ਮੋਗਾ 1 ਜੁਲਾਈ (ਪ.ਪ.) :: ਮੋਗਾ ਪੁਲਸ ਵੱਲੋਂ ਕੁਝ ਮਹੀਨੇ ਪਹਿਲਾਂ ਖਾਲਿਸਤਾਨ ਟਾਈਗਰ ਫੋਰਸ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਵਿਚੋਂ ਦੋ ਮੈਂਬਰ ਮੋਗਾ ਦੇ ਪਿੰਡ ਡਾਲਾ ਦੇ ਰਹਿਣ ਵਾਲੇ ਸਨ । ਉੱਥੇ ਹੀ ਅੱਜ ਐਨਆਈਏ ਵੱਲੋਂ ਮੋਗਾ ਦੇ ਪਿੰਡ ਡਾਲਾ ਵਿੱਚ ਸਵੇਰ ਤੋਂ ਹੀ ਇਨ੍ਹਾਂ ਦੋਨਾਂ ਮੈਂਬਰਾਂ ਦੇ ਘਰਾਂ ਵਿੱਚ ਤਲਾਸ਼ੀ ਲਈ ਜਾ ਰਹੀ ਸੀ । ਤੁਹਾਨੂੰ ਦੱਸ ਦਈਏ ਕਿ ਐੱਨਆਈਏ ਦੇ ਐੱਸਪੀ ਆਈਪੀਐਸ ਤਜਿੰਦਰਪਾਲ ਦੀ ਟੀਮ ਵੱਲੋਂ ਮੋਗਾ ਪੁਲਸ ਦੇ ਸਹਿਯੋਗ ਨਾਲ ਇਹ ਤਲਾਸ਼ੀ ਅਭਿਆਨ ਕੀਤਾ ਜਾ ਰਿਹਾ ਸੀ । ਉਥੇ ਹੀ ਪਿੰਡ ਵਾਸੀਆਂ ਵੱਲੋਂ ਵੀ ਐਨਆਈਏ ਅਤੇ ਪੁਲੀਸ ਨੂੰ ਪੂਰਨ ਸਹਿਯੋਗ ਦਿੱਤਾ ਗਿਆ ।ਤੁਹਾਨੂੰ ਦੱਸ ਦਈਏ ਕਿ ਮੋਗਾ ਪੁਲਿਸ ਨੇ ਤਿੰਨ ਖਾਲਿਸਤਾਨ ਟਾਈਗਰ ਫੋਰਸ ਨਾਲ ਸਬੰਧਤ ਨੌਂਜਵਾਨਾਂ ਨੂੰ ਗਿਰਫਤਾਰ ਕੀਤਾ ਸੀ ।ਪੁਲਿਸ ਨੇ ਲਵਪ੍ਰੀਤ ਸਿੰਘ ਉਰਫ ਰਵੀ , ਰਾਮ ਸਿੰਘ ਉਰਫ ਸੋਨੂ ਅਤੇ ਕਮਲਜੀਤ ਸ਼ਰਮਾ ਉਰਫ ਕਮਲ ਨੂੰ ਮੋਗਾ ਪੁਲਿਸ ਨੇ ਮਈ 2021 ਚ ਗ੍ਰਿਫਤਾਰ ਕੀਤਾ ਸੀ । ਇਨ੍ਹਾਂ ਖਾਲਿਸਤਾਨ ਟਾਈਗਰ ਫੋਰਸ ਦੇ ਕਾਰਕੁਨਾਂ ਤੇ ਮੋਗਾ ਵਿੱਚ ਸ਼ੋਰੂਮ ਮਾਲਿਕ ਉੱਤੇ ਸ਼ਰੇਆਮ ਗੋਲੀਆਂ ਚਲਾ ਕੇ ਹੱਤਿਆ , ਭਗਤਾ ਭਾਈ ਜਿਲਾ ਬਠਿੰਡੇ ਦੇ ਇੱਕ ਡੇਰਾ ਪ੍ਰੇਮੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦਾ ਬਦਲਾ ਲੈਣ ਲਈ ਹੱਤਿਆ ਅਤੇ ਇਹਨਾਂ ਵਲੋਂ ਫਿਲੋਰ ਦੇ ਇੱਕ ਪੁਜਾਰੀ ਦੇ ਵੀ ਗੋਲੀ ਮਾਰੀ ਸੀ ਪਰ ਪੁਜਾਰੀ ਦੀ ਜਾਨ ਬੱਚ ਗਈ ਸੀ।
PUNJAB




INDIA








WORLD










