ਚੰਡੀਗੜ੍ਹ : ਭਾਰਤੀ ਪਰਵਾਸੀ ਐੱਸਪੀ ਸਿੰਘ ਓਬਰਾਏ ਘਰ ਤੋਂ ਦੁਬਈ ਅਕੇਲੇ ਉਡਾਣ ਭਰਨ ਵਾਲੇ ਯਾਤਰੀ ਬਣ ਗਏ ਹਨ. ਐੱਸ ਪੀ ਓਬਰਾਏ ਇਕ ਵਪਾਰੀ ਅਤੇ ਸਮਾਜ ਸੇਵੀ ਵਜੋਂ ਸਮਾਜ ਵਿੱਚ ਵਿਚਰਦੇ ਹਨ ਅਤੇ ਉਨ੍ਹਾਂ ਕੋਲ ਯੂਏਈ ਦਾ ਦੱਸ ਸਾਲਾਂ ਗੋਲਡਨ ਵੀਜ਼ਾ ਹੈ। ਬੁੱਧਵਾਰ ਨੂੰ ਉਹ ਏਅਰ ਇੰਡੀਆ (AI929) ਵਿਮਾਨ ਦੇ ਵਿਚ ਪੰਜਾਬ ਤੋਂ ਦੁਬਈ ਦੇ ਲਈ ਰਵਾਨਾ ਹੋਏ. ਗੌਰਤਲਬ ਹੈ ਕਿ ਬੁੱਧਵਾਰ ਤੋਂ ਕੋਵਿਡ19 ਦੇ ਮਾਮਲਿਆਂ ਵਿੱਚ ਨੂੰ ਵੇਖਦੇ ਹੋਏ ਦੁਬਈ ਨੇ 24 ਅਪ੍ਰੈਲ ਤੋਂ ਭਾਰਤ ਤੋਂ ਦੁਬਈ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ. ਜਿਸ ਨੂੰ ਕਿ ਹੁਣ ਹਟਾਇਆ ਜਾਣਾ ਸੀ. ਪਰ ਹਾਲੇ ਤੱਕ ਇਸ ਨੂੰ ਲੈ ਕੇ ਕੋਈ ਅਧਿਕਾਰਿਕ ਘੋਸ਼ਣਾ ਨਹੀਂ ਹੋਈ। ਆਪਣਾ ਤਜਰਬਾ ਸਾਂਝਾ ਕਰਦੇ ਐੱਸ ਪੀ ਓਬਰਾਏ ਸਿੰਘ ਨੇ ਕਿਹਾ ਕਿ ਫਲਾਈਟ ਵਿਚ ਮੇਰਾ ਬਹੁਤ ਸ਼ਾਨਦਾਰ ਸਮਾਂ ਬੀਤਿਆ ਇਹ ਤਜਰਬਾ ਮੈਨੂੰ ਸਾਰੀ ਉਮਰ ਯਾਦ ਰਹੇਗਾ ਅਤੇ ਮੈਂ ਇਸਦੇ ਲਈ ਸਿਰਫ਼ Dh740 ਦਾ ਭੁਗਤਾਨ ਕੀਤਾ ਹੈ. ਉਨ੍ਹਾਂ ਨੇ ਕਿਹਾ ਕਿ ਮੈਂ ਵਿਮਾਨ ਵਿਚ ਇਕੱਲਾ ਸੀ ਅਤੇ ਤੁਰ ਫਿਰ ਕੇ ਵਿਮਾਨ ਦੀ ਲੰਬਾਈ ਨਾਪ ਰਿਹਾ ਸੀ. ਇਸ ਦੌਰਾਨ ਪਾਇਲਟ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੇ ਬਹੁਤ ਸਾਰੀਆਂ ਸੈਲਫੀਆਂ ਲਈਆਂ। ਇਸ ਤੋਂ ਬਾਅਦ ਦੁਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਣ ‘ਤੇ ਉਨ੍ਹਾਂ ਨੇ ਇਨ੍ਹਾਂ ਪਲਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮੈਂ ਏਅਰਪੋਰਟ ਉੱਤੇ RT PCR ਟੈਸਟ ਕਰਵਾਇਆ ਸੀ. ਹਵਾਈ ਅੱਡੇ ਉੱਤੇ ਕਰਮਚਾਰੀਆਂ ਨੇ ਮੈਨੂੰ ਹੋਰ ਯਾਤਰੀਆਂ ਬਾਰੇ ਪੁੱਛਿਆ ਤੇ ਉਹ ਇਹ ਜਾਣ ਕੇ ਹੈਰਾਨ ਸਨ ਕਿ ਮੈਂ ਫਲਾਈਟ ਵਿੱਚ ਇਕੱਲਾ ਸੀ.ਐੱਸ ਪੀ ਓਬਰਾਏ ਦੇ ਵੱਲੋਂ ਦੁਬਈ ਦੀ ਸੁਨਹਿਰੀ ਵੀਜ਼ਾ ਧਾਰਕਾਂ ਦੇ ਲਈ ਕੀਤੀ ਗਈ ਇਮੀਗ੍ਰੇਸ਼ਨ ਪ੍ਰਣਾਲੀ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਮੇਰੇ ਪਰਿਵਾਰ ਵਾਲੇ ਅਤੇ ਮਿੱਤਰਾਂ ਨੇ ਕਿਹਾ ਸੀ ਕਿ ਮੈਨੂੰ ਇਕੱਲੇ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਪਰ ਮੈਂ ਆਪਣੇ ਡਾਕੂਮੈਂਟਸ ਨਾਲ ਲੈ ਲਏ ਜੋ ਜੋ ਦੁਬਈ ਦੇ ਵਿੱਚ ਜ਼ਰੂਰੀ ਸਨ ਅਤੇ ਉਹ ਸਾਰੇ ਵੈਧ ਸਨ. ਉਨ੍ਹਾਂ ਨੇ ਕਿਹਾ ਗੋਲਡਨ ਵੀਜ਼ਾ ਹੋਣ ਦੇ ਬਹੁਤ ਫ਼ਾਇਦੇ ਹਨ.ਦੱਸ ਦਈਏ ਕਿ ਯੂਏਈ ਵੱਲੋਂ ਅਧਿਕਾਰੀਆਂ ਡਿਪਲੋਮੇਟਾਂ ਸੁਨਹਿਰੀ ਵੀਜ਼ਾ ਧਾਰਕਾਂ ਅਤੇ ਦੁਬਈ ਵਾਸੀਆਂ ਨੂੰ 24 ਅਪ੍ਰੈਲ ਤੋਂ ਯਾਤਰਾ ਪਾਬੰਦੀ ਦੇ ਵਿਚਕਾਰ ਭਾਰਤ ਤੋਂ ਯਾਤਰਾ ਕਰਨ ਦੀ ਆਗਿਆ ਦੇ ਰਹੇ ਹਨ
PUNJAB




INDIA








WORLD










