ਪੰਜਾਬ ਦੇ ਮੋਗਾ ਵਿੱਚ ਸਵੇਰੇ ਸਵੇਰੇ ਈਡੀ ਨੇ ਭਾਰਤੀ ਕਿਸਾਨ ਯੂਨੀਅਨ ਤੋਤੇ ਵਾਲ ਦੇ ਸੂਬਾ ਆਗੂ ਸੁੱਖ ਗਿੱਲ ਦੇ ਘਰ ਛਾਪਾ ਮਾਰਿਆ। ਮਿਲੀ ਜਾਣਕਾਰੀ ਮੁਤਾਬਕ ਸਵੇਰੇ ਸਵੇਰੇ ਤਿੰਨ ਇਨੋਵਾ ਗੱਡੀਆਂ ਰਾਹੀਂ ਈਡੀ ਦੇ ਅਧਿਕਾਰੀ ਸੁੱਖ ਗਿੱਲ ਦੇ ਘਰ ਪਹੁੰਚੇ ਤੇ ਪੂਰੇ ਘਰ ਦੀ ਤਲਾਸ਼ੀ ਲਈ ਗਈ,ਉਸ ਮੌਕੇ ਸੁੱਖ ਗਿੱਲ ਘਰ ਨਹੀਂ ਸੀ। ਪਰ ਦੂਜੇ ਪਾਸੇ ਸੁੱਖ ਗਿੱਲ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕਰਕੇ ਆਖਿਆ ਉਨ੍ਹਾਂ ਵਿਰੁੱਧ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਘਰ ਦੇ ਕੋਨੇ ਕੋਨੇ ਦੀ ਤਲਾਸ਼ੀ ਲਈ ਗਈ ਹੈ,ਪਰ ਮਿਲਿਆ ਕੁੱਝ ਵੀ ਨਹੀਂ।
ਈਡੀ ਦੀ ਛਾਪੇਮਾਰੀ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਟੀਮ ਦਿੱਲੀ ਤੋਂ ਆਈ ਸੀ।ਉਨ੍ਹਾਂ ਕੋਈ ਹੋਰ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਸੁੱਖ ਗਿੱਲ ਜਿੱਥੇ ਚੰਡੀਗੜ੍ਹ ਵਿੱਚ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੇ ਪਹਿਲੀ ਕਤਾਰ ਦੇ ਆਗੂ ਹਨ, ਉੱਥੇ ਇਮੀਗ੍ਰੇਸ਼ਨ ਦੇ ਧੰਦੇ ਨਾਲ ਵੀ ਜੁੜੇ ਹੋਏ ਹਨ। ਸੁੱਖ ਗਿੱਲ ਕੁਝ ਮਹੀਨੇ ਪਹਿਲਾਂ ਉਦੋਂ ਚਰਚਾ ਵਿੱਚ ਆਇਆ ਸੀ, ਜਦੋਂ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ਾਂ ਵਿੱਚ ਵਾਪਸ ਭੇਜਣ ਦੀ ਮੁਹਿੰਮ ਆਰੰਭੀ ਸੀ। ਧਰਮਕੋਟ ਦੇ ਨਜ਼ਦੀਕੀ ਪਿੰਡ ਪੰਡੋਰੀ ਦੇ ਇਕ ਨੌਜਵਾਨ ਨੇ ਵਾਪਸ ਆਉਣ ਮਗਰੋਂ ਸੁੱਖ ਗਿੱਲ ਉਪ ਗੰਭੀਰ ਦੋਸ਼ ਲਗਾਏ ਸਨ ਅਤੇ ਪੁਲੀਸ ਨੇ ਕਿਸਾਨ ਆਗੂ ਖਿਲਾਫ਼ ਕੇਸ ਵੀ ਦਰਜ ਕੀਤਾ ਸੀ। ਈਡੀ ਦੀ ਕਾਰਵਾਈ ਨੂੰ ਲੈ ਕੇ ਕਿਸਾਨ ਆਗੂ ਸੁੱਖ ਗਿੱਲ ਨਾਲ ਫੋਨ ਉੱਤੇ ਵਾਰ ਵਾਰ ਸੰਪਰਕ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।
PUNJAB




INDIA








WORLD










