇਮ ਸਿੰਘ ਬਰਾੜ ਸੀ.ਆਈ.ਏ ਸਟਾਫ ਬਾਘਾ ਪੁਰਾਣਾ ਨੇ ਮੁਖਬਰੀ ਦੇ ਅਧਾਰ ਤੇ ਜੀ.ਟੀ ਰੋਡ ਸਮਾਲਸਰ ਤੋਂ ਗੱਡੀ ਨੰਬਰੀ HR29AA – 7070 ਮਾਰਕਾ ਫਾਰਚੂਨਰ ਤੇ ਸਵਾਰ ਹੋ ਕਿ ਆ ਰਹੇ ਤਿੰਨ ਵਿਅਕਤੀ ਰਾਜਾ ਸਿੰਘ ਪੁੱਤਰ ਜੀਤ ਸਿੰਘ ਪੁੱਤਰ ਜਵਾਲਾ ਸਿੰਘ ਵਾਸੀ ਘੂਕਿਆ ਵਾਲੀ ਤਹਿ ਲਿਆਵਾਲੀ ਜਿਲ੍ਹਾ ਸਿਰਸਾ , ਇਕਬਾਲ ਸਿੰਘ ਉਰਫ ਘਾਲੂ ਪੁੱਤਰ ਮੋਦਨ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਸਿੱਧੂ ਪੱਤੀ ਆਕਲੀਆ ਜਲਾਲ , ਹਰਮਨਪ੍ਰੀਤ ਸਿੰਘ ਉਰਫ ਗੈਰੀ ਪੁੱਤਰ ਨਿਰਭੈ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਦਿਆਲਪੁਰਾ ਭਾਈਕਾ ਨੂੰ ਕਾਬੂ ਕੀਤਾ । ਦੋਸੀ ਰਾਜਾ ਸਿੰਘ , ਪਾਸੋ ਇੱਕ ਦੇਸੀ ਪਿਸਤੌਲ ਕੱਟਾ 315 ਬੋਰ ਸਮੇਤ 02 ਰੌਦ ਜਿੰਦਾ 315 ਬੋਰ , ਦੋਸੀ ਇਕਬਾਲ ਸਿੰਘ ਉਰਫ ਘਾਲੂ ਪਾਸੋ ਇੱਕ ਰਿਵਾਲਵਰ 32 ਬੋਰ ਸਮੇਤ 02 ਰੌਦ ਜਿੰਦਾ 32 ਬੋਰ ਅਤੇ ਦੋਸ਼ੀ ਹਰਮਨਪ੍ਰੀਤ ਸਿੰਘ ਉਰਫ ਗੈਰੀ ਪਾਸੋ ਇੱਕ ਦੇਸੀ ਪਿਸਟਲ 32 ਬੋਰ ਸਮੇਤ 02 ਰੌਦ ਜਿੰਦਾ 32 ਬੋਰ ਬਰਾਮਦ ਕਰਕੇ ਮੁਕੱਦਮਾ ਨੰਬਰ 49 ਮਿਤੀ 19-06-2021 ਅ / ਧ 25-54-59 ਅਸਲਾ ਐਕਟ ਥਾਣਾ ਸਮਾਲਸਰ ਦਰਜ ਰਜਿਸਟਰ ਕੀਤਾ ਗਿਆ ਹੈ , ਪੁੱਛ ਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਅਸੀ ਇਹ ਨਜਾਇਜ ਅਸਲੇ ਬਾਹਰਲੀ ਸਟੇਟਾ ਤੋਂ ਲਿਆ ਕਿ ਪੰਜਾਬ ਵਿੱਚ ਸਪਲਾਈ ਕਰਦੇ ਹਾ ।ਤੇ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ । ਇਹ ਸਾਰੀ ਕਾਰਵਾਈ ਜਗਤਪ੍ਰੀਤ ਸਿੰਘ ਪੀ.ਪੀ.ਐਸ ਐਸਪੀ ( ਆਈ ) ਮੋਗਾ , ਜੰਗਜੀਤ ਸਿੰਘ ਪੀ.ਪੀ.ਐਸ ਡੀ.ਐਸ.ਪੀ ( ਆਈ ) ਮੋਗਾ ਦੀ ਰਹਿਨੁਮਾਈ ਹੇਠ ਜੇਰ ਨਿਗਰਾਨੀ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾ ਪੁਰਾਣਾ ਦੇ ਦੁਆਰਾ ਆਪਣੀ ਟੀਮ ਨੂੰ ਨਿਰਦੇਸ਼ ਕਰਕੇ ਕਰਵਾਈ ਗਈ।
PUNJAB




INDIA








WORLD










