ਕੋਟਕਪੂਰਾ 22 ਜੂਨ (ਵਰਿੰਦਰਪਾਲ ਸਿੰਘ) : ਕੋਟਕਪੁਰਾ ਵਿੱਚ ਰਿਸ਼ੀ ਨਗਰ ਵਿੱਚ 11 ਵਜੇ ਦੇ ਕਰੀਬ ਗੈਂਗਵਾਰ ਹੋਈ ਜਿਸ ਵਿਚ ਦੋਹਾਂ ਪਾਸਿਓਂ ਗੋਲੀਆਂ ਚਲੀਆਂ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ।ਮੌਕੇ ਤੇ ਐਸ ਐਚ ਓ ਥਾਣਾ ਸਿਟੀ ਕੋਟਕਪੂਰਾ ਮੁਖਤਿਆਰ ਸਿੰਘ ਅਤੇ ਡੀ ਐਸ ਪੀ ਬਲਕਾਰ ਸਿੰਘ ਸੰਧੂ ਅਤੇ ਭਾਰੀ ਪੁਲਿਸ ਫੋਰਸ ਮਜੂਦ ਰਹੀ । ਮਿਲੀ ਜਾਣਕਾਰੀ ਅਨੁਸਾਰ 15 ਤੋ ਜਿਆਦਾ ਕਾਰਤੂਸ ਚੱਲੇ।ਮ੍ਰਿਤਕ ਵਿਅਕਤੀ ਦੀ ਪਹਿਚਾਣ ਜ਼ਿਲ੍ਹਾ ਫਿਰੋਜ਼ਪੁਰ ਵਿਚ ਰਹਿਣ ਵਾਲੇ ਦੀਪਕ ਸਿੰਘ ਦੇ ਰੂਪ ਵਜੋਂ ਹੋਈ।ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰਸਾਈਕਲ ਤੇ ਸਵਾਰ ਹੋਏ ਦੋ ਨੌਜਵਾਨਾਂ ਨੇ ਹਰਵੇਲ ਸਿੰਘ ਨਾਮ ਦੇ ਯੁਵਕ ਉੱਤੇ ਹਮਲਾ ਕੀਤਾ ਸੀ।ਜਦ ਮੋਟਰਸਾਈਕਲ ਸਵਾਰ ਨੇ ਹਰਵੇਲ ਸਿੰਘ ਤੇ ਗੋਲੀਆਂ ਚਲਾਈਆਂ ਤਾਂ ਉਸ ਨੇ ਵੀ ਆਪਣੀ ਸੁਰੱਖਿਆ ਲਈ ਗੋਲੀਆਂ ਚਲਾਈਆਂ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।
PUNJAB




INDIA








WORLD










