ਪੰਜਾਬ ਵਿੱਚ ਬਹੁਤ ਵੱਡੇ ਪੱਧਰ ਤੇ ਆਈਲੈਟਸ ਸੈਂਟਰਾਂ ਅਤੇ ਟਰੈਵਲ ਏਜੰਸੀਆਂ ਖੁਲੀਆਂ ਹੋਈਆਂ ਹਨ। ਜਿੰਨਾ ਵਿੱਚ ਬਹੁਤ ਅਣਅਧਿਕਾਰਤ ਵੀ ਚੱਲ ਰਹੀਆਂ, ਪੰਜਾਬ ਸਰਕਾਰ ਨੇ ਐਕਸ਼ਨ ਲੈਂਦਿਆਂ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਜ਼ਿਲ੍ਹਾ ਨਵਾਂਸ਼ਹਿਰ ਦੇ ਏਡੀਸੀ (ਜ)-ਕਮ-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਰਾਜੀਵ ਵਰਮਾ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਅਧੀਨ ਕਾਰਵਾਈ ਕਰਦਿਆਂ ਜ਼ਿਲ੍ਹੇ ਦੇ 14 ਵੱਖ-ਵੱਖ ਆਈਲੈਟਸ ਸੈਂਟਰਾਂ, ਕੰਸਲਟੈਂਸੀਆਂ ਅਤੇ ਟਰੈਵਲ ਏਜੰਸੀਆਂ ਦੇ ਲਾਇਸੈਂਸ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਲਾਇਸੈਂਸ ਧਾਰਕਾਂ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਉਪਬੰਧਾਂ ਦੀ ਪਾਲਣਾ ਨਾ ਕਰਨ ਕਾਰਨ ਇਨ੍ਹਾਂ ਆਈਲੈਟਸ ਸੈਂਟਰਾਂ, ਕੰਸਲਟੈਂਸੀਆਂ ਅਤੇ ਟ੍ਰੈਵਲ ਏਜੰਸੀਆਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਜੇਕਰ ਇਨ੍ਹਾਂ ਫਰਮਾਂ ਜਾਂ ਲਾਇਸੈਂਸ ਧਾਰਕਾਂ ਵਿਰੁੱਧ ਕੋਈ ਸ਼ਿਕਾਇਤ ਆਉਂਦੀ ਹੈ, ਤਾਂ ਫਰਮ ਦਾ ਲਾਇਸੈਂਸ ਧਾਰਕ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਉਸ ਨੂੰ ਮੁਆਵਜ਼ਾ ਦੇਣ ਲਈ ਵੀ ਜ਼ਿੰਮੇਵਾਰ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਫਰਮਾਂ ਲਈ ਲਾਇਸੈਂਸ ਦੀ ਮਿਆਦ ਪੁੱਗਣ ਦੀ ਮਿਤੀ ਤੋਂ ਦੋ ਮਹੀਨੇ ਪਹਿਲਾਂ ਸਬੰਧਤ ਦਸਤਾਵੇਜ਼ਾਂ ਨਾਲ ਅਰਜ਼ੀ ਦੇਣਾ ਲਾਜ਼ਮੀ ਹੈ, ਪਰ ਲਾਇਸੈਂਸ ਧਾਰਕਾਂ ਨੇ ਨਿਰਧਾਰਤ ਸਮੇਂ ਦੇ ਅੰਦਰ ਕੋਈ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਏ। ਲਾਇਸੈਂਸ ਧਾਰਕਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਸਨ ਅਤੇ ਸਬੰਧਤ ਅਥਾਰਟੀ ਤੋਂ ਇਨ੍ਹਾਂ ਫਰਮਾਂ ਬਾਰੇ ਰਿਪੋਰਟ ਮਿਲਣ ‘ਤੇ ਲਾਇਸੈਂਸ ਰੱਦ ਕਰ ਦਿੱਤੇ ਗਏ ਸਨ।
ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਜਿਨ੍ਹਾਂ ਆਈਲੈਟਸ ਸੈਂਟਰਾਂ, ਕੰਸਲਟੈਂਸੀ ਅਤੇ ਟ੍ਰੈਵਲ ਏਜੰਸੀਆਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ, ਉਨ੍ਹਾਂ ਵਿੱਚ ਮੈਸਰਜ਼ ਗਲੋਬਲ ਡ੍ਰੀਮ ਇਮੀਗ੍ਰੇਸ਼ਨ, ਰੇਲਵੇ ਰੋਡ ਨਵਾਂਸ਼ਹਿਰ, ਮੈਸਰਜ਼ ਸਮਾਰਟ ਗਾਈਡੈਂਸ ਐਜੂਕੇਸ਼ਨ ਕੰਸਲਟੈਂਸੀ, ਮੁਕੰਦਪੁਰ ਰੋਡ ਬਡਵਾਲ ਕੰਪਲੈਕਸ, ਮੈਸਰਜ਼ ਸੈਨਿਕ ਅਕੈਡਮੀ, ਥਿੰਦ ਪਲਾਜ਼ਾ ਨੇੜੇ ਵਿਸ਼ਵਕਰਮਾ ਮੰਦਰ ਨਵਾਂਸ਼ਹਿਰ, ਮੈਸਰਜ਼ ਮੈਤ੍ਰੇਯ ਇਮੀਗ੍ਰੇਸ਼ਨ, ਬੱਸ ਅੱਡਾ ਨਵਾਂਸ਼ਹਿਰ ਦੇ ਨੇੜੇ, ਮੈਸਰਜ਼ ਫਲਾਈਵੇਅ ਇਮੀਗ੍ਰੇਸ਼ਨ ਕੰਸਲਟੈਂਸੀ ਬਰਨਾਲਾ ਰੋਡ ਨਵਾਂਸ਼ਹਿਰ, ਮੈਸਰਜ਼ ਮਿਲੇਨੀਅਮ ਆਈਲੈਟਸ ਸੈਂਟਰ ਬੰਗਾ ਰੋਡ ਨਵਾਂਸ਼ਹਿਰ, ਮੈਸਰਜ਼ ਪੀਸੀਐਸ ਗਲੋਬਲ ਵੀਜ਼ਾ ਸਰਵਿਸ, ਬੰਗਾ ਰੋਡ ਨਵਾਂਸ਼ਹਿਰ, ਮੈਸਰਜ਼ ਏ ਐਂਡ ਜੇ ਆਈਲੈਟਸ ਕੋਚਿੰਗ ਸੈਂਟਰ, ਬੰਗਾ ਰੋਡ ਨਵਾਂਸ਼ਹਿਰ, ਮੈਸਰਜ਼ ਯੂਨੀਕ ਐਜੂਕੇਸ਼ਨ ਅਬਰੌਡ, ਅੰਬੇਡਕਰ ਚੌਕ ਨਵਾਂਸ਼ਹਿਰ, ਮੈਸਰਜ਼ ਵਿਕਟਰੀ ਡ੍ਰੀਮ ਕੋਚਿੰਗ ਸੈਂਟਰ, ਕੁਲਮ ਰੋਡ ਨਵਾਂਸ਼ਹਿਰ, ਮੈਸਰਜ਼।
ਇਨ੍ਹਾਂ ਵਿੱਚ ਈਜ਼ੀਵੇਅ ਮਾਈਗ੍ਰੇਸ਼ਨ ਕੰਸਲਟੈਂਸੀ, ਪੁਰਾਣੇ ਐਸਐਸਪੀ ਦਫ਼ਤਰ ਦੇ ਸਾਹਮਣੇ, ਨਵਾਂਸ਼ਹਿਰ, ਮੈਸਰਜ਼ ਅਚੀਵਰਜ਼ ਸਕੂਲ ਆਫ਼ ਐਜੂਕੇਸ਼ਨ ਰਾਹੋਂ, ਮੈਸਰਜ਼ ਆਈਲੈਟਸ ਵਿਦ ਹਰਪ੍ਰੀਤ, ਬੰਗਾ ਰੋਡ, ਨਵਾਂਸ਼ਹਿਰ ਅਤੇ ਮੈਸਰਜ਼ ਫਾਸਟਟ੍ਰੈਕ ਏਜਕੇਅਰ ਸਟੂਡੈਂਟ ਸਰਵਿਸਿਜ਼, ਮੁਕੰਦਪੁਰ ਸ਼ਾਮਲ ਹਨ।
PUNJAB




INDIA








WORLD










