ਪੰਜਾਬ ਦੇ ਜਲੰਧਰ ਵਿੱਚ ਸਿੱਖ ਸਟੂਡੈਂਟ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੂੰ ਗੁਆਂਢੀ ਵੱਲੋਂ ਹੀ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਐਡਵੋਕੇਟ ਪ੍ਰਮਿੰਦਰ ਸਿੰਘ ਢੀਂਗਰਾ ਦੀ ਲਾਸ਼ ਗੁਆਂਢੀਆਂ ਦੇ ਘਰ ਵਿੱਚੋਂ ਮਿਲੀ ਹੈ। ਮੁੱਢਲੇ ਤੌਰ ਤੇ ਇਹ ਹੀ ਮੰਨਿਆ ਜਾ ਰਿਹਾ ਹੈ ਕਿ ਢੀਂਗਰਾ ਦਾ ਕਤਲ ਉਸ ਦੇ ਗੁਆਂਢੀਆਂ ਨੇ ਹੀ ਕੀਤਾ ਲੱਗਦਾ ਹੈ। ਜਦੋਂ ਇਸ ਸਬੰਧੀ ਫੈਡਰੇਸ਼ਨ ਦੇ ਆਗੂਆਂ ਨੂੰ ਪਤਾ ਲੱਗਾ ਤਾਂ ਉਹ ਵੱਡੀ ਗਿਣਤੀ ਵਿੱਚ ਉਥੇ ਪਹੁੰਚ ਗਏ ਹਨ।
ਢੀਂਗਰਾ ਦੇ ਕਤਲ ਦਾ ਪਤਾ ਲੱਗਣ ‘ਤੇ ਫੈਡਰੇਸ਼ਨ ਦੇ ਆਗੂ ਘਰ ਦੇ ਬਾਹਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਹਨ। ਦੱਸਿਆ ਜਾ ਰਿਹਾ ਹੈ ਢੀਂਗਰਾ ਦਾ ਉਸ ਦੇ ਗੁਆਂਢੀਆਂ ਨਾਲ ਕਾਰ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ, ਜੋ ਕਿ ਝਗੜਾ ਇੰਨਾ ਵਧ ਗਿਆ ਕਿ ਗੁਆਂਢੀ ਨੇ ਆਪਣੀ ਪਿਸਤੌਲ ਨਾਲ ਗੋਲੀ ਮਾਰ ਕੇ ਢੀਂਗਰਾ ਦਾ ਕਤਲ ਕਰ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਫੋਰੈਂਸਿਕ ਟੀਮਾਂ ਵੱਲੋਂ ਸੁਰਾਗ ਲਏ ਜਾ ਰਹੇ ਹਨ ਅਤੇ ਪੁਲਿਸ ਨੇ ਘਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ।
PUNJAB




INDIA








WORLD










