ਪੰਜਾਬ ਵਿੱਚ ਲੁਧਿਆਣਾ ਪੱਛਮੀ ਤੋਂ ਹੋ ਰਹੀ ਜ਼ਿਮਨੀ ਚੋਣ ਤੋਂ ਪਹਿਲਾਂ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਲੱਗਾ ਹੈ। ਅਕਾਲੀ ਦਲ ਬਾਦਲ ਦੇ ਸੁਨਾਮ ਤੋਂ ਹਲਕਾ ਇੰਚਾਰਜ ਰਾਜਿੰਦਰ ਦੀਪਾ ਨੇ ਪਾਰਟੀ ਛੱਡ ਕੇ ਕਾਂਗਰਸ ਜੁਆਇਨ ਕਰ ਲਈ ਹੈ। ਇੰਨਾ ਦੇ ਨਾਲ ਸਰਬਜੋਤ ਸਿੰਘ ਸਾਬੀ ਵੀ ਕਾਂਗਰਸ ਪਾਰਟੀ ਸ਼ਾਮਲ ਹੋਇਆ ਹੈ। ਤੁਹਾਨੂੰ ਦੱਸ ਦੇਈਏ ਰਾਜਿੰਦਰ ਦੀਪਾ,ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੇ ਸਕੇ ਜੀਜਾ ਹਨ। ਇੰਨਾ ਦੇ ਘਰ ਵੀ ਆਹਮੋ ਸਾਹਮਣੇ ਹਨ। ਪਿਛਲੇ ਲੰਬੇ ਸਮੇਂ ਅਮਨ ਅਰੋੜਾ ਅਤੇ ਰਾਜਿੰਦਰ ਦੀਪਾ ਦਾ ਪ੍ਰੋਪਰਟੀ ਨੂੰ ਲਗਾਤਾਰ ਝਗੜਾ ਵੀ ਚੱਲਦਾ ਪਿਆ ਹੈ। ਰਾਜਿੰਦਰ ਦੀਪਾ ਨੂੰ ਸ਼ਾਮਲ ਕਰਨ ਵੇਲੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਸਿੰਘ, ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹਾਜ਼ਰ ਰਹੇ।
PUNJAB




INDIA








WORLD










