

ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਜਿਲ੍ਹੇ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਦੋ ਗਿਰੋਹਾਂ ਦੇ 11 ਮੈਬਰ ਮਾਰੂ ਹਥਿਆਰਾਂ ਸਮੇਤ ਕੀਤੇ ਕਾਬੂ ਪ੍ਰੈਸ ਮੀਟਿੰਗ ਦੌਰਾਨ ਪੁਲਿਸ ਮੁਖੀ ਡੀ ਸੁਡਰਵਿਲੀ ਦੱਸਿਆ ਕਿ ਮਲੋਟ ਪੁਲਿਸ ਨੇ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਗਿਰੋਹਾਂ ਦੇ 11 ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਦੋ ਵਖ ਵਖ ਮਾਮਲੇ ਦਰਜ ਕੀਤੇ ਗਏ ਹਨ। ਮਲੋਟ ਸਿਟੀ ਪੁਲਿਸ ਦਾ ਥਾਣੇਦਾਰ ਸੁਖਰਾਜ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਤੇ ਸੀ ਤਾ ਖਾਸ ਮੁਖਬਰ ਤੋਂ ਇਤਲਾਹ ਮਿਲੀ ਕੇ ਕੁੱਝ ਲੋਕ ਡਾਕਾ ਮਾਰਨ ਦੀ ਨੀਅਤ ਨਾਲ ਬੈਠੇ ਹਨ ਜਿਸ ਦੌਰਾਨ ਪੁਲਿਸ ਨੇ ਮਸ਼ਤੈਦੀ ਦਿਖਾਉਦਿਆ ਉਨ੍ਹਾਂ ਲੋਕਾਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਤੇ ਫੜੇ ਗਏ ਧਰਮਵੀਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਸੀਰਵਾਲਾ , ਗਗਨਦੀਪ ਸਿੰਘ ਉਰਫ ਗਗਨਾ ਪੁੱਤਰ ਧਰਮਿੰਦਰ ਸਿੰਘ ਵਾਸੀ ਬੂੜਾ ਗੁੱਜਰ, ਲਵਜੀਤ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਤੰਬੂ ਵਾਲਾ ਜਿਲ੍ਹਾਂ ਫਾਜਿਲਕਾ, ਹੈਪੀ ਪੁੱਤਰ ਦਿਲਬਾਗ ਸਿੰਘ ਵਾਸੀ ਕਲੌਨੀ ਪੰਨੀਵਾਲਾ, ਹੈਰੀ ਪੁੱਤਰ ਨ-ਮਾਲੂਮ ਵਾਸੀ ਫਰੀਦਕੋਟ ਨੂੰ ਕਾਬੂ ਕਰ ਇੰਨਾਂ ਪਾਸੋਂ ਇੱਕ ਮੋਟਰਸਾਇਕਲ ਸਪਲੈਡਰ ਪਰੋ ਬਿਨ੍ਹਾਂ ਨੰਬਰੀ, ਦੋ ਕਿਰਚਾ, ਇੱਕ ਦੇਸੀ ਪਿਸਤੌਲ , 2 ਜਿੰਦਾ ਕਾਰਤੂਸ 12 ਬੋਰ, ਇੱਕ ਰਾਡ ਲੋਹਾ, ਬ੍ਰਾਮਦ ਕੀਤਾ ਹੈ।
ਤਫਤੀਸ਼ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਸਾਡੇ ਨਾਲ ਡਾਕਾ ਮਾਰਨ ਵਿੱਚ 2 ਵਿਅਕਤੀ ਜਗਸੀਰ ਸਿੰਘ ਉਰਫ ਜੱਸੀ ਉਰਫ ਜੱਗੀ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਪਿੰਡ ਕਿਸ਼ਨਗੜ ਸੇਧਾਂ ਜਿਲ੍ਹਾਂ ਮਾਨਸਾ ਅਤੇ ਵਿਕਰਾਂਤ ਉਰਫ ਵਿੱਕੀ ਪੁੱਤਰ ਬਲਵੰਤ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਜਿਲ੍ਹਾਂ ਮੋਗਾ ਵੀ ਹੈ ਜਿਸ ਤੇ ਪੁਲਿਸ ਵੱਲੋਂ ਇਨ੍ਹਾਂ ਦੋਸ਼ੀਆਂ ਨੂੰ ਨਾਮਜਦ ਕਰਕੇ ਕਥਿਤ ਦੋਸ਼ੀ ਵਿਕਰਾਤ ਨੂੰ ਕਾਬੂ ਕਰ ਲਿਆ ਹੈ ਅਤੇ ਕਥਿਤ ਦੋਸ਼ੀ ਜਗਸੀਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।
ਇਕ ਹੋਰ ਮਾਮਲੇ ਵਿੱਚ 23 ਜੂਨ ਨੂੰ ਮੁਖਬਰ ਦੀ ਇਤਲਾਹ ਮਿਲੀ ਕਿ ਆਸ਼ੂ, ਬੂਟਾ ਰਾਮ, ਮਨੀਸ਼ ਰਾਮ, ਮਨਪ੍ਰੀਤ ਸਿੰਘ ਅਤੇ ਸੋਨੂ ਇਹ ਸਾਰੇ ਜਣੇ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਮਲੋਟ ਬਠਿੰਡਾ ਤੋਂ ਪਿੰਡ ਸੇਖੂ ਨੂੰ ਜਾਂਦੀ ਲਿੰਕ ਰੋਡ ਪਰ ਇੱਕ ਬਲੋਰੋ ਗੱਡੀ ਕੋਲ ਖੜੇ ਹਨ, ਜਿਸ ਤੇ ਪੁਲਿਸ ਵੱਲੋਂ ਤੁਰੰਤ ਮੁਕੱਦਮਾ ਨੰਬਰ 120 ਦਰਜ਼ ਪਿੰਡ ਸੇਖੂ ਨੂੰ ਜਾਂਦੀ ਹੋਈ ਲਿੰਕ ਰੋਡ ਪਰ ਰੈਡ ਕਰ ਆਸ਼ੂ ਪੁੱਤਰ ਇਰਸ਼ਾਦ ਅਹਿਮਦ ਵਾਸੀ ਕੇਮੇਲਾ ਕਲੋਨੀ, ਜਿਲ੍ਹਾ ਸਹਾਰਨਪੁਰ ਉੱਤਰ ਪ੍ਰਦੇਸ਼, ਬੂਟਾ ਰਾਮ ਪੁੱਤਰ ਜੋਗਿੰਦਰਪਾਲ ਵਾਸੀ ਨੌਗੇਜਾਮ, ਜਿਲ੍ਹਾਂ ਜਲੰਧਰ, ਮਨੀਸ਼ ਰਾਮ ਪੁੱਤਰ ਰਮੇਸ਼ ਲਾਲ ਵਾਸੀ ਕੋਟ ਰਾਮਦਾਸ, ਜਿਲ੍ਹਾਂ ਜਲੰਧਰ, ਮਨਪ੍ਰੀਤ ਸਿੰਘ ਉਰਫ ਮੰਨੂੰ ਪੁੱਤਰ ਕੁਲਵਿੰਦਰ ਸਿੰਘ ਵਾਸੀ ਸੋਢੇਵਾਲਾ ਜਿਲ੍ਹਾਂ ਫਿਰੋਜ਼ਪੁਰ ਅਤੇ ਸੋਨੂੰ ਪੁੱਤਰ ਮੰਗਾ ਸਿੰਘ ਵਾਸੀ ਪੁਰਾਣੀ ਮੰਡੀ ਘੜਸਾਣਾ ਜਿਲ੍ਹਾ ਸ੍ਰੀ ਗੰਗਾਨਗਰ ਰਾਜਸਥਾਨ ਨੂੰ ਕਾਬੂ ਕੀਤਾ।
PUNJAB




INDIA








WORLD










