ਚੰਡੀਗੜ੍ਹ, 26 ਜੂਨ (ਪ.ਪ.) : ਐਸ ਆਈ ਟੀ ਸਾਹਮਣੇ ਪੇਸ਼ ਹੋਣ ਲਈ ਵੱਡੀ ਗਿਣਤੀ ਵਿੱਚ ਆਵਦੇ ਵਰਕਰਾਂ ਨੂੰ ਨਾਲ ਲੈ ਸੁਖਬੀਰ ਬਾਦਲ ਪਹੁੰਚੇ ਪੁਲਿਸ ਹੈੱਡਕੁਆਰਟਰ । ਜੋ ਕੇ ਪਿਛਲੇ ਦਿਨੀ ਪੰਜਾਬ ਦੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਨੂੰ ਬਲਾਇਆ ਸੀ ਤੇ ਉਸ ਤੋਂ ਬਾਅਦ ਐਸ ਆਈ ਟੀ ਵੱਲੋਂ ਜਾਂਚ ਨੂੰ ਹੋਰ ਤੇਜ ਕਰਦਿਆਂ ਉਸ ਸਮੇਂ ਦੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਅੱਜ ਪੇਸ਼ ਹੋਣ ਲਈ ਸੰਮਨ ਕੀਤਾ ਗਿਆ ਸੀ । ਐਸ ਆਈ ਟੀ ਵੱਲੋਂ ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਦੇ ਸਬੰਧ ਵਿੱਚ ਪੁੱਛ-ਗਿੱਛ ਕੀਤੀ ਜਾਣੀ ਹੈ । ਇਸ ਮੌਕੇ ਸੁਖਬੀਰ ਬਾਦਲ ਨੇ ਆਪਣੇ ਨਾਲ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੂੰ ਨਾਲ ਲੈ ਚੰਡੀਗੜ੍ਹ ਦੇ 32 ਸੈਕਟਰ ਪੁਲਿਸ ਹੈੱਡਕੁਆਰਟਰ ਵਿਖੇ ਪਹੁੰਚ ਚੁੱਕੇ ਹਨ ਤੇ ਅਕਾਲੀ ਵਰਕਰ ਹੈੱਡਕੁਆਰਟਰ ਦੇ ਬਾਹਰ ਮੌਜੂਦ ਹਨ । ਜਿਵੇਂ ਪਹਿਲਾਂ ਅਕਾਲੀ ਦਲ ਵੱਲੋਂ ਕੰਵਰਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਤੇ ਸਵਾਲ ਚੁੱਕੇ ਗਏ ਸੀ ਤੇ ਹੁਣ ਪਿਛਲੇ ਦਿਨੀਂ ਬਿਕਰਮਜੀਤ ਸਿੰਘ ਮਜੀਠੀਆ ਨੇ ਪੂਰੀ ਐਸ ਆਈ ਟੀ ਤੇ ਹੀ ਸਵਾਲ ਚੁੱਕ ਦਿੱਤੇ ਹਨ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਸਿੱਧੇ ਅਰੋਪ ਲਾਏ ਕੇ ਬਾਦਲ ਪਰਿਵਾਰ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ । ਅੱਜ ਦੀ ਪੁੱਛ-ਗਿੱਛ ਤੋਂ ਕੀ ਨਿਕਲ ਕੇ ਬਾਹਰ ਆਉਂਦਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ।
PUNJAB




INDIA








WORLD










