ਚੰਡੀਗੜ੍ਹ : ਕੋਟਕਪੂਰਾ ਗੋਲ਼ੀਕਾਂਡ ਦੇ ਵਿੱਚ ਐੱਸਆਈਟੀ ਦੇ ਵੱਲੋਂ ਸੁਖਬੀਰ ਬਾਦਲ ਨੂੰ ਤਲਬ ਕੀਤਾ ਗਿਆ ਸੀ. ਜਿੱਥੇ ਉਨ੍ਹਾਂ ਤੋਂ ਤਕਰੀਬਨ 4 ਘੰਟੇ ਤੱਕ ਪੁੱਛਗਿੱਛ ਹੋਈ. ਸੁਖਬੀਰ ਸਵੇਰੇ ਗਿਆਰਾਂ ਵਜੇ ਚੰਡੀਗਡ਼੍ਹ ਸੈਕਟਰ 32 ਵਿਖੇ ਪੁਲਿਸ ਇੰਸਟੀਚਿਊਟ ਪਹੁੰਚੇ. ਉਨ੍ਹਾਂ ਦੀ ਗੱਡੀ ਸਾਬਕਾ ਮੰਤਰੀ ਬਿਕਰਮ ਮਜੀਠੀਆ ਚਲਾ ਰਹੇ ਸਨ.
ਦੱਸਿਆ ਜਾ ਰਿਹਾ ਹੈ ਕਿ ਐਸਆਈਟੀ ਨੇ ਕੋਟਕਪੂਰਾ ਗੋਲੀਕਾਂਡ ਦੇ ਵਿੱਚ ਸੁਖਬੀਰ ਬਾਦਲ ਦੀ ਭੂਮਿਕਾ ਸਬੰਧੀ ਕਈ ਸਵਾਲ ਚੁੱਕੇ ਐਸਆਈਟੀ ਮੁਖੀ ਐਲ ਕੇ ਯਾਦਵ ਰਾਕੇਸ਼ ਅਗਰਵਾਲ ਅਤੇ ਸਤਿੰਦਰ ਸਿੰਘ ਨੇ ਪੁੱਛਗਿੱਛ ਕੀਤੀ ਸੂਤਰਾਂ ਦਾ ਕਹਿਣਾ ਹੈ ਕਿ ਐਸਆਈਟੀ ਸੁਖਬੀਰ ਤੋਂ ਇਹੀ ਜਾਨਣਾ ਚਾਹੁੰਦੇ ਸਨ ਕਿ ਪੁਲਿਸ ਨੂੰ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ? ਸੂਤਰਾਂ ਦਾ ਕਹਿਣਾ ਹੈ ਕਿ ਸੁਖਬੀਰ ਵਾਰ ਵਾਰ ਸਵਾਲਾਂ ਨੂੰ ਟਾਲਦੇ ਰਹੇ. ਐਸਆਈਟੀ ਆਰਈਵੀ ਜਾਣਾ ਚਾਹੁੰਦੀ ਸੀ ਕਿ ਸ਼ਾਂਤੀਪੂਰਨ ਤਰੀਕੇ ਦੇ ਨਾਲ ਬੈਠੇ ਲੋਕਾਂ ਉੱਤੇ ਗੋਲੀ ਚਲਾਉਣ ਤੋਂ ਬਾਅਦ ਹੀ ਪੁਲਿਸ ਅਧਿਕਾਰੀਆਂ ਉੱਤੇ ਸਰਕਾਰ ਨੇ ਕਾਰਵਾਈ ਕਿਉਂ ਨਹੀਂ ਕੀਤੀ. ਇਹ ਵੀ ਪੁੱਛਿਆ ਗਿਆ ਸੀ ਕਿ ਬਹੁਤ ਸਾਰੇ ਅਫ਼ਸਰਾਂ ਦੀ ਡਿਊਟੀ ਉੱਥੇ ਨਹੀਂ ਸੀ. ਉਹ ਕਿਸ ਦੇ ਹੁਕਮ ਤੇ ਉੱਥੇ ਗਏ ਸਨ ਗ੍ਰਹਿ ਮੰਤਰੀ ਦੇ ਤੌਰ ਤੇ ਉਨ੍ਹਾਂ ਦੇ ਇਸ ਸਵਾਲ ਨੂੰ ਲੈ ਕੇ ਕੀ ਭੂਮਿਕਾ ਸੀ. ਇਸੇ ਤਰ੍ਹਾਂ ਦੇ ਸਵਾਲ ਐਸਆਈਟੀ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਪੁੱਛੇ ਗਏ ਪਰ ਸੁਖਬੀਰ ਬਾਦਲ ਨੇ ਯਾਦ ਨਾ ਹੋਣ ਦੀ ਗੱਲ ਕਹਿ ਕੇ ਇਨ੍ਹਾਂ ਸਵਾਲਾਂ ਨੂੰ ਟਾਲ ਦਿੱਤਾ.
ਇਸ ਦੇ ਚਲਦਿਆਂ ਸੁਖਬੀਰ ਬਾਦਲ ਦੇ ਸਮਰਥਨ ਵਿੱਚ ਪੁਲਿਸ ਇੰਸਟੀਚਿਊਸ਼ਨ ਦੇ ਬਾਹਰ ਵੱਡੀ ਗਿਣਤੀ ਵਿਚ ਅਕਾਲੀ ਆਗੂ ਮੌਜੂਦ ਸਨ ਤੇ ਸੁਖਬੀਰ ਬਾਦਲ ਦੇ ਬਾਹਰ ਨਿਕਲਣ ਦੇ ਸਮਰਥਕਾਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ.
PUNJAB




INDIA








WORLD










