ਚੰਡੀਗਡ਼੍ਹ, 2 ਜੁਲਾਈ (ਪ.ਪ.) : ਪੰਜਾਬ ਦਾ ਸਭ ਤੋਂ ਭਖਦਾ ਮਸਲਾ ਕੋਟਕਪੂਰਾ ਗੋਲੀਕਾਂਡ ਅੱਜ ਮੁੜ ਤੋਂ ਸੁਰਖੀਆਂ ਦਾ ਹਿੱਸਾ ਬਣਿਆ ਜਦ ਇਸ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਨੇ ਸਿੱਖ ਪ੍ਰਚਾਰਕ ਪੰਥਪ੍ਰੀਤ ਦੇ ਬਿਆਨ ਦਰਜ ਕਰਨ ਉਪਰੰਤ ਸਰਕਾਰ ਦੇ ਵਿਧਾਇਕਾਂ ਨੂੰ ਵੀ ਇਸ ਜਾਂਚ ਵਿੱਚ ਸਹਿਯੋਗ ਦੇਣ ਲਈ ਖੁੱਲਾ ਸੱਦਾ ਦਿੱਤਾ, ਇਸ ਸਬੰਧੀ ਸਿੱਟ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਦਰਖਾਸਤ ਕੀਤੀ ਗਈ ਕਿ ਪੰਜਾਬ ਦਾ ਜੇਕਰ ਕੋਈ ਵੀ ਵਿਧਾਇਕ ਸਿੱਟ ਨੂੰ ਗੋਲੀਕਾਂਡ ਮਾਮਲੇ ਸਬੰਧੀ ਕੋਈ ਮਦਦ ਕਰਨਾ ਚਾਹੁੰਦਾ ਹੈ ਤਾਂ ਜਲਦ ਉਹਨਾਂ ਨਾਲ ਸੰਪਰਕ ਕਰੇ । ਇਹ ਦਰਖਾਸਤ ਸਿੱਟ ਵੱਲੋਂ ਰਾਣਾ ਕੇ. ਪੀ. ਨੂੰ ਲਿਖਤੀ ਰੂਪ ਵਿੱਚ ਭੇਜੀ ਗਈ ।
ਪੱਤਰ ਦੇ ਵਿੱਚ ਸਿੱਟ ਵੱਲੋਂ ਲਿਿਖਆ ਹੈ ਕਿ ਅਗਰ ਕਿਸੇ ਵੀ ਵਿਧਾਇਕ ਕੋਲ ਕੋਟਕਪੂਰਾ ਫਾਇਰਿੰਗ ਮਾਮਲੇ ਲੈ ਕੇ ਕੋਈ ਜਾਣਕਾਰੀ ਹੈ ਤਾਂ ਤੁਰੰਤ ਸਿਟ ਨੂੰ ਦਿੱਤੀ ਜਾਵੇ ਸਪੀਕਰ ਦੇ ਦਫ਼ਤਰ ਨੇ ਸਾਰੇ ਵਿਧਾਇਕਾਂ ਨੂੰ ਇਸ ਬਾਬਤ ਮੇਲ ਅਤੇ ਮੈਸੇਜ ਕਰ ਦਿੱਤੇ ਹਨ ਕਿ ਅਗਰ ਕਿਸੇ ਕੋਲ ਕੋਟਕਪੂਰਾ ਗੋਲ਼ੀਕਾਂਡ ਸਬੰਧਿਤ ਓਰਲ ਡਾਕੂਮੈਂਟਰੀ ਅਤੇ ਇਲੈਕਟ੍ਰੋਨਿਕ ਜਾਣਕਾਰੀ ਹੈ ਤਾਂ ਉਹ ਸਿੱਟ ਕੋਲ ਭੇਜ ਦਿੱਤੀ ਜਾਵੇ ।
ਉਨ੍ਹਾਂ ਦੱਸਿਆ ਕਿ ਵਿਧਾਇਕ ਦਸ ਦਿਨਾਂ ਦੇ ਵਿਚਕਾਰ ਯਾ ਤੇ ਮੁਹਾਲੀ ਦੇ ਵਿਜੀਲੈਂਸ ਦਫ਼ਤਰ ਵਿੱਚ ਐਸਆਈਟੀ ਨੂੰ ਜਾਣਕਾਰੀ ਮੁਹੱਈਆ ਕਰਵਾ ਦੇਣ ਜਾਂ ਫੇਰ ਵਟਸਐਪ ਨੰਬਰ ਜਾਂ ਮੇਲ ਦੇ ਜ਼ਰੀਏ ਵੀ ਡਿਟੇਲਸ ਭੇਜ ਸਕਦੇ ਹਨ।
PUNJAB




INDIA








WORLD










