ਦਿੱਲੀ-ਉੱਤਰ ਪ੍ਰਦੇਸ਼ ਦੀ ਸਰਹੱਦ ’ਤੇ ਗਾਜ਼ੀਪੁਰ ਵਿਖੇ ਭਾਜਪਾ ਵਰਕਰਾਂ ਅਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਰਮਿਆਨ ਝੜਪ ਹੋ ਗਈ। ਜਾਣਕਾਰੀ ਮੁਤਾਬਕ ਭਾਜਪਾ ਦੇ ਕਈ ਵਰਕਰ ਗਾਜ਼ੀਪੁਰ ਬਾਰਡਰ ’ਤੇ ਆਪਣੇ ਕਿਸੇ ਨੇਤਾ ਦਾ ਸਵਾਗਤ ਕਰਨ ਲਈ ਪੁੱਜੇ। ਇਥੇ ਕਿਸਾਨਾਂ ਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਡਾਂਗਾਂ ਚੱਲੀਆਂ, ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। ਭਾਜਪਾ ਸਮਰਥਕਾਂ ਦਾ ਦੋਸ਼ ਹੈ ਕਿ ਕਿਸਾਨਾਂ ਨੇ ਉਨ੍ਹਾਂ ’ਤੇ ਪਥਰਾਅ ਕੀਤਾ। ਹਾਲਾਤ ਇੰਨੇ ਖਰਾਬ ਹੋ ਗਏ ਕਿ ਭਾਜਪਾ ਨੇਤਾ ਨੂੰ ਉਥੋਂ ਆਪਣੀ ਗੱਡੀ ਕੱਢਣ ਲਈ ਪੁਲਿਸ ਦੀ ਮਦਦ ਲੈਣੀ ਪਈ। ਜਾਣਕਾਰੀ ਮੁਤਾਬਕ ਤਣਾਅ ਉਦੋਂ ਹੋਇਆ ਜਦੋਂ ਭਾਜਪਾ ਵਰਕਰ ਫਲਾਈਵੇਅ ’ਤੇ ਜਲੂਸ ਕੱਢ ਰਹੇ ਸਨ, ਜਿੱਥੇ ਕਿਸਾਨ ਨਵੰਬਰ 2020 ਤੋਂ ਡੇਰਾ ਲਗਾਈ ਬੈਠੇ ਹਨ। ਇਸ ਪੂਰੇ ਹੰਗਾਮੇ ਬਾਰੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਭਾਜਪਾ ’ਤੇ ਕਈ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਭਾਜਪਾਈ ਉਨ੍ਹਾਂ ਦੇ ਮੰਚ ’ਤੇ ਆ ਗਏ ਤੇ ਆਪਣੇ ਨੇਤਾ ਦਾ ਸਵਾਗਤ ਕਰਨ ਲੱਗੇ। ਇਸ ਸਾਰੇ ਘਟਨਾਕ੍ਰਮ ‘ਤੇ ਕਿਸਾਨ ਆਗੂ ਅਤੇ ਗਾਜ਼ੀਪੁਰ ਅੰਦੋਲਨ ਕਮੇਟੀ ਦੇ ਮੈਂਬਰ ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਭਾਜਪਾ ਦੀ ਸਾਜਿਸ਼ ਹੈ। ਸਵਾਗਤ ਨੇ ਨਾਮ ‘ਤੇ ਢੋਲ ਵਜਾਏ ਅਤੇ ਵਾਹਨਾਂ ਦੀ ਸ਼ੀਸ਼ੇ ਖੁਦ ਤੋੜੇ ਗਏ। ਇਸ ਬਾਰੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇਵਾਂਗੇ। ਜੇ ਕਾਰਵਾਈ ਨਹੀਂ ਕੀਤੀ ਜਾਂਦੀ, ਤਾਂ ਅਸੀਂ ਅਗਲੀ ਰਣਨੀਤੀ ਦਾ ਫੈਸਲਾ ਕਰਾਂਗੇ।
PUNJAB




INDIA








WORLD










