ਚੰਡੀਗੜ੍ਹ: ਬਹਿਬਲ ਅਤੇ ਕੋਟਕਪੂਰਾ ਪੁਲਿਸ ਗੋਲੀ ਕਾਂਡ ਦੀ ਜਾਂਚ ਲਈ ਕਾਇਮ ਕੀਤੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਕਰੀਬ ਤਿੰਨ ਘੰਟੇ ਪੁੱਛਗਿੱਛ ਕੀਤੀ। ਐਸਆਈਟੀ ਦੀ ਟੀਮ ਸਵੇਰੇ 10:35 ਵਜੇ ਬਾਦਲ ਦੇ ਘਰ ਦਾਖਲ ਹੋਈ ਤੇ 12:55 ਵਜੇ ਬਾਹਰ ਨਿਕਲੀ।
ਸਿੱਟ ਦੀ ਪੁੱਛਗਿੱਛ ਮਗਰੋਂ ਅਕਾਲੀ ਲੀਡਰਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਕੈਪਟਨ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਬੇਅਦਬੀ ਦੀ ਘਟਨਾ ਬੇਹੱਦ ਅਫਸੋਸਨਾਕ ਹੈ। ਉਨ੍ਹਾਂ ਕਿਹਾ ਕਿ ਕੈਪਟਨ ਰਾਜਨੀਤਕ ਰੋਟੀਆਂ ਸੇਕਣ ਲਈ ਅਜਿਹਾ ਕਰ ਰਹੇ ਹਨ। ਹਾਈਕੋਰਟ ਨੇ ਪਹਿਲਾਂ ਹੀ ਸੱਚ ਸਾਹਮਣੇ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ਅਸਲੀ ਦੋਸ਼ੀਆਂ ਨੂੰ ਸਜ਼ਾ ਦੇਣੀਆਂ ਚਾਹੀਦੀਆਂ ਹਨ। ਇਸ ਵਿੱਚ ਅਸੀਂ ਹਮੇਸ਼ਾ ਸਹਿਯੋਗ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਨੇ ਸਿੱਟ ਨੂੰ ਹਮੇਸ਼ਾ ਸਿਆਸਤ ਲਈ ਵਰਤਿਆ ਹੈ। ਇਸ ਸਿੱਟ ਪਿੱਛੇ ਵੀ ਰਾਜਨੀਤੀ ਕੀਤੀ ਗਈ ਹੈ। ਸਿੱਟ ਦੇ ਮੈਂਬਰਾਂ ਨੂੰ ਤਰੱਕੀ ਦਿੱਤੀ ਗਈ ਹੈ। ਐਲਕੇ ਯਾਦਵ ਨੂੰ ਰਾਤੋ-ਰਾਤ ਤਰੱਕੀ ਦਿੱਤੀ ਗਈ। ਵਿਜੇ ਸਿੰਗਲਾ ਨੂੰ ਮੈਂਬਰ ਕਿਵੇਂ ਬਣਾ ਦਿੱਤਾ। ਰਿਟਾਇਰਮੈਂਟ ਤੋਂ ਬਾਅਦ ਸਿੱਟ ਦਾ ਮੈਂਬਰ ਕਿਵੇਂ ਬਣਾਇਆ।
PUNJAB




INDIA








WORLD










