ਮੋਗਾ ਜ਼ਿਲ੍ਹੇ ਵਿੱਚ ਅਧੀਨ ਆਉਂਦੇ ਹਲਕਾ ਬਾਘਾਪੁਰਾਣਾ ਵਿੱਚ ਪੈਂਦੇ ਪਿੰਡ ਲੰਡੇ ਵਿਖੇ ਇੱਕ ਨੌਜਵਾਨ ਦੀ ਦਰਖ਼ਤ ਨਾਲ ਟੰਗੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਲੰਡੇ ਦੇ ਸਰਕਾਰੀ ਸਕੂਲ ਵਿੱਚ ਦਰਖ਼ਤ ਨਾਲ ਟੰਗੀ ਨੌਜਵਾਨ ਮੁੰਡੇ ਦੀ ਲਾਸ਼ ਮਿਲੀ ਹੈ। ਪਤਾ ਲੱਗਾ ਹੈ ਕਿ ਮਨਪ੍ਰੀਤ ਸਿੰਘ ਨਾ ਦਾ ਨੌਜਵਾਨ ਬੀਤੀ ਰਾਤ ਤੋਂ ਮਿਲ ਨਹੀਂ ਰਿਹਾ ਸੀ। ਪਰਿਵਾਰ ਲਗਾਤਾਰ ਲੱਭ ਰਿਹਾ ਸੀ । ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਤਾਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਲੋਕਾਂ ਨਾਲ ਪਰਿਵਾਰ ਨੇ ਪਹੁੰਚ ਕੇ ਦੇਖਿਆ ਤਾਂ, ਉਹ ਲਾਸ ਮਨਪ੍ਰੀਤ ਸਿੰਘ ਦੀ ਹੈ। ਮੌਕੇ ਤੇ ਲੋਕਾ ਨੇ ਪੁਲਿਸ ਨੂੰ ਸੂਚਿਤ ਕੀਤਾ ।ਜਿਸ ਤੋਂ ਬਾਅਦ ਮੌਕੇ ਤੇ ਡੀਐਸਪੀ ਦਲਬੀਰ ਸਿੰਘ ਅਤੇ ਸਮਾਲਸਰ ਦੇ ਥਾਣਾ ਮੁਖੀ ਮੰਗਲ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਪਹੁੰਚ ਗਏ । ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਸ਼ੱਕ ਜਿਤਾ ਰਿਹਾ ਕੇ ਉਨ੍ਹਾਂ ਦੇ ਮੁੰਡੇ ਨੇ ਖੁਦਕੁਸ਼ੀ ਨਹੀਂ ਕੀਤੀ,ਕਤਲ ਕੀਤਾ ਹੋ ਸਕਦਾ ਹੈ। ਇਹ ਜਾਂਚ ਤੋਂ ਹੀ ਪਤਾ ਲੱਗੇ ਕਿ ਕਤਲ ਹੋਇਆ ਜਾ ਉਸ ਨੇ ਖੁਦਕੁਸ਼ੀ ਕੀਤੀ ਹੈ।
PUNJAB




INDIA








WORLD










