ਚੰਡੀਗੜ੍ਹ :- ਕੁੰਵਰ ਵਿਜੈ ਪ੍ਰਤਾਪ ਸਿੰਘ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ ਅਤੇ ਉਨ੍ਹਾਂ ਦੇ ਸ਼ਾਮਿਲ ਹੋਣ ਤੋਂ ਬਾਅਦ ਲਗਾਤਾਰ ਵੱਖ ਵੱਖ ਸਿਆਸੀ ਲੀਡਰਾਂ ਦਾ ਪ੍ਰਤੀਕਰਨ ਆ ਰਿਹਾ ਹੈ ਤੇ ਇਸ ਸਬੰਧੀ ਸੁਖਪਾਲ ਸਿੰਘ ਖਹਿਰਾ ਨੇ ਵੀ ਸ਼ਬਦੀ ਵਾਰ ਕੀਤੇ ਹਨ। ਉਨ੍ਹਾਂ ਕਿਹਾ ਕਿ “ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਪ ਪਾਰਟੀ ਵਿੱਚ ਸ਼ਾਮਿਲ ਹੋ ਕੇ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਦੀ ਸਿਆਸਤ ਵਿੱਚ ਆਉਣ ਦੀ ਲੰਮੇ ਸਮੇਂ ਤੋਂ ਇੱਛਾ ਸੀ ਜਿਸ ਵਾਸਤੇ ਉਹਨਾਂ ਨੇ ਬੇਅਦਬੀ ਕਾਂਡ ਦੀ ਜਾਂਚ ਦੀਆਂ ਬੈਸਾਖੀਆਂ ਦਾ ਸਹਾਰਾ ਲਿਆ। ਉਸ ਨੇ ਜਾਣ ਬੁੱਝ ਕੇ ਸਾਜਿਸ਼ੀ ਢੰਗ ਨਾਲ ਬੇਅਦਬੀ ਮਾਮਲਿਆਂ ਦੀ ਜਾਂਚ ਨੂੰ 2.5 ਸਾਲ ਲੇਟ ਕੀਤਾ, ਜਿਸ ਪਿੱਛੇ ਉਸ ਦਾ ਮਕਸਦ ਆਮ ਆਦਮੀ ਪਾਰਟੀ ਨੂੰ ਸਿੱਧੇ ਤੋਰ ਤੇ ਲਾਹਾ ਪਹੁੰਚਾਉਣਾ ਸੀ। ਕਿਉਂਕਿ ਅਕਾਲੀਆਂ ਉੱਪਰ ਪਹਿਲਾਂ ਹੀ ਬੇਅਦਬੀ ਦਾ ਧੱਬਾ ਲੱਗਾ ਹੋਇਆ ਹੈ ਅਤੇ ਜਾਂਚ ਵਿੱਚ ਦੇਰੀ ਦਾ ਨੁਕਸਾਨ ਕਾਂਗਰਸ ਨੂੰ ਹੁੰਦਾ ਹੈ । ਮੈਂ ਉਮੀਦ ਕਰਦਾ ਹਾਂ ਕਿ ਪੰਜਾਬੀ ਇਸਤਰ੍ਹਾਂ ਦੇ ਸਾਜਿਸ਼ੀ ਲੋਕਾਂਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ ।
PUNJAB




INDIA








WORLD










