ਚੰਡੀਗੜ੍ਹ 21 ਜੂਨ (ਪ.ਪ.) : ਕੋਟਕਪੂਰਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਅਤੇ ਭਾਈ ਹਰਨਿਰਪਾਲ ਸਿੰਘ ਕੁੱਕੂ ਦੇ ਸਪੁੱਤਰ ਰਾਹੁਲ ਸਿੱਧੂ ਦਾ ਬੀਤੀ ਦੇਰ ਰਾਤ ਚੰਡੀਗੜ੍ਹ ਵਿਖੇ ਭਿਆਨਕ ਐਕਸੀਡੈਂਟ ਹੋ ਗਿਆ, ਜਿਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਰਾਹੁਲ ਸਿੱਧੂ ਆਈ.ਸੀ.ਯੂ. ਵਿਚ ਦਾਖਿਲ ਹਨ ਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਐਕਸੀਡੈਂਟ ਇਨ੍ਹਾਂ ਭਿਆਨਕ ਸੀ ਕਿ ਜਿਸ ਗੱਡੀ ਵਿਚ ਉਹ ਸਵਾਰ ਸੀ ਉਹ ਕਾਫੀ ਜ਼ਿਆਦਾ ਨੁਕਸਾਨੀ ਗਈ। ਇਥੇ ਹੀ ਤੁਹਾਨੂੰ ਦੱਸ ਦਈਏ ਕਿ ਰਾਹੁਲ ਸਿੱਧੂ ਕਾਂਗਰਸ ਦੇ ਸੀਨੀਅਰ ਲੀਡਰ ਹਨ ਤੇ ਉਨ੍ਹਾਂ ਨੂੰ ਪਾਰਟੀ ਵਲੋਂ ਹਲਕਾ ਕੋਟਕਪੂਰਾ ਤੋਂ ਇੰਚਾਰਜ ਵੀ ਥਾਪਿਆ ਹੋਇਆ ਹੈ। ਇਸ ਘਟਨਾ ਤੋਂ ਬਾਅਦ ਹਲਕੇ ਵਿਚ ਨਮੋਸ਼ੀ ਜਿਹੀ ਛਾ ਗਈ ਹੈ ਤੇ ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਦਾ ਹਾਲ ਚਾਲ ਪੁੱਛਣ ਲਈ ਚੰਡੀਗੜ੍ਹ ਪਹੁੰਚ ਕਰ ਰਹੇ ਹਨ।
PUNJAB




INDIA








WORLD










