ਪੰਜਾਬ ਸਰਕਾਰ ਨੇ ਬੀਤੀ ਸ਼ਾਮ ਪੰਜਾਬ ਪੁਲਿਸ ਦੇ 85 ਇੰਸਪੈਕਟਰਾਂ ਨੂੰ ਪਦਉੱਨਤ ਕਰਦਿਆਂ ਡੀਐਸਪੀ ਬਣਾਅ ਦਿੱਤਾ ਗਿਆ ਹੈ। ਜਿਸ ਵਿੱਚ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਵਿੱਚ ਬਤੌਰ ਇੰਸਪੈਕਟਰ ਸੇਵਾ ਨਿਭਾਅ ਰਹੇ ਜਸਵਰਿੰਦਰ ਸਿੰਘ ਸਿੱਧੂ ਨੂੰ ਵੀ ਤਰੱਕੀ ਦੇ ਕੇ ਡੀਐਸਪੀ ਬਣਾਅ ਦਿੱਤਾ ਗਿਆ ਹੈ। ਇੰਨਾ ਦੇ ਨਾਲ ਮੋਗਾ ਵਿਖੇ ਤਾਇਨਾਤ ਪ੍ਰਤਾਪ ਸਿੰਘ ਅਤੇ ਕਿੱਕਰ ਸਿੰਘ,ਗੁਰਪ੍ਰੀਤ ਸਿੰਘ,ਜਗਤਾਰ ਸਿੰਘ ਨੂੰ ਵੀ ਡੀਐਸਪੀ ਪ੍ਰਮੋਟ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਹੁਕਮ ਇਹ ਹੁਕਮ 23 ਮਈ 2025 ਨੂੰ ਹੋਈ ਡੀਪੀਸੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਜਾਰੀ ਕੀਤੇ ਗਏ ਸਨ। ਪ੍ਰਮੋਸ਼ਨ ਪ੍ਰਾਪਤ ਕਰਨ ਵਾਲਿਆਂ ਵਿਚ ਫਿਰੋਜ਼ਪੁਰ, ਐਸ.ਏ.ਐਸ. ਨਗਰ (ਮੁਹਾਲੀ), ਜਲੰਧਰ, ਅੰਮ੍ਰਿਤਸਰ, ਸੰਗਰੂਰ, ਬਠਿੰਡਾ, ਗੁਰਦਾਸਪੁਰ, ਮਾਨਸਾ, ਫਰੀਦਕੋਟ, ਤਰਨਤਾਰਨ, ਪਟਿਆਲਾ, ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਦੇ ਅਧਿਕਾਰੀ ਸ਼ਾਮਲ ਹਨ।
