ਅੰਮ੍ਰਿਤਸਰ :- ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਵਿਚ ਕੁੰਵਰ ਵਿਜੇ ਪ੍ਰਤਾਪ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੌਰਾਨ ਯੂਥ ਅਕਾਲੀ ਵਰਕਰ ਪੁਲਿਸ ਨਾਲ ਭਿੜ ਗਏ। ਦੋਵਾਂ ਧਿਰਾਂ ਵਿਚ ਕਾਫੀ ਧੱਕਾਮੁੱਕੀ ਹੋਈ ਹੈ। ਅਕਾਲੀ ਆਗੂ ਡਰੱਗ ਤਸਕਰੀ ਦੇ ਇਕ ਮਾਮਲੇ ਨੂੰ ਕੁੰਵਰ ਵਿਜੇ ਪ੍ਰਤਾਪ ਨਾਲ ਜੋੜ ਕੇ ਉਨ੍ਹਾਂ ਖਿਲਾਫ ਨਸ਼ਾ ਤਸਕਰੀ ਦਾ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਹਨ। ਦੱਸ ਦਈਏ ਕਿ ਕੁੰਵਰ ਵਿਜੇ ਪ੍ਰਤਾਪ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਕੋਟਕਪੁਰਾ ਗੋਲੀਕਾਂਡ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਸਨ। ਇਸ ਤੋਂ ਇਲਾਵਾ ਇਸ ਅਫਸਰ ਨੇ ਡਰੱਗ ਮਾਫੀਆ ਖਿਲਾਫ ਵੀ ਜਾਂਚ ਕੀਤੀ ਸੀ। ਜਿਸ ਵਿਚ ਅਕਾਲੀ ਆਗੂਆਂ ਦੇ ਵੀ ਨਾਮ ਸਾਹਮਣੇ ਆਏ ਸਨ। ਅਕਾਲੀ ਦਲ ਦੋਸ਼ ਲਾਉਂਦਾ ਆਇਆ ਹੈ ਕਿ ਇਸ ਅਫਸਰ ਨੇ ਸਿਆਸੀ ਸ਼ਹਿ ਉਤੇ ਅਕਾਲੀ ਆਗੂਆਂ ਨੂੰ ਫਸਾਉਣ ਲਈ ਟਿੱਲ ਲਾਇਆ ਸੀ। ਹੁਣ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਹੁਣ ਅਕਾਲੀ ਆਗੂ ਡਰੱਗ ਤਸਕਰੀ ਦੇ ਇਕ ਮਾਮਲੇ ਨੂੰ ਕੁੰਵਰ ਵਿਜੇ ਪ੍ਰਤਾਪ ਨਾਲ ਜੋੜ ਕੇ ਉਨ੍ਹਾਂ ਖਿਲਾਫ ਨਸ਼ਾ ਤਸਕਰੀ ਦਾ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਹਨ।
PUNJAB




INDIA








WORLD










