ਜੀਰਾ 24 ਜੂਨ (ਸਤੀਸ਼ ਵਿਜ.) : ਤਹਿਸੀਲ ਜ਼ੀਰਾ ਦੇ ਪਿੰਡ ਲੋਹਕੇ ਕਲਾਂ ਵਿਖੇ ਮਾਹੌਲ ਉਸ ਸਮੇਂ ਸਹਿਮ ਵਾਲਾ ਬਣ ਗਿਆ ਜਦੋਂ ਕੁਝ ਕਾਰ ਸਵਾਰਾਂ ਵੱਲੋਂ ਇਕ ਘਰ ਦੇ ਵਿੱਚ ਦਾਖ਼ਲ ਹੋ ਕੇ ਪਰਿਵਾਰ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਵਿੱਚ ਘਰ ਦਾ ਮੋਢੀ ਸੁਖਵੰਤ ਸਿੰਘ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਅਤੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ । ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਵਿਅਕਤੀ ਸੁਖਵੰਤ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸਤਵੰਤ ਸਿੰਘ ਦੇ ਭਰਾ ਬੇਅੰਤ ਸਿੰਘ ਵੱਲੋਂ ਸਮੇਤ ਪਰਿਵਾਰ ਆਪਣਾ ਮੋਟਰਸਾਈਕਲ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ ਜਿਸ ਦੌਰਾਨ ਬੇਅੰਤ ਸਿੰਘ ਅਤੇ ਉਸਦੇ ਪੁੱਤਰ ਦੀ ਮੌਤ ਹੋ ਗਈ ਸੀ ਜਦਕਿ ਉਸਦੀ ਪਤਨੀ ਅਤੇ ਬੱਚੀ ਨੂੰ ਬਚਾ ਲਿਆ ਗਿਆ ਸੀ। ਉਸ ਨੇ ਦੱਸਿਆ ਕਿ ਮ੍ਰਿਤਕ ਬੇਅੰਤ ਸਿੰਘ ਦਾ ਸਹੁਰਾ ਪਰਿਵਾਰ ਉਸ ਦੇ ਭਰਾ ਸੁਖਵੰਤ ਸਿੰਘ ਤੇ ਉਸ ਸਮੇਂ ਤੋਂ ਹੀ ਦੋਸ਼ ਲਗਾ ਰਿਹਾ ਸੀ ਕਿ ਬੇਅੰਤ ਸਿੰਘ ਨੇ ਅਜਿਹਾ ਸੁਖਵੰਤ ਸਿੰਘ ਤੋਂ ਦੁਖੀ ਹੋ ਕੇ ਕੀਤਾ ਹੈ ਅਤੇ ਸੁਖਵੰਤ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ ਅੱਜ ਸ਼ਾਮ ਮ੍ਰਿਤਕ ਬੇਅੰਤ ਸਿੰਘ ਦੇ ਸਹੁਰੇ ਪਰਿਵਾਰ ਵੱਲੋਂ ਕੁਝ ਵਿਅਕਤੀਆਂ ਦੇ ਨਾਲ ਹਮ ਖਿਆਲ ਹੋ ਕੇ ਸੁਖਵੰਤ ਸਿੰਘ ਦੇ ਘਰ ਵਿੱਚ ਦਾਖ਼ਲ ਹੋ ਕੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਸੁਖਵੰਤ ਸਿੰਘ ਗੋਲੀ ਲੱਗਣ ਕਾਰਨ ਜ਼ਮੀਨ ਤੇ ਡਿੱਗ ਪਿਆ ਅਤੇ ਦੋਸ਼ੀ ਉਸ ਨੂੰ ਮਰਿਆ ਹੋਇਆ ਸਮਝ ਕੇ ਮੌਕੇ ਤੋਂ ਫ਼ਰਾਰ ਹੋ ਗਏ ।
PUNJAB




INDIA








WORLD










