ਬਾਘਾਪੁਰਾਣਾ 5 ਜੁਲਾਈ (ਪ.ਪ.) :: ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਦੁਆਰਾ ਗੈਰ ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਕਰੈਸ਼ਰ ਤੇ ਸੁਖਬੀਰ ਸਿੰਘ ਬਾਦਲ ਵਲੋਂ ਰੇਡ ਕਰਨ ਬਾਅਦ ਇਸ ਮਸਲੇ ਨੇ ਲਗਾਤਾਰ ਕਾਫੀ ਸੁਰਖੀਆਂ ਬਟੋਰੀਆਂ ਸਨ, ਜਿਸ ਉਪਰੰਤ ਬਾਘਾਪੁਰਾਣਾ ਦੇ ਮੇਨ ਚੌਂਕ ਵਿੱਚ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵਲੋਂ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ ਸੀ ਤੇ ਉਕਤ ਲਗਾਏ ਗਏ ਧਰਨੇ ਤੋਂ ਬਾਅਦ ਬਾਘਾਪੁਰਾਣਾ ਪੁਲਿਸ ਨੇ 150 ਤੋਂ ਜਿਆਦਾ ਲੋਕਾਂ ਉਪਰ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਣ ਦਾ ਪਰਚਾ ਦਰਜ ਕਰ ਦਿੱਤਾ ਹੈ। ਇਹ ਪਰਚਾ ਧਾਰਾ 283,188 ਤਹਿਤ ਦਰਜ ਕੀਤਾ ਗਿਆ ਹੈ ਤੇ ਪਰਚੇ ਵਿੱਚ 1.ਜਥੇਦਾਰ ਤੀਰਥ ਸਿੰਘ ਵਾਸੀ ਮਾਹਲਾ ਕਲਾਂ 2.ਤਰਲੋਚਨ ਸਿੰਘ ਠੇਕੇਦਾਰ ਵਾਸੀ ਕਾਲੇਕੇ 3.ਪਵਨ ਕੁਮਾਰ ਢੰਡ ਪੁੱਤਰ ਰਾਮ ਨਾਥ ਵਾਸੀ ਬਾਘਾਪੁਰਾਣਾ 4.ਇੰਦਰਜੀਤ ਸਿੰਘ ਠੇਕੇਦਾਰ ਵਾਸੀ ਬੁੱਧ ਸਿੰਘ ਵਾਲਾ 5.ਬਲਤੇਜ ਸਿੰਘ ਪ੍ਰਧਾਨ ਵਾਸੀ ਲੰਗੇਆਣਾ ਨਵਾਂ 6.ਦਰਸ਼ਨ ਸਿੰਘ ਸਾਬਕਾ ਕਰਨਲ ਪੁੱਤਰ ਤੇਜ ਸਿੰਘ ਵਾਸੀ ਸਮਾਧਭਾਈ 7.ਇਕੱਤਰ ਸਿੰਘ ਵਾਸੀ ਥਰਾਜ 8.ਜਗਮੋਹਨ ਸਿੰਘ ਵਾਸੀ ਜੈ ਸਿੰਘ ਵਾਲਾ 9.ਸਤਨਾਮ ਸਿੰਘ ਸੱਤੂ ਸਾਬਕਾ ਐਮ.ਸੀ ਮੁਦਕੀ ਰੋਡ ਬਾਘਾਪੁਰਾਣਾ 10.ਗੁਰਜੀਤ ਸਿੰਘ ਵਾਸੀ ਕੋਟਲਾ ਰਾਏਕਾ 11.ਹਰਮੇਲ ਸਿੰਘ ਵਾਸੀ ਮੋੜ ਨੌ ਅਬਾਦ 12.ਬਚਿੱਤਰ ਸਿੰਘ ਚੇਅਰਮੈਨ ਵਾਸੀ ਕਾਲੇਕੇ 13.ਗੁਰਜੰਟ ਸਿੰਘ ਭੁੱਟੋ ਪੁੱਤਰ ਗੁਰਦੇਵ ਸਿੰਘ ਵਾਸੀ ਰੋਡੇ 14.ਨੰਦ ਸਿੰਘ ਸਾਬਕਾ ਐਮ.ਸੀ ਵਾਸੀ ਬਾਘਾਪੁਰਾਣਾ 15.ਇੰਦਰਜੀਤ ਸਿੰਘ ਯੂਥ ਪ੍ਰਧਾਨ ਵਾਸੀ ਲੰਗੇਆਣਾ ਨਵਾਂ 16.ਪਿਰਥੀ ਸਿੰਘ ਐਮ.ਸੀ ਬਾਘਾਪੁਰਾਣਾ 17.ਮਾਸਟਰ ਬਲਵਿੰਦਰ ਸਿੰਘ 18.ਮਾਸਟਰ ਅਜੀਤ ਸਿੰਘ 19.ਬਲਵੀਰ ਸਿੰਘ 20.ਮੰਦਰ ਸਿੰਘ ਵਾਸੀ ਮਾੜੀ ਮੁਸਤਫਾ
21.ਪਰਮਜੀਤ ਸਿੰਘ ਵਾਸੀ ਰੋਡੇ 22.ਛਿੰਦਾ ਸਿੰਘ ਸਾਬਕਾ ਸਰਪੰਚ ਵਾਸੀ ਲੰਗੇਆਣਾ 23.ਕਾਲਾ ਸਿੰਘ ਵਾਸੀ ਰਾਜੇਆਣਾ ਅਤੇ 150 ਨਾਮਲੂਮ ਵਿਅਕਤੀ ਦੇ ਨਾਮ ਸ਼ਾਮਿਲ ਹਨ।
PUNJAB




INDIA








WORLD










