ਤਾਮਿਲਨਾਡੂ:- ਤਾਮਿਲਨਾਡੂ ਦੇ ਤਿਰੂਨੇਲਵੇਲੀ (Tirunelveli) ਸ਼ਹਿਰ ਦੇ ਸ਼ੰਕਰ ਨਗਰ ਵਿਚ ਇੱਕ ਨਿੱਜੀ ਸੀਮੈਂਟ ਫੈਕਟਰੀ ਵਿੱਚੋਂ ਦੋ ਪਾਈਪ ਬੰਬ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਖਦਸ਼ਾ ਜਤਾਇਆ ਹੈ ਕਿ ਇਹ ਕੰਪਨੀ ਦੇ ਕੁਝ ਬਰਖਾਸਤ ਕਰਮਚਾਰੀਆਂ ਨੇ ਰੱਖੇ ਹਨ। ਕੋਰੋਨਾ ਕਾਲ ਦੌਰਾਨ ਪ੍ਰਾਈਵੇਟ ਸੀਮਿੰਟ ਫੈਕਟਰੀਆਂ ਦੇ ਮਾਲਕਾਂ ਦੁਆਰਾ ਕੁਝ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਬੰਬ ਕਾਫੀ ਸ਼ਕਤੀਸ਼ਾਲੀ ਸਨ ਅਤੇ ਇਸ ਨੂੰ ਨਕਾਰਾ ਕਰ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਅਧਿਕਾਰੀਆਂ ਨੂੰ ਫੋਨ ਕਰਕੇ ਕੱਢੇ ਗਏ ਕਰਮਚਾਰੀਆਂ ਲਈ 50 ਲੱਖ ਰੁਪਏ ਦੀ ਮੰਗ ਕੀਤੀ ਗਈ। ਜੇ ਪੈਸੇ ਨਾ ਦਿੱਤੇ ਤਾਂ ਫੈਕਟਰੀ ਵਿਚ ਪੰਜ ਥਾਵਾਂ ‘ਤੇ ਬੰਬ ਲਗਾਉਣ ਦੀ ਧਮਕੀ ਵੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਰਾਤ ਨੂੰ ਬੰਬ ਡਿਸਪੋਜ਼ਲ ਸਕੁਐਡ ਮੌਕੇ ‘ਤੇ ਪਹੁੰਚੀ, ਜਿਸ ਨੇ ਦੋ ਪਾਈਪ ਬੰਬ ਬਰਾਮਦ ਕੀਤੇ। ਬੰਬ ਨੂੰ ਨਕਾਰਾ ਕਰਨ ਤੋਂ ਪਹਿਲਾਂ ਇਸ ਦਾ ਵਿਸਥਾਰ ਨਾਲ ਨਿਰੀਖਣ ਕੀਤਾ ਜਾਵੇਗਾ। ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਬੰਬ ਕੱਢੇ ਗਏ ਮੁਲਾਜ਼ਮਾਂ ਨੇ ਲਗਾਏ ਸਨ। ਅਣਪਛਾਤੇ ਲੋਕਾਂ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਐਸਪੀ ਐਨ ਮਨੀਵਨਾਨ ਨੇ ਫੈਕਟਰੀ ਦਾ ਦੌਰਾ ਕੀਤਾ ਅਤੇ ਮਾਮਲੇ ਦੀ ਜਾਂਚ ਕੀਤੀ। ਦਿ ਹਿੰਦੂ ਦੀ ਰਿਪੋਰਟ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਸੀਮਿੰਟ ਫੈਕਟਰੀ ਵਿੱਚ ਕੁਝ ਸੌ ਸਥਾਈ ਕਾਮੇ ਅਤੇ ਇੱਕ ਹਜ਼ਾਰ ਤੋਂ ਵੱਧ ਠੇਕਾ ਕਰਮਚਾਰੀ ਕੰਮ ਕਰ ਰਹੇ ਸਨ। ਮੁਢਲੀ ਜਾਂਚ ਤੋਂ ਬਾਅਦ 6 ਸ਼ੱਕੀ ਵਿਅਕਤੀਆਂ ਨੂੰ ਬੁੱਧਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਰਿਪੋਰਟ ਦੇ ਅਨੁਸਾਰ ਇੱਕ ਪੁਲਿਸ ਅਧਿਕਾਰੀ ਨੇ ਕਿਹਾ, ‘ਸਾਨੂੰ ਇਸ ਘਟਨਾ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਦੋਸ਼ੀਆਂ ਦੀ ਪਛਾਣ ਲਈ ਜਾਂਚ ਜਾਰੀ ਹੈ।
PUNJAB




INDIA








WORLD










