ਬਾਘਾਪੁਰਾਣਾ 3 ਜੁਲਾਈ (ਪ. ਪ. ) : ਮੋਗਾ ਜਿਲ੍ਹੇ ਦੇ ਥਾਣਾ ਸਮਾਲਸਰ ਅਧੀਨ ਆਉਂਦੇ ਪਿੰਡ ਮੱਲ ਕੇ ਵਿਖੇ ਪਿਛਲੇ ਦਿਨੀਂ ਲਖਵੀਰ ਸਿੰਘ ਦੀ ਪਤਨੀ ਮਨਜੋਤ ਕੌਰ ਦਾ ਰਾਤ ਦੇ ਕਰੀਬ ਦਸ ਵਜੇ ਕਤਲ ਕਰ ਦਿੱਤਾ ਗਿਆ ਸੀ । ਮਿਲੀ ਜਾਣਕਾਰੀ ਮੁਤਾਬਕ ਲਖਵੀਰ ਸਿੰਘ ਪੁੱਤਰ ਨੀਲਾ ਸਿੰਘ ਵਾਸੀ ਮੱਲ ਕੇ ਦੀ ਸ਼ਾਦੀ ਮਨਜੋਤ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਬਿੰਛਨੰਦੀ ਜਿਲ੍ਹਾ ਫਰੀਦਕੋਟ ਕੁੱਝ ਸਾਲ ਪਹਿਲਾਂ ਹੋਈ ਸੀ। ਲਖਵੀਰ ਦੇ ਬਿਆਨਾਂ ਮੁਤਾਬਿਕ 30 ਜੂਨ ਦੀ ਰਾਤ ਨੂੰ ਮਨਜੋਤ ਕੌਰ ਦਾ ਪਿਤਾ ਸਤਨਾਮ ਸਿੰਘ ਅਤੇ ਉਸ ਦੇ ਚਾਚੇ ਦਾ ਲੜਕਾ ਗੁਰਪ੍ਰੀਤ ਸਿੰਘ ਮਿਲਣ ਆਏ ਸੀ ਉਸ ਨੇ ਦੱਸਿਆ ਕੇ ਰਾਤ ਕਰੀਬ ਦਸ ਵਜੇ ਉਸ ਦੀ ਪਤਨੀ ਮਨਜੋਤ ਕੌਰ ਦਾ ਦੋਨਾਂ ਵਿਅਕਤੀਆਂ ਵੱਲੋਂ ਗਲ ਘੁੱਟ ਕੇ ਕਤਲ ਕਰ ਦਿੱਤਾ ਗਿਆ ਕਿਉਂਕਿ ਉਹ ਮਨਜੋਤ ਦੇ ਚਰਿੱਤਰ ਤੇ ਸ਼ੱਕ ਕਰਦੇ ਸੀ । ਜਿਸ ਤੋਂ ਬਾਅਦ ਪੁਲਿਸ ਨੇ ਛਾਣਬੀਣ ਕਰਕੇ ਸਤਨਾਮ ਸਿੰਘ , ਗੁਰਪ੍ਰੀਤ ਸਿੰਘ ਤੇ ਧਾਰਾ 302/34 ਤਹਿਤ ਥਾਣਾ ਮੁੱਖੀ ਕੋਮਲਪ੍ਰੀਤ ਨੇ ਪਰਚਾ ਦਰਜ ਕਰਕੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ। ਇੱਥੇ ਤੁਹਾਨੂੰ ਦੱਸ ਦਈਏ ਕਿ ਲਖਵੀਰ ਸਿੰਘ ਦੇ ਦੱਸਣ ਮੁਤਾਬਿਕ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਘਰੋਂ ਬਾਹਰ ਸੀ। ਤੇ ਉਕਤ ਲਖਵੀਰ ਭੱਠੇ ਉੱਪਰ ਕੰਮ ਕਰਦਾ ਕਰਕੇ ਉਸ ਵੇਲੇ ਉੱਥੇ ਮਜੂਦ ਸੀ।
PUNJAB




INDIA








WORLD










