ਬਾਘਾ ਪੁਰਾਣਾ 17 ਜੂਨ (ਨਿਰਮਲ ਸਿੰਘ ਕਲਿਆਣ) : ਅੱਜ ਪਿੰਡ ਵਾਂਦਰ ਦੀ ਗ੍ਰਾਮ ਪੰਚਾਇਤ ਨੇ ਆਪਣੇ ਪਿੰਡ ਦੇ ਨੌਜਵਾਨਾਂ ਦੇ ਨਿਰੋਗ ਅਤੇ ਨਿਰੋਆ ਭਵਿੱਖ ਬਣਾਉਣ ਲਈ ਇਤਿਹਾਸਕ ਫੈਸਲਾ ਕਰਦਿਆਂ 4 ਕਿਲੇ ਪੰਚਾਇਤੀ ਜ਼ਮੀਨ ਅਧੁਨਿਕ ਖੇਡ ਗਰਾਊਂਡ ਬਣਾਉਣ ਲਈ ਦੇ ਦਿੱਤੀ ਹੈ, ਜਿਸ ਦੀ ਸ਼ਲਾਘਾ ਖੇਡ ਪ੍ਰੇਮੀਆਂ ਵੱਲੋਂ ਕੀਤੀ ਜਾ ਰਹੀ ਹੈ।ਇਸ ਮੌਕੇ ਮਜੂਦਾ ਗੱਦੀ ਨਸ਼ੀਨ ਸੰਤ ਬਾਬਾ ਭਜਨ ਦਾਸ ਡੇਰਾ ਢਾਬ ਵਾਲਾ ਵਲੋਂ ਅਰਦਾਸ ਕਰਕੇ ਸ਼ੁੱਭ ਆਰੰਭ ਕੀਤਾ ਗਿਆ ਅਤੇ ਸਮੂਹ ਸੰਤ ਬਾਬਾ ਹਰਦੇਵ ਮੁਨੀ ਸਪੋਰਟਸ ਕਲੱਬ ਪਿੰਡ ਵਾਂਦਰ ਦੇ ਮੈਂਬਰਾਂ, ਨਵੇਂ ਅਤੇ ਪੁਰਾਣੇ ਕਬੱਡੀ ਖਿਡਾਰੀਆਂ, ਵਾਲੀਵਾਲ ਖਿਡਾਰੀਆਂ, ਕ੍ਰਿਕਟ ਖਿਡਾਰੀਆਂ, ਫੁੱਟਬਾਲ ਖਿਡਾਰੀਆਂ, ਅਤੇ ਅਥਲੀਟਾਂ ਵੱਲੋ ਸਮੂਹ ਗ੍ਰਾਮ ਪੰਚਾਇਤ ਪਿੰਡ ਵਾਂਦਰ ਸਰਪੰਚ ਜ਼ੋਰਾ ਸਿੰਘ, ਜਸਕਰਨ ਸਿੰਘ ਮੈਂਬਰ ਪੰਚਾਇਤ, ਬਲਵਿੰਦਰ ਸਿੰਘ ਪੰਚਾਇਤ ਮੈਬਰ, ਸੁਖਜਿੰਦਰ ਸਿੰਘ ਸੋਨੀ ਪੰਚਾਇਤ ਮੈਬਰ, ਉੱਤਮ ਸਿੰਘ ਪੰਚਾਇਤ ਮੈਬਰ, ਕੁਲਦੀਪ ਸਿੰਘ ਭਜਨ ਪੰਚਾਇਤ ਮੈਬਰ, ਜਸਵਿੰਦਰ ਸਿੰਘ ਪੰਚਾਇਤ ਮੈਬਰ , ਗੁਰਤੇਜ ਸਿੰਘ ਤੇਜੀ ਪੰਚਾਇਤ ਮੈਬਰ, ਗੁਰਾਂਦਿੱਤਾ ਸਿੰਘ ਪੰਚਾਇਤ ਮੈਬਰ, ਗੁਰਪ੍ਰੀਤ ਸਿੰਘ ਪੰਚਾਇਤ ਮੈਬਰ, ਸੀਰਾ ਸਿੰਘ ਪੰਚਾਇਤ ਮੈਬਰ, ਮੰਦਰ ਸਿੰਘ ਪੰਚਾਇਤ ਮੈਬਰ ਦਾ ਧੰਨਵਾਦ ਕੀਤਾ ਗਿਆ। ਸਰਪੰਚ ਜ਼ੋਰਾ ਸਿੰਘ ਅਤੇ ਗ੍ਰਾਮ ਪੰਚਾਇਤ ਨੇ ਡੇਰਾ ਢਾਬ ਵਾਲਾ ਪਿੰਡ ਵਾਂਦਰ ਵਿਖੇ ਅਰਦਾਸ ਕਰਕੇ ਇਹ ਜ਼ਮੀਨ ਨੌਜਵਾਨਾਂ ਦੇ ਹਵਾਲੇ ਕੀਤੀ, ਇਸ ਸਮੇਂ ਪੰਚਾਇਤ ਮੈਬਰ ਜਸਕਰਨ ਸਿੰਘ ਨੇ ਕਿਹਾ ਕਿ ਸਹੀ ਯੁੱਧ ਨਸ਼ਿਆਂ ਵਿਰੁੱਧ ਇਹ ਹੈ ਜਿੱਥੇ ਆਉਣ ਵਾਲੀ ਪੀੜ੍ਹੀ ਖੇਡਾਂ ਵੱਲ ਪ੍ਰੇਰਿਤ ਹੋਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਕੋਚਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਅਤੇ ਗਰਾਊਂਡ ਵਿੱਚ ਬੂਟੇ ਅਤੇ ਘਾਹ ਲਗਾ ਕੇ ਇਸ ਨੂੰ ਹਰਿਆ ਭਰਿਆ ਬਣਾਇਆ ਜਾਵੇਗਾ। ਇਸ ਸਮੇਂ ਕਲੱਬ ਪ੍ਰਧਾਨ ਕੇਵਲ ਸਿੰਘ, ਸੋਨਾ ਸਿੰਘ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਤਲਵਿੰਦਰ ਸਿੰਘ ਵਾਈਸ ਪ੍ਰਧਾਨ,ਫੌਜੀ ਕਬੱਡੀ ਖਿਡਾਰੀ, ਸਨੀ ਕਬੱਡੀ ਖਿਡਾਰੀ, ਬਲਕਰਨ ਸਿੰਘ ਕਬੱਡੀ , ਕਾਲਾ ਸਿੰਘ ਜੰਡੀ ਕਬੱਡੀ ਖਿਡਾਰੀ, ਰਾਜਾ ਕਬੱਡੀ ਖਿਡਾਰੀ, ਗੋਰਾ ਸਿੰਘ ਵਾਲੀਵਾਲ ਖਿਡਾਰੀ, ਜੱਜ ਸਿੰਘ ਵਾਲੀਵਾਲ ਖਿਡਾਰੀ, ਟੋਨੀ ਵੱਡਾ ਪਿੰਡ ਫੁੱਟਬਾਲ ਖਿਡਾਰੀ ਨੇ ਪੰਚਾਇਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਡੀ ਚਿਰਾਂ ਤੋਂ ਲਟਕਦੀ ਮੰਗ ਪੂਰੀ ਹੋਈ ਹੈ।ਪਿੰਡ ਵਾਂਦਰ ਤੋਂ ਨਵੇਂ ਭਰਤੀ ਹੋਏ ਕੋਚ ਤਜਿੰਦਰ ਸਿੰਘ ਨੇ ਕਿਹਾ ਕਿ ਸਾਡੇ ਵੱਡੇ ਪਿੰਡ ਲਈ ਵੱਡਾ ਗਰਾਊਂਡ ਹੋਣਾ ਜਰੂਰੀ ਸੀ ਕਿਉਕਿ ਪਹਿਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਛੋਟਾ ਹੋਣ ਕਰਕੇ ਪੂਰੀਂਆਂ ਖੇਡਾ ਦੇ ਗਰਾਊਂਡ ਨਹੀਂ ਬਣਦੇ ਸਨ ਅਤੇ ਛੋਟੇ ਗਰਾਊਂਡ ਵਿਚ ਬਾਲ ਵਗੈਰਾ ਲੱਗ ਕੇ ਸ਼ਟ ਲੱਗਣ ਦਾ ਖਤਰਾ ਬਣਿਆ ਰਹਿੰਦਾ ਅੱਜ ਸਾਨੂੰ 400 ਮੀਟਰ ਦੇ ਟਰੈਕ ਦਾ ਗਰਾਊਂਡ ਮਿਲ ਗਿਆ। ਇਸ ਸਮੇਂ ਰਮਨਦੀਪ ਸਿੰਘ ਰਮਾ ਖਜਾਨਚੀ, ਅਮਨਦੀਪ ਸਿੰਘ ਟੇਵੀ ਖਜਾਨਚੀ ਸ਼ਮਸ਼ੇਰ ਸਿੰਘ ਖਾਲਸਾ, ਜਸਵਿੰਦਰ ਸਿੰਘ ਖਾਲਸਾ, ਯਾਦਵਿੰਦਰ ਸਿੰਘ ਯਾਦਾ, ਨੂਰ, ਖੁਸ ,ਲਾਭ ਸਿੰਘ ਬੋਹੜ ਸਿੰਘ ਅਤੇ ਸੋਹਣ ਸਿੰਘ ਗਿੱਲ ਕਲੱਬ ਮੈਬਰ ਹਾਜਰ ਸਨ।
PUNJAB




INDIA








WORLD










