ਫਰੀਦਕੋਟ: ਪੰਜਾਬ ਵਿੱਚ ਸੱਭ ਤੋਂ ਵੱਡਾ ਮੁੱਦਾ ਹੈ ਜੋ ਅਕਾਲੀ ਸਰਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਰੋਸ ਵਜੋਂ ਸੰਗਤਾਂ ਕੋਟਕਪੂਰਾ ਚੌਂਕ ਅਤੇ ਬਹਿਬਲ ਵਿੱਚ ਸ਼ਾਤਮਈ ਧਰਨੇ ਬੈਠਿਆਂ ਤੇ ਗੰਦੇ ਪਾਣੀ ਦੀਆਂ ਬਛੜਾ ਮਾਰੀਅ ਅਤੇ ਗੋਲੀਆਂ ਚਲਾਈਆਂ ਤੇ ਦੋ ਸਿੰਘ ਸ਼ਹੀਦ ਕਰ ਦਿੱਤੇ ਗਏ ਉਸ ਨੂੰ ਪਿਛਲੇ ਛੇ ਸਾਲ ਹੋ ਗਏ ਕੋਈ ਇਨਸਾਫ ਨੀ ਮਿਲਿਆ ਪਰ ਸਰਕਾਰ ਨੇ ਕਈ ਐਸ ਆਈਟੀਆ ਬਣਾਇਆ ਤੇ ਜਾਂਚ ਵੀ ਕੀਤੀ ਗਈ । ਤੇ ਹੁਣ ਦੁਬਾਰਾ ਹਾਈਕੋਰਟ ਦੇ ਹੁਕਮਾਂ ਨਾਲ ਨਵੀਂ ਬਣੀ ਐਸ ਆਈਟੀ ਵੱਲੋਂ ਬੜੇ ਜੋਰਸ਼ੋਰ ਨਾਲ ਜਾਂਚ ਅਰੰਭੀ ਹੋਈ ਹੈ ਬਿਆਨ ਦਰਜ ਕੀਤੇ ਜਾ ਰਹੇ ਹੈ ਤੇ ਅੱਜ ਭਾਈ ਪੰਥਪ੍ਰੀਤ ਸਿੰਘ ਤੋਂ ਬਿਆਨ ਲਏ ਗਏ ਪਰ ਰਣਜੀਤ ਸਿੰਘ ਢੱਡਰੀਆਂ ਵਾਲੇ ਨੀ ਪਹੁੰਚੇ ਤੁਹਾਨੂੰ ਦੱਸ ਦੇਈਏ ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਗਠਿਤ ਨਵੀਂ ਵਿਸ਼ੇਸ਼ ਜਾਂਚ ਟੀਮ ਵੱਲੋਂ ਅੱਜ ਭਾਈ ਪੰਥਪ੍ਰੀਤ ਸਿੰਘ, ਰਣਜੀਤ ਸਿੰਘ ਢੱਡਰੀਆਂ ਵਾਲਾ, ਬੂਟਾ ਸਿੰਘ ਰਨਸੀਹ, ਅਮਰੀਕ ਸਿੰਘ ਅਜਨਾਲਾ ਤੋਂ ਇਲਾਵਾ ਕਈ ਪੁਲਿਸ ਕਰਮਚਾਰੀਆਂ ਨੂੰ ਅੱਜ ਫਰੀਦਕੋਟ ਦੇ ਕੈਂਪਸ ਦਫਤਰ ‘ਚ ਬਿਆਨ ਦਰਜ ਕਰਵਾਉਣ ਲਈ ਸੰਮਨ ਕੀਤਾ ਗਿਆ ਸੀ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਅੱਜ ਕਿਸੇ ਕਾਰਨ ਜਾਂਚ ‘ਚ ਸ਼ਮਿਲ ਨਹੀਂ ਹੋ ਸਕੇ, ਪਰ ਭਾਈ ਪੰਥਪ੍ਰੀਤ ਸਿੰਘ ਵੱਲੋਂ ਅੱਜ SIT ਸਾਹਮਣੇ ਪੇਸ਼ ਹੋਕੇ ਆਪਣੇ ਬਿਆਨ ਕਲਮਬੱਧ ਕਰਵਾਏ ਗਏ।ਇਸ ਤੋਂ ਇਲਾਵਾ ਅੱਜ ਕਰੀਬ 23 ਗਵਾਹਾਂ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਫਰੀਦਕੋਟ ਦੇ ਕੈਂਪਸ ਆਫਿਸ ‘ਚ ਬੁਲਾਇਆ ਗਿਆ ਸੀ। ਬਿਆਨ ਦਰਜ ਕਰਵਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਕਰੀਬ ਦੋ ਘੰਟੇ ਤੱਕ ਬਹੁਤ ਹੀ ਸੁਖਾਲੇ ਮਾਹੌਲ ‘ਚ ਉਨ੍ਹਾਂ ਦੀ ਅਧਿਕਰੀਆਂ ਨਾਲ ਗੱਲਬਾਤ ਹੋਈ। ਜਿਸ ਦਰਮਿਆਨ ਕਈ ਤੱਥ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਹਰ ਅਫ਼ਸਰ ਦਾ ਆਪਣਾ-ਆਪਣਾ ਤਰੀਕਾ ਹੁੰਦਾ ਹੈ ਪਰ ਉਨ੍ਹਾਂ ਵੱਲੋਂ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਅਤੇ ਪਹਿਲਾ ਵੀ ਉਹ ਕਈ ਵਾਰ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਇਨਸਾਫ ਦੀ ਉਮੀਦ ਉਨ੍ਹਾਂ ਨੂੰ ਹਲੇ ਵੀ ਪੂਰੀ ਹੈ ਜਿਸ ਦੇ ਚਲੱਦੇ ਓਹ ਆਪਣਾ ਸਹਿਯੋਗ ਹਰ ਟੀਮ ਨੂੰ ਦਿੰਦੇ ਆਏ ਹਨ। ਇਸ ਮੌਕੇ ਬਿਆਨ ਦਰਜ ਕਰਵਾਉਣ ਆਏ ਰੁਪਿੰਦਰ ਸਿੰਘ ਪੰਜਗਰਾਈਂ ਨੇ ਕਿਹਾ ਕਿ ਉਹ ਆਪਣੇ ਵੱਲੋਂ ਹਰ ਜਾਂਚ ਕਮੇਟੀ ਨੂੰ ਸਹਿਯੋਗ ਦੇ ਰਹੇ ਹਨ ਪਰ ਉਨ੍ਹਾਂ ਨੂੰ ਇਨਸਾਫ ਮਿਲਣ ਦੀ ਬਾਹਲੀ ਉਮੀਦ ਨਹੀਂ ਕਿਉਂਕਿ ਇਸ ਮਾਮਲੇ ਚ ਸਿਆਸਤ ਭਾਰੂ ਹੈ।
PUNJAB




INDIA








WORLD










